ਪਿੰਡ ਭੁਲਾਣਾ ਦੇ ਦਸਵੇ ਗੋਲਡ ਕਬੱਡੀ ਕੱਪ ਨੂੰ ਲੈ ਕੇ ਕਲੱਬ ਅਹੁੱਦੇਦਾਰਾਂ ਦੀ ਅਹਿਮ ਮੀਟਿੰਗ

-24 ਸਤੰਬਰ ਨੂੰ ਕਰਵਾਇਆ ਜਾਵੇਗਾ ਕਬੱਡੀ ਕੱਪ, ਵਿਧਾਇਕ ਚੀਮਾ ਚੋਣਗੇ ਮੁੱਖ ਮਹਿਮਾਨ
ਕਪੂਰਥਲਾ, 9 ਸਤੰਬਰ, ਇੰਦਰਜੀਤ ਸਿੰਘ
ਕਲਗੀਧਰ ਸਪੋਰਟਸ ਕਲੱਬ ਰਜ਼ਿ ਭੁਲਾਣਾ ਵੱਲੋਂ ਨੌਜਵਾਨ ਵਰਗ ਨੂੰ ਨਸ਼ਿਆਂ ਵਰਗੀਆਂ ਭੈੜੀਆਂ ਆਦਤਾਂ ਤੋਂ ਦੂਰ ਰੱਖਣ ਅਤੇ ਖੇਡਾਂ ਪ੍ਰਤੀ ਪ੍ਰੇਰਿਤ ਕਰਨ ਦੇ ਮਨੋਰਥ ਨਾਲ ਕਲੱਬ ਦੇ ਸਰਪ੍ਰਸਤ ਸਰਪੰਚ ਮੋਹਨ ਸਿੰਘ ਬਾਜਵਾ ਤੇ ਕਲੱਬ ਪ੍ਰਧਾਨ ਜੈਲਾ ਭੁਲਾਣਾ ਦੀ ਅਗਵਾਈ ਹੇਠ 23 ਅਤੇ 24 ਸਤੰਬਰ ਨੂੰ ਕਰਵਾਏ ਜਾ ਰਹੇ 10ਵੇਂ ਗੋਲਡ ਕਬੱਡੀ ਕੱਪ ਪ੍ਰਤੀ ਖੇਡ ਪ੍ਰੇਮੀਆਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਇਹ ਸ਼ਬਦ ਕਲੱਬ ਦੇ ਮੁੱਖ ਸਲਾਹਕਾਰ ਸਤਵੇਲ ਸਿੰਘ ਭੁੱਲਰ ਨੇ ਕਲੱਬ ਅਹੁਦੇਦਾਰਾਂ ਦੀ ਵਰਕਰਜ਼ ਕਲੱਬ ਆਰ. ਸੀ. ਐਫ ਵਿਖੇ ਕੀਤੀ ਗਈ ਸਾਂਝੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਹੇ। ਉਨਾਂ ਦੱਸਿਆ ਕਿ ਇਸ ਕਬੱਡੀ ਕੱਪ ਦਾ ਉਦਘਾਟਨ ਜਿ¤ਥੇ ਜਸਬੀਰ ਸਿੰਘ ਬਾਜਵਾ, ਜਸਬੀਰ ਸਿੰਘ ਥਿੰਦ ਅਤੇ ਗ੍ਰਾਮ ਪੰਚਾਇਤਾਂ ਵੱਲੋਂ ਸਾਂਝੇ ਤੌਰ ਤੇ ਕੀਤਾ ਜਾਵੇਗਾ ਉ¤ਥੇ ਇਨਾਮਾਂ ਦੀ ਵੰਡ ਹਲਕਾ ਵਿਧਾਇਕ ਨਵਤੇਜ ਸਿੰਘ ਚੀਮਾ ਵੱਲੋਂ ਕੀਤੀ ਜਾਵੇਗੀ। ਇਸ ਦੌਰਾਨ ਕਲੱਬ ਪ੍ਰਧਾਨ ਜੈਲਾ ਭੁਲਾਣਾ ਨੇ ਦੱਸਿਆ ਕਿ 21 ਸਤੰਬਰ ਨੂੰ 10ਵੇਂ ਗੋਲਡ ਕਬੱਡੀ ਕੱਪ ਦੀ ਸ਼ਾਨਦਾਰ ਸਫਲਤਾ ਲਈ ਸ਼੍ਰੀ ਅਖੰਡ ਪਾਠ ਸਾਹਿਬ ਅਰੰਭ ਹੋਣਗੇਂ ਅਤੇ 23 ਸਤੰਬਰ ਨੂੰ ਭੋਗ ਉਪਰੰਤ ਬਾਅਦ ਭਾਰ ਵਰਗ 75 ਕਿਲੋ ਕਲੱਬਾਂ ਦੇ ਮੈਚ ਕਰਵਾਏ ਜਾਣਗੇਂ ਜਦਕਿ 24 ਸਤੰਬਰ ਨੂੰ 8 ਨਾਮਵਰ ਅਕੈਡਮੀਆਂ ਦੇ ਫਸਵੇਂ ਮੁਕਾਬਲੇ ਹੋਣਗੇਂ। ਇਸ ਕਲੱਬੀ ਕੱਪ ਨੂੰ ਸਫਲ ਬਣਾਉਣ ਲਈ ਚੇਅਰਮੈਨ ਹਰਦੇਵ ਸਿੰਘ ਬਾਜਵਾ, ਉਪ ਚੇਅਰਰਮੈਨ ਅੰਮ੍ਰਿਤਪਾਲ ਸਿੰਘ ਬਾਜਵਾ, ਸੀਨੀਅਰ ਮੀਤ ਪ੍ਰਧਾਨ ਰਣਜੀਤ ਸਿੰਘ ਗੁਰਾਇਆ, ਕੈਸ਼ੀਅਰ ਗੁਨਿੰਦਰਪਾਲ ਸਿੰਘ ਬਾਜਵਾ, ਮੀਤ ਪ੍ਰਧਾਨ ਨਿਰਮਲ ਸਿੰਘ ਗੁਰਾਇਆ, ਸਰੂਪ ਸਿੰਘ ਥਿੰਦ ਕਨੇਡਾ, ਪਰਮਜੀਤ ਸਿੰਘ ਏ. ਐਸ. ਆਈ, ਹਕੂਮਤ ਸਿੰਘ ਬਾਜਵਾ, ਜਗਦੀਪ ਵੰਝ, ਮੱਟਾ ਟਿੱਬਾ, ਗੁਰਮੇਲ ਚਾਹਲ, ਸੋਮ ਨਾਥ ਕੇਸਰ, ਜਤਿੰਦਰਪਾਲ ਸਿੰਘ, ਸੁਰਜੀਤ ਜੀਤਾ, ਸੁੱਖ ਬਾਜਵਾ, ਹਰਵਿੰਦਰ ਬਟਾਲਾ, ਨਿਸ਼ਾਨ ਘੁੰਮਣ, ਹਰਮਿੰਦਰ ਸਿੰਘ ਰਾਜੂ, ਸ਼ਸ਼ੀ ਕੁਮਾਰ, ਪਿੰਦਰ ਗਰੇਵਾਲ, ਵਿਕਾਸ ਐਰੀ, ਅਵਤਾਰ ਸੋਢੀ, ਮਲਕੀਤ ਝੱਲ, ਗੁਰਮੀਤ ਮਾਕਨ, ਸੋਨੂੰ ਚੀਮਾ, ਬਾਬਾ ਗੁਰਦਿਆਲ, ਬਾਬਾ ਸੁਖਵਿੰਦਰ ਸਿੰਘ, ਹਰਵਿੰਦਰ ਸਵੀਟੀ, ਕਾਲੀ ਢੁੱਡੀਆਂ ਵਾਲ, ਜੌਲੀ ਆਰ. ਸੀ. ਐਫ ਤੇ ਹੋਰ ਖੇਡ ਪ੍ਰੇਮੀਆਂ ਵੱਲੋਂ ਵਿਸ਼ੇਸ਼ ਸਹਿਯੋਗ ਦਿੱਤਾ ਰਿਹਾ ਹੈ।

Geef een reactie

Het e-mailadres wordt niet gepubliceerd. Vereiste velden zijn gemarkeerd met *