ਮੈਰੀਪੁਰ ਵਿਖੇ ਕ੍ਰਿਸ਼ੀ ਵਿਗਿਆਨ ਕੇਂਦਰ ਵਲੋ ਜਾਗਰੂਕ ਸਮਾਗਮ

ਕਪੂਰਥਲਾ, 8 ਸਤੰਬਰ, ਇੰਦਰਜੀਤ ਸਿੰਘ
ਕ੍ਰਿਸ਼ੀ ਵਿਗਿਆਨ ਕੇਂਦਰ ਕਪੂਰਥਲਾ ਵਲੋ ਕੌਮੀ ਪੋਸ਼ਤ ਹਫਤੇ ਤਹਿਤ ਜ਼ਿਲ੍ਹੇ ’ਚ ਬਲਾਕ ਪੱਧਰ ’ਤੇ ਸੀਡੀਪੀਓ ਢਿੱਲਵਾਂ ਨਿਤਾਸ਼ਾ ਸਾਗਰ, ਸੀਡੀਪੀਓ ਕਪੂਰਥਲਾ ਸਨੇਹ ਲਤਾ ਦੇ ਸਹਿਯੋਗ ਨਾਲ ਵੱਖ ਵੱਖ ਪਿੰਡਾਂ ’ਚ ਲਗਾਏ ਜਾ ਰਹੇ ਜਾਗਰੂਕ ਸਮਾਗਮਾਂ ਤਹਿਤ ਬਲਾਕ ਸੁਲਤਾਨਪੁਰ ਲੋਧੀ ਦੇ ਪਿੰਡ ਮੈਰੀਪੁਰ ਵਿਖੇ ਇਕ ਜਾਗਰੂਕ ਸਮਾਗਮ ਦਾ ਅਯੋਜਨ ਕੀਤਾ ਗਿਆ। ਸਮਾਗਮ ਦੌਰਾਨ ਕੇਵੀਟੀ ਤੋਂ ਸਹਾਇਕ ਪ੍ਰੋਫੇਸਰ ਹੋਮ ਸਾਇੰਸ ਅਵਨੀਤ ਕੌਰ ਅਹੂਜਾ ਵਲੋ ਕਿਸਾਨ ਬੀਬੀਆਂ ਨੂੰ ਪੋਸ਼ਟਿਕ ਭੋਜਨ, ਸੰਤੁਲਿਤ ਖੁਰਾਕ ਮਹੱਤਤਾ ਬਾਰੇ ਜਾਣਕਾਰੀ ਦਿੰਦੇ ਹੋਏ ਖੂਨ ਦੀ ਕਮੀ, ਇਸਦੇ ਕਾਰਨ, ਲੱਛਣਾਂ, ਹੱਡੀਆਂ ਦਾ ਖੋਰਾ ਕਿਉ ਹੁੰਦਾ ਤੇ ਇਸ ਤੋ ਦੁੱਧ ਦਹੀ,ਪਨੀਰ ਦੀ ਵਰਤੋ ਕਰਕੇ ਕਿਵੇ ਬਚਿਆ ਜਾ ਸਕਦਾ ਆਦਿ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਹਾਜ਼ਰੀਨ ਪਿੰਡ ਵਾਸੀਆਂ ਨੂੰ ਪੋਸ਼ਟਿਕ ਤੱਤਾਂ ਦੀ ਘਾਟ ਕਾਰਨ ਹੋਣ ਵਾਲੇ ਰੋਗਾਂ ਤੇ ਉਨ੍ਹਾਂ ਤੋਂ ਬਚਾਅ ਬਾਰੇ ਵੀ ਜਾਣਕਾਰੀ ਦਿੱਤੀ ਗਈ। ਕੇਵੀਕੇ ਤੋਂ ਸਹਾਇਕ ਪ੍ਰੋਫੇਸਰ ਵੈਜੀਟੇਵਲ ਸਾਇਸ ਡਾ ਅਮਨਦੀਪ ਕੌਰ ਨੇ ਘਰੇਲੂ ਬਗੀਚੀ ਵਿਚ ਵੱਖ ਵੱਖ ਸਬਜ਼ੀਆਂ ਉਗਾਉਣ ਬਾਰੇ ਜਾਣਕਾਰੀ ਤੇ ਬੀਬੀਆਂ ਨੂੰ ਘਰੇਲੂ ਬਗੀਚੀ ਵਾਸਤੇ ਬੀਜ ਕਿੱਟਾਂ ਤੇ ਬੈਗਣਾ ਦੀ ਪਨੀਰੀ ਵੀ ਦਿੱਤੀ।

Geef een reactie

Het e-mailadres wordt niet gepubliceerd. Vereiste velden zijn gemarkeerd met *