ਖਾਲੂ ਦਾ ਸਲਾਨਾ ਕਬੱਡੀ ਟੂਰਨਾਮੈਂਟ ਤੇ ਛਿੰਝ ਮੇਲਾ 22 ’ਤੇ 23 ਨੂੰ

-ਖੇਡ ਮੇਲੇ ਨੂੰ ਲੈ ਕੇ ਕਲੱਬ ਮੈਂਬਰ ਦੀ ਹੋਈ ਮੀਟਿੰਗ
ਕਪੂਰਥਲਾ, 9 ਸਤੰਬਰ, ਇੰਦਰਜੀਤ ਸਿੰਘ
ਸ਼ੇਰੇ ਪੰਜਾਬ ਸਪੋਰਟਸ ਕਲੱਬ ਰਜਿ ਖਾਲੂ ਵੱਲੋਂ ਸਮੂਹ ਗ੍ਰਾਂਮ ਪੰਚਾਇਤ, ਛਿੰਝ ਮੇਲਾ ਪ੍ਰਬੰਧਕ ਕਮੇਟੀ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਸਲਾਨਾਂ 86ਵਾਂ ਛਿੰਝ ਮੇਲਾ ਤੇ ਕਬੱਡੀ ਟੂਰਨਾਮੈਂਟ 22 ਅਤੇ 23 ਸਤੰਬਰ ਨੂੰ ਕਰਵਾਉਣ ਸਬੰਧੀ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਸਮੂਹ ਅਹੁਦੇਦਾਰਾਂ ਦੀ ਸਾਂਝੀ ਮੀਟਿੰਗ ਹੋਈ। ਇਸ ਸਬੰਧੀ ਜਾਣਕਾਰੀ ਦਿੰਦਿਆ ਮਾਸਟਰ ਸੰਤੋਖ ਸਿੰਘ ਪੰਚ, ਨਛੱਤਰ ਸਿੰਘ ਖਾਲੂ ਅਤੇ ਦਿਲਬਾਗ ਸਿੰਘ ਥਿੰਦ ਨੇ ਸਾਂਝੇ ਤੋਰ ਤੇ ਦੱਸਿਆ ਕਿ 22 ਸਤੰਬਰ ਨੂੰ ਕਬੱਡੀ ਟੂਰਨਾਮੈਂਟ ’ਚ ਜਿੱਥੇ ਸੱਦੀਆ ਹੋਈਆ ਟੀਮਾਂ ਦੇ ਫਸਵੇਂ ਮੁਕਾਬਲੇ ਕਰਵਾਏ ਜਾਣਗੇਂ ਉ¤ਥੇ 23 ਸਤੰਬਰ ਨੂੰ ਸਲਾਨਾਂ ਛਿੰਝ ਮੇਲੇ ਵਿਚ ਸੱਦੇ ਹੋਏ ਨਾਮਵਰ ਪਹਿਲਵਾਨਾਂ ਦੀਆਂ ਕੁਸ਼ਤੀਆਂ ਕਰਵਾਈਆਂ ਜਾਣਗੀਆਂ। ਇਸ ਮੇਲੇ ਦਾ ਸਿੱਧਾ ਪ੍ਰਸਾਰਨ ਸੀ. ਕੇ ਲਾਈਵ ਟੀ. ਵੀ ਤੇ ਹੋਵੇਗਾ। ਇਸ ਮੌਕੇ ਸਰਪੰਚ ਸ਼੍ਰੀ ਮੋਹਨ, ਪੰਚ ਜਗੀਰ ਸਿੰਘ, ਪੰਚ ਬਲਰਾਮ, ਪੰਚ ਅਮਰਨਾਥ, ਪੰਚ ਸੁਖਵਿੰਦਰ ਕੌਰ, ਪੰਚ ਦਲਜੀਤ ਕੌਰ, ਸੁੱਚਾ ਸਿੰਘ ਸਾਬਕਾ ਸਰਪੰਚ, ਇੰਦਰਜੀਤ ਸਿੰਘ, ਮਲਕੀਤ ਸਿੰਘ, ਹਰਵਿੰਦਰ ਸਿੰਘ, ਕੁਲਦੀਪ ਸਿੰਘ ਨੰਬਰਦਾਰ, ਮਾਸਟਰ ਨਿਰਮਲ ਸਿੰਘ, ਸੁਖਦੇਵ ਸਿੰਘ ਸਾਬਕਾ ਸਰਪੰਚ, ਪਰਮਜੀਤ ਸਿੰਘ, ਸੁਖਦੇਵ ਸਿੰਘ, ਮੋਹਣ ਸਿੰਘ, ਮਹਿੰਦਰ ਸਿੰਘ, ਜੋਗਾ ਸਿੰਘ, ਜੋਧ ਸਿੰਘ, ਸੁਖਚੈਨ ਸਿੰਘ, ਮਾਸਟਰ ਸਾਧੂ ਸਿੰਘ, ਮਾਸਟਰ ਜਗਦੀਸ਼ ਸਿੰਘ ਆਦਿ ਹਾਜ਼ਰ ਸਨ।

Geef een reactie

Het e-mailadres wordt niet gepubliceerd. Vereiste velden zijn gemarkeerd met *