ਅਜ਼ਾਦ ਵਿਚਾਰਾਂ ਦਾ ਕਤਲ ਕਰਨਾ ਮੁਗਲ ਰਾਜ ਤੋਂ ਵੀ ਭੈੜੀ ਦੁਰਦਸ਼ਾ

-ਪੱਤਰਕਾਰ ਗੌਰੀ ਲੰਕੇਸ਼ ਨੂੰ ਦੋ ਮਿੰਟ ਦਾ ਮੌਨ ਧਾਰਨ ਕਰਕੇ ਦਿੱਤੀ ਸ਼ਰਧਾਂਜਲੀ
ਕਪੂਰਥਲਾ, 9 ਸਤੰਬਰ, ਇੰਦਰਜੀਤ ਸਿੰਘ
ਕਹਿਣ ਨੂੰ ਤਾਂ ਭਾਂਵੇ ਦੇਸ਼ ਵਿ¤ਚ ਲੋਕਤੰਤਰ ਦੀਆਂ ਸਰਕਾਰਾਂ ਹੈ ਪਰੰਤੂ ਮੌਜੂਦਾਂ ਹਾਲਤਾਂ ਵਿ¤ਚ ਅਜ਼ਾਦ ਵਿਚਾਰਾਂ ਦਾ ਕਤਲ ਕਰਨਾ ਮੁਗਲ ਰਾਜ ਤੋਂ ਵੀ ਭੈੜੀ ਦੁਰਦਸ਼ਾ ਦਾ ਬਿਆਨ ਕਰਦੀ ਹੈ ਜਿਸ ਨਾਲ ਸਮਾਜ ਵਿ¤ਚ ਅਰਾਜਕਤਾ ਦਾ ਮਹੌਲ ਸਿਰਜ ਹੋ ਰਿਹਾ ਹੈ ਜਿਹੜਾ ਕਿ ਲੋਕਤੰਤਰ ਸਰਕਾਰਾਂ ਲਈ ਕਾਲਾ ਧ¤ਬਾ ਹੈ।ਇਹ ਵਿਚਾਰ ਵ¤ਖ-ਵ¤ਖ ਜਥੇਬੰਦੀਆਂ ਦੇ ਅਹੁਦੇਦਾਰਾਂ ਨੇ ਦ¤ਬੇ ਕੁ¤ਚਲਿਆਂ ਦੀ ਅਵਾਜ਼ ਅਤੇ ਫਾਸ਼ੀਵਾਦ ਤਾਕਤਾਂ ਦੇ ਵਿਰੁ¤ਧ, ਧਰਮ ਨਿਰਪ¤ਖਤਾ ਲਈ ਆਪਣੀ ਕਲਮ ਚਲਾਉਣ ਵਾਲੀ ਨਿਧ¤ੜਕ ਕੰਨੜ ਪ¤ਤਰਕਾਰ ਗੌਰੀ ਲੰਕੇਸ਼ ਨੂੰ ਰਾਸ਼ਟਰ ਵਿਰੋਧੀ ਅਨਸਰਾਂ ਵਲੋਂ ਗੋਲੀਆਂ ਮਾਰ ਕੇ ਕਤਲ ਕਰਨ ਦੇ ਰੋਸ ਵਜੋਂ ਦੋ ਮਿੰਟ ਦਾ ਮੌਨ ਧਾਰਣ ਕਰਕੇ ਉਪਰੰਤ ਕੈਂਡਲ ਜਗਾ ਕੇ ਸ਼ਰਧਾਂਜਲੀ ਭੇਂਟ ਕਰਦੇ ਹੋਏ ਕਹੇ। ਇਸ ਕੈਂਡਲ ਸਮਾਰੋਹ ਅਗਵਾਈ ਬਾਬਾ ਸਾਹਿਬ ਡਾ. ਅੰਬੇਡਕਰ ਸੁਸਾਇਟੀ ਦੇ ਪ੍ਰਧਾਨ ਕ੍ਰਿਸ਼ਨ ਲਾਲ ਜ¤ਸਲ, ਜਨਰਲ ਸਕ¤ਤਰ ਧਰਮ ਪਾਲ ਪੈਂਥਰ ਨੇ ਕੀਤੀ। ਇਸ ਸ਼ੋਕ ਸਭਾ ਨੂੰ ਸੰਬੋਧਨ ਕਰਦਿਆ ਅੰਬੇਡਕਰ ਸੁਸਾਇਟੀ ਤੋਂ ਇਲਾਵਾ ਸ਼ਹੀਦ ਭਗਤ ਸਿੰਘ ਵਿਚਾਰ ਮੰਚ ਦੇ ਪ੍ਰਧਾਨ ਅਮਰੀਕ ਸਿੰਘ, ਆਲ ਇੰਡੀਆਂ ਐਸੀ/ਐਸਟੀ ਰੇਲਵੇ ਕਰਮਚਾਰੀ ਐਸੋਸੀਏਸ਼ਨ ਦੇ ਜੋਨਲ ਵਰਕਿੰਗ ਪ੍ਰਧਾਨ ਰਣਜੀਤ ਸਿੰਘ, ਸ਼੍ਰੀ ਗੁਰੂ ਰਵਿਦਾਸ ਸੇਵਕ ਸਭਾ ਦੇ ਪ੍ਰਧਾਨ ਅਮਰਜੀਤ ਸਿੰਘ ਮ¤ਲ, ਬਾਮਸੇਫ ਯੂਨਿਟ ਦੇ ਪ੍ਰਧਾਨ ਬ੍ਰਹਮ ਪਾਲ ਸਿੰਘ, ਵੈ¤ਲਫੇਅਰ ਐਂਡ ਕ¤ਲਚਰਲ ਸੁਸਾਇਟੀ ਦੇ ਪ੍ਰਧਾਨ ਕੰਵਲਜਤਿ ਸਿੰਘ, ਭਾਰਤੀਆ ਬੋਧ ਮਹਾਂਸਭਾ ਪੰਜਾਬ ਦੇ ਜਨਰਲ ਸਕ¤ਤਰ ਸੁਰੇਸ਼ ਚੰਦਰ ਬੋਧ ਅਤੇ ਕੋਸ਼ਿਸ਼ ਬਲ¤ਡ ਡੋਨੇਸ਼ਨ ਦੇ ਜਨਰਲ ਸਕ¤ਤਰ ਟੇਕ ਚੰਦ ਆਦਿ ਨੇ ਘਟਨਾ ਦੀ ਸਖਤ ਨਿਖੇਧੀ ਕਰਦੇ ਹੋਏ ਕਿਹਾ ਕਿ ਨਿ¤ਧੜਕ ਪ¤ਤਰਕਾਰ ਨੇ ਫਾਸ਼ੀਵਾਦ ਤਾਕਤਾਂ ਦੇ ਵਿਰੁ¤ਧ ਆਪਣੀ ਜ਼ਮੀਰ ਨੂੰ ਗਿਰਵੀਂ ਨਹੀਂ ਰ¤ਖਿਆ ਅਤੇ ਹ¤ਕ-ਸ¤ਚ ਦੀ ਲੜਾਈ ਤੇ ਪਹਿਰਾ ਠੋਕ ਕੇ ਦਿ¤ਤਾ। ਭਾਂਵੇ ਇਹ ਕ¤ਟੜਵਾਦੀਆਂ ਵਲੋਂ ਪਹਿਲੀ ਘਟਨਾ ਨਹੀਂ ਸਗੋਂ ਇਸ ਤੋਂ ਪਹਿਲਾਂ ਵੀ ਐਮ. ਐਮ. ਕਲਬੁਰਗੀ, ਨਰਿੰਦਰ ਦਬੋਲਕਰ ਤੋਂ ਇਲਾਵਾ ਗੋਵਿੰਦ ਪਾਨਸਰੇ ਨੂੰ ਉ¤ਘੇ ਸਮਾਜ ਚਿੰਤਕਾਂ ਅਤੇ ਤਰਕਸ਼ੀਲ ਵਿਚਾਰਾਂ ਦੇ ਧਾਰਨੀਆਂ ਨੂੰ ਆਪਣਾ ਨਿਸ਼ਾਨਾ ਬਣਾ ਚੁ¤ਕੇ ਹਨ। ਅ¤ਜ ਦੇਸ਼ ਦੇ ਨਾਗਰਿਕਾਂ ਨੂੰ ਬਾਹਰੀ ਤਾਕਤਾਂ ਤੋਂ ਡਰ ਨਹੀਂ ਸਗੋਂ ਕੁ¤ਝ ਧਾਰਮਿਕ ਕ¤ਟੜਵਾਦੀ ਜਥੇਬੰਦੀਆਂ ਤੋਂ ਹੈ। ਇਹ ਧਾਰਮਿਕ ਕ¤ਟੜਵਾਦੀ ਜਥੇਬੰਦੀਆਂ ਨੇ ਦੇਸ਼ ਵਿ¤ਚ ਅ¤ਤਵਾਦ ਫੈਲਾਇਆ ਹੋਇਆ ਹੈ ਜਿਸ ਨਾਲ ਦੇਸ਼ ਵਿ¤ਚ ਹਾਲਾਤ ਦਿਨ-ਬ-ਦਿਨ ਖਰਾਬ ਹੋ ਰਹੇ ਹਨ ਅਤੇ ਲੋਕ ਦਹਿਸ਼ਤ ਦੇ ਸਾਏ ਹੇਠ ਜੀਵਨ ਬਤੀਤ ਕਰ ਰਹੇ ਹਨ।
