ਖੂਨਦਾਨ ਕੈਂਪ ਦੌਰਾਨ 40 ਖੂਨਦਾਨੀਆਂ ਨੇ ਕੀਤਾ ਖੂਨਦਾਨ

-ਪਿੰਡ ਅਠੌਲਾ ਵਿਖੇ ਲਗਾਇਆ ਖੂਨਦਾਨ ਕੈਪ
ਕਪੂਰਥਲਾ, 8 ਸਤੰਬਰ, ਇੰਦਰਜੀਤ ਸਿੰਘ
ਪਿੰਡ ਅਠੌਲਾ ਵਿਖੇ ਅਲਫਾ ਡਾਇਨਾਸਟਿਕ ਲੈਬੋਰਟਰੀ ਜ¦ਧਰ ਵਲੋ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਖੂਨਦਾਨ ਕੈਪ ਲਗਾਇਆ ਗਿਆ। ਕੈਪ ਦੌਰਾਨ ਡਾ ਅਰਵਿੰਦ ਗੁਪਤਾ, ਡਾ ਮੋਹਿਤ ਗੁਪਤਾ ਅਤੇ ਡਾ ਸੁਖਚੈਨ ਸਿੰਘ ਦੀ ਅਗਵਾਈ ਵਿਚ ਡਾਕਟਰਾਂ ਦੀ ਟੀਮ ਨੇ 40 ਯੂਨਿਟ ਖੂਨ ਖੂਨਦਾਨੀਆਂ ਤੋਂ ਪ੍ਰਾਪਤ ਕੀਤਾ। ਕੈਪ ਦੌਰਾਨ ਖੂਨ ਦਾਨ ਕਰਨ ਵਾਲੇ ਵਿਅਕਤੀਆਂ ਨੂੰ ਸਰਟੀਫਿਕੇਟ ਤੇ ਸਨਮਾਨ ਚਿੰਨ੍ਹ ਭੇਟ ਕੀਤੇ ਗਏ। ਇਸ ਮੌਕੇ ’ਤੇ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜੱਥੇਦਾਰ ਮਨਜੀਤ ਸਿੰਘ ਸੋਹਲ ਨੇ ਕਿਹਾ ਕਿ ਖੂਨ ਦਾਨ ਮਹਾਂ ਦਾਨ ਹੈ ਤੇ ਇਕ ਬੂੰਦ ਖੂਨ ਨਾਲ ਕਿਸੇ ਦੀ ਜਾਨ ਬਚਾਈ ਜਾ ਸਕਦੀ ਹੈ ਇਸ ਲਈ ਸਾਨੂੰ ਖੂਨਦਾਨ ਕਰਨਾ ਚਾਹੀਦਾ ਹੈ। ਕੈਪ ਵਿਚ ਸਰਪੰਚ ਅਜਮੇਰ ਸਿੰਘ ਹੰਸ, ਮਨਜੀਤ ਸਿੰਘ ਪ੍ਰਧਾਨ ਸਹਿਕਾਰੀ ਸੁਸਾਇਟੀ, ਨੰਬਰਦਾਰ ਅਵਤਾਰ ਸਿੰਘ, ਮਨਜੀਤ ਸਿੰਘ ਮੀਤਾ, ਤਰਸੇਮ ਸਿੰਘ, ਭਾਈ ਮਨਜੀਤ ਸਿੰਘ, ਗੁਰਦੀਪ ਸਿੰਘ, ਕਿਰਪਾਲ ਸਿੰਘ, ਮਨਜੀਤ ਸਿੰਘ ਸ਼ਾਹ, ਅਮਰਜੀਤ ਸਿੰਘ ਆਦਿ ਹਾਜ਼ਰ ਸਨ।

Geef een reactie

Het e-mailadres wordt niet gepubliceerd. Vereiste velden zijn gemarkeerd met *