ਦੁਰਘਟਨਾਵਾਂ ਤੋ ਬਚਣ ਲਈ ਟ੍ਰੈਫਿਕ ਨਿਯਮ ਅਪਣਾਓ : ਸੁੱਚਾ ਸਿੰਘ

ਫਗਵਾੜਾ 9 ਸਤੰਬਰ (ਚੇਤਨ ਸ਼ਰਮਾ) ਟ੍ਰੈਫਿਕ ਦੀ ਸੱਮਸਿਆ ਨੂੰ ਲੈ ਪੰਜਾਬੀ ਜਾਗਰਣ ਦੇ ਪੱਤਰਕਾਰ ਨੇ ਸ਼ਹਿਰ ਦੇ ਵੱਖ ਵੱਖ ਹਿੱਸਿਆ ਦਾ ਜ਼ਾਇਜਾ ਲਿਆ ਉਸ ਵਿੱਚ ਕੁੱਝ ਤਰੁਟੀਆ ਸਾਹਮਣੇ ਆਈਆ ਪਰ ਜਿਆਦਾਤਰ ਪੁਲਿਸ ਚੋਕਸ ਨਜ਼ਰ ਆਈ। ਸ਼ਹਿਰ ਵਿੱਚ ਵੱਖ ਵੱਖ ਥਾਂਵਾ ਤੇ ਤਾਇਨਾਤ ਟ੍ਰੈਫਿਕ ਪੁਲਿਸਕਰਮੀ ਇਸ ਗਰਮੀ ਅਤੇ ਹੁੰਮਸ ਭਰੇ ਮੌਸਮ ਵਿੱਚ ਵੀ ਆਪਣੀ ਡਿਊਟੀ ਸੱਖਤੀ ਨਾਲ ਨਿਭਾਉਂਦੇ ਨਜ਼ਰ ਆਏ। ਸ਼ਹਿਰ ਵਿੱਚ ਮੌਜੂਦ ਬੱਸ ਸਟੈਂਡ, ਗਾਂਧੀ ਚੌਂਕ, ਪੇਪਰ ਚੌਂਕ, ਸ਼ੂਗਰ ਮਿਲ ਚੌਂਕ, ਹਰਗੋਬਿੰਦ ਨਗਰ, ਹਦਿਆਬਾਦ, ਸਤਨਾਮਪੁਰਾ, ਹੁਸ਼ਿਆਰਪੁਰ ਚੌਂਕ ਆਦਿ ਇਲਾਕਿਆ ਵਿੱਚ ਟ੍ਰੈਫਿਕ ਵਿਵਸਥਾ ਬਹੁਤ ਸਚਾਰੂ ਰੂਪ ਵਿੱਚ ਚਲਾਈ ਜਾ ਰਹੀ ਹੈ। ਪਰ ਬਜ਼ਾਰਾ ਵਿੱਚ ਭੀੜ-ਭਾੜ ਅਤੇ ਨਜ਼ਾਇਜ਼ ਕਬਜ਼ੇ ਜਿਉਂ ਦੇ ਤਿਉਂ ਬਣੇ ਹੋਏ ਹਨ। ਜਦ ਇਸ ਸਬੰਧੀ ਟ੍ਰੈਫਿਕ ਪੁਲਿਸ ਇੰਚਾਰਜ ਸੁੱਚਾ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਨਗਰ ਨਿਗਮ ਦੇ ਨਾਲ ਮਿਲ ਕੇ 3-4 ਵਾਰ ਨਜ਼ਾਇਜ਼ ਕਬਜਿਆ ਦੀ ਸੜਕ ਤੇ ਰੇੜੀ ਲਾਉਣ ਵਾਲਿਆ ਉਪਰ ਸਖਤ ਕਾਰਵਾਈ ਕੀਤੀ ਗਈ ਹੈ ਅਤੇ ਕੁੱਝ ਕੁ ਦੁਕਾਨਾਂ ਨੂੰ ਛੱਡ ਬਾਕੀ ਦੁਕਾਨਦਾਰਾ ਨੇ ਆਪਣੇ ਸਮਾਨ ਅਤੇ ਰੇੜੀਆ ਹੱਟਾ ਲਈਆ ਹਨ, ਪਰ ਜੋ ਹਜੇ ਵੀ ਆਪਣਾ ਸਾਮਾਨ ਅੰਦਰ ਨਹੀਂ ਰੱਖ ਰਹੇ ਉਨ੍ਹਾਂ ਉਪਰ ਆਉਣ ਵਾਲੇ ਸਮੇਂ ਵਿੱਚ ਸਖਤ ਕਾਰਵਾਈ ਕੀਤੀ ਜਾਵੇਗੀ। ਸ਼ਹਿਰ ਵਿੱਚ ਘਟ ਰਹੀਆਂ ਦੁਰਘਟਨਾਵਾਂ ਬਾਰੇ ਜਦ ਟ੍ਰੈਫਿਕ ਇੰਚਾਰਜ ਨੂੰ ਪੁਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਟ੍ਰੈਫਿਕ ਦੁਰਘਟਨਾਵਾਂ ਘਟਾਉਣ ਲਈ ਵੱਖ-ਵੱਖ ਥਾਵਾਂ ਤੇ ਜਾ ਲੋਕਾਂ ਨੂੰ ਟ੍ਰੈਫਿਕ ਦੇ ਨਿਯਮਾਂ ਤੋਂ ਜਾਗਰੁਕ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਨੇ ਤੇ ਸਹਾਇਕ ਕਰਮੀਆ ਨੇ ਪਿਛਲੇ 5 ਦਿਨਾਂ ਵਿੱਚ 10 ਦੇ ਕਰੀਬ ਸੈਮੀਨਾਰ ਲਗਾ ਆਟੋ ਯੂਨੀਅਨ, ਟਰੱਕ ਯੂਨੀਅਨ, ਟੈਕਸੀ ਯੂਨੀਅਨ, ਸਕੂਲ ਅਤੇ ਹੋਰ ਥਾਂ ਜਾ ਕੇ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਪ੍ਰਤੀ ਜਾਗਰੂਕ ਕੀਤਾ ਹੈ। ਜਿਸ ਵਿੱਚ ਟ੍ਰੈਫਿਕ ਦੇ ਚਿਨ੍ਹ ਅਤੇ ਨਿਯਮਾਂ ਬਾਰੇ ਜਾਗਰੂਕ ਕਰਵਾਇਆ ਗਿਆ। ਟ੍ਰੈਫਿਕ ਇੰਚਾਰਜ਼ ਨੇ ਅਪੀਲ ਸ਼ਹਿਰ ਵਾਸੀਅਆਂ ਨੂੰ ਅਪੀਲ ਕੀਤੀ ਕਿ ਵੱਧ ਰਹੀ ਟ੍ਰੈਫਿਕ ਸਮੱਸਿਆਂ ਨੂੰ ਠੱਲ ਪਾਉਣ ਲਈ ਸਾਰੇ ਸਹਿਯੋਗ ਦਿਉ ਤਾਂ ਜੋ ਸੜਕੀ ਹਾਦਸਿਆਂ ਤੋਂ ਬਚਿਆ ਜਾ ਸਕੇ।

 

Geef een reactie

Het e-mailadres wordt niet gepubliceerd. Vereiste velden zijn gemarkeerd met *