ਇਸ ਕੈਂਡਲ ਸਮਾਰੋਹ ਨੂੰ ਸੰਬੋਧਨ ਕਰਦਿਆਂ ਕਿਹਾ ਵ¤ਖ-ਵ¤ਖ ਬੁਲਾਰਿਆਂ ਨੇ ਕਿ ਇਹ ਲੇਖਿਕਾ ਕ¤ਟੜਵਾਦੀਆਂ ਦੀਆਂ ਅ¤ਖਾਂ ਵਿ¤ਚ ਬਹੁਤ ਚਿਰਾਂ ਤੋਂ ਰੜਕ ਰਹੀ ਸੀ ਕਿਉਂਕਿ ਇਹ ਹਮੇਸ਼ਾਂ ਦੇਸ਼ ਵਿ¤ਚ ਹਜਾਰਾਂ ਸਾਲਾਂ ਤੋਂ ਚ¤ਲੀ ਆ ਰਹੀ ਜਾਤਵਾਦੀ ਵਿਵਸਥਾਂ, ਦੇਸ਼ ਵਿ¤ਚ ਔਰਤਾਂ ਦੇ ਵਿਰੁ¤ਧ ਹੋ ਰਹੀ ਹਿੰਸਾ ਤੋਂ ਇਲਾਵਾ ਕਿਸਾਨੀ ਮੁ¤ਦਿਆਂ ਨੂੰ ਪਹਿਲ ਦੇ ਆਧਾਰ ਤੇ ਉਠਾਉਂਦੀ ਸੀ।ਲੋਕ ਵਿਰੋਧੀ ਸਰਕਾਰੀ ਨੀਤੀਆਂ ਦੇ ਨਾਲ-ਨਾਲ ਕ¤ਟੜਵਾਦੀਆਂ ਜਥੇਬੰਦੀਆਂ ਦੀ ਵੀ ਡ¤ਟ ਕੇ ਅਲੋਚਨਾ ਕਰਦੀ ਸੀ। ਫਾਸ਼ੀਵਾਦ ਤਾਕਤਾਂ ਨੂੰ ਅਜਿਹਾ ਮਨਜੂਰ ਨਹੀਂ ਸੀ ਕਿ ਕੋਈ ਦਲਿਤਾਂ, ਕਿਸਾਨਾਂ-ਮਜ਼ਦੂਰਾਂ ਅਤੇ ਔਰਤਾਂ ਦੀ ਅਵਾਜ਼ ਬਣੇ।ਸ਼੍ਰੀਮਤੀ ਗੌਰੀ ਲੰਕੇਸ਼ ਇਸ ਦੇਸ਼ ਦੀ ਗੈਰ ਬਰਾਬਰੀ ਵਿਵਸਥਾ ਅਤੇ ਧਰਮ ਦੀ ਆੜ ਹੇਠ ਫੈਲਾਏ ਜਾ ਅੰਧ ਵਿਸ਼ਵਾਸ਼ ਦੇ ਖਿਲਾਫ ਲੋਕਾਂ ਨੂੰ ਜਾਗਰੂਕ ਕਰ ਰਹੀ ਸੀ। ਗੌਰੀ ਲੰਕੇਸ਼ ਸ਼ਪਸ਼ਟ ਸਬਦਾਂ ਵਿ¤ਚ ਕਹਿੰਦੀ ਸੀ ਕਿ ਮੈਂ ਧਾਰਮਿਕ ਕ¤ਟੜਵਾਦ ਦੇ ਖਿਲਾਫ ਹਾਂ ਜੋ ਕਿ ਦੇਸ਼ ਦੇ ਕ¤ਟੜਵਾਦੀਆਂ ਨੂੰ ਵਿਚਾਰਧਾਰਾ ਮੰਨਜੂਰ ਨਹੀਂ ਹੈ। ਬੇਸ਼¤ਕ ਇਨ੍ਹਾਂ ਦਹਿਸ਼ਤ ਗਰਦੀ ਲੋਕਾਂ ਨੇ ਗੌਰੀ ਲੰਕੇਸ਼ ਦੀ ਹ¤ਤਿਆ ਕਰ ਦਿ¤ਤੀ ਹੈ ਪਰ ਉਨ੍ਹਾਂ ਦੇ ਵਿਚਾਰਾਂ ਦਾ ਕਤਲ ਨਹੀਂ ਕੀਤਾ ਜਾ ਸਕਦਾ।ਰੇਲ ਕੋਚ ਫੈਕਟਰੀ ਦੀਆਂ ਸਮੂਹ ਜਥੇਬੰਦੀਆਂ ਭਾਰਤ ਸਰਕਾਰ ਤੋਂ ਮੰਗ ਕਰਦੀਆਂ ਹਨ ਕਿ ਗੋਲੀ ਕਾਂਡ ਦੀ ਉ¤ਚ ਪ¤ਧਰੀ ਜਾਂਚ ਕਰਵਾਕਰ ਗੌਰੀ ਲੰਕੇਸ਼ ਦੇ ਕਾਤਲਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਨ ਉਪਰੰਤ ਸਖਤ ਤੋਂ ਸਖਤ ਸਜਾ ਦਿ¤ਤੀ ਜਾਵੇ।ਸ਼ੋਕ ਸਭਾ ਵਿ¤ਚ ਲੋਕ ਸਾਹਿਤ ਕਲਾ ਕੇਂਦਰ ਜਨਰਲ ਸਕ¤ਤਰ ਜੈਲਦਾਰ ਸਿੰਘ ਹਸਮੁਖ, ਅੰਬੇਡਕਰੀ ਚਿੰਤਕ ਨਿਰਵੈਰ ਸਿੰਘ, ਕਸ਼ਮੀਰ ਸਿੰਘ, ਬਦਰੀ ਪ੍ਰਸ਼ਾਦ, ਸੋਹਨ ਬੈਠਾ, ਸੰਤੋਖ ਰਾਮ ਜਨਾਗਲ, ਪੂਰਨ ਚੰਦ ਬੋਧ, ਕਰਨੈਲ ਸਿੰਘ ਬੇਲਾ, ਜਗਜੀਵਨ ਰਾਮ, ਅਰ. ਸੀ. ਕਰਦਮ, ਗੁਰਜਿੰਦਰ ਸਿੰਘ, ਮਨਜੀਤ ਸਿੰਘ, ਰਾਮ ਨਿਵਾਸ, ਗੁਰਬਖਸ ਸਲੋਹ, ਲ¤ਖੀ ਬਾਬੂ, ਨਿਰਮਲ ਸਿੰਘ, ਕੁਲਵਿੰਦਰ ਸਿੰਘ ਆਦਿ ਬਹੁਤ ਸਾਰੇ ਆਗੂ ਸ਼ਾਮਿਲ ਹੋਏ।
ਤਸਵੀਰ-9ਕੇਪੀਟੀ ਇੰਦਰਜੀਤ-1
ਪ¤ਤਰਕਾਰ ਗੌਰੀ ਲੰਕੇਸ਼ ਨੂੰ ਰਾਸ਼ਟਰ ਵਿਰੋਧੀ ਅਨਸਰਾਂ ਵਲੋਂ ਗੋਲੀਆਂ ਮਾਰ ਕੇ ਕਤਲ ਕਰਨ ਦੇ ਰੋਸ ਵਜੋਂ ਕੈਂਡਲ ਜਗਾ ਕੇ ਸ਼ਰਧਾਂਜਲੀ ਭੇਂਟ ਕਰਦੇ ਹੋਏ ਡਾ ਬੀਆਰ ਅੰਬੇਡਕਰ ਸੁਸਾਇਟੀ ਦੇ ਅਹੁੱਦੇਦਾਰ।

Geef een reactie

Het e-mailadres wordt niet gepubliceerd. Vereiste velden zijn gemarkeerd met *