ਹੈਲਪਿੰਗ ਹੈਂਡਜ਼ ਆਰਗਨਾਈਜੇਸ਼ਨ ਫਗਵਾੜਾ ਵੱਲੋ ਜਰੂਰਤਮੰਦ ਪਰਿਵਾਰਾਂ ਨੂੰ ਵੰਡਿਆ ਗਿਆ ਰਾਸ਼ਨ

ਸੰਸਥਾਂ ਵੱਲੋਂ 12 ਨਵੰਬਰ ਨੂੰ ਕਰਵਾਏ ਜਾ ਰਹੇ ਜਰੂਰਤਮੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਸਮੂਹਿਕ ਆਨੰਦਕਾਰਜ, ਜਦ ਕਿ ਇੱਕ ਅੰਗਹੀਣ ਵਿਅਕਤੀ ਨੂੰ ਦਿੱਤਾ ਗਿਆ ਰਿਕਸ਼ਾ
ਚੇਤਨ ਸ਼ਰਮਾ,ਫਗਵਾੜਾ-ਸਮਾਜ ਸੇਵਾ ਦੇ ਕੰਮਾਂ ਦੀ ਸਿਰਮੋਰ ਸੰਸਥਾਂ ਹੈਲਪਿੰਗ ਹੈਂਡਜ਼ ਆਰਗਨਾਈਜੇਸ਼ਨ ਰਜਿ ਫਗਵਾੜਾ ਵੱਲੋਂ ਪ੍ਰਧਾਨ ਹਰਮਿੰਦਰ ਸਿੰਘ ਬਸਰਾ ਦੀ ਅਗਵਾਈ ਹੇਠ ਜਿੱਥੇ ਜਰੂਰਤਮੰਦ ਲੋਕਾਂ ਲਈ ਅਹਿਮ ਪ੍ਰੋਜੈਕਟ ਕੀਤੇ ਜਾਂਦੇ ਹਨ ਸਿਜ ਦੇ ਤਹਿਤ ਸੰਸਥਾਂ ਵੱਲੋਂ ਗੁਰਦੁਆਰਾ ਅਕਾਲੀ ਬੰਗਾਂ ਰੋਡ ਫਗਵਾੜਾ ਵਿਖੇ 21 ਪਰਿਵਾਰਾਂ ਨੂੰ ਰਾਸ਼ਨ ਦੇਣ ਦੇ ਮਕਸਦ ਨਾਲ ਇੱਕ ਸਾਧਾ ਤੇ ਪ੍ਰਭਾਸ਼ਾਲੀ ਸਮਾਗਮ ਕਰਵਾਇਆ ਗਿਆ। ਜਿਸ ਵਿੱਚ ਮੁੱਖ ਮਹਿਮਾਨ ਵੱਜੋਂ ਕਨੈਡਾ ਤੋਂ ਉਚੱਚੇ ਤੋਰ ਤੇ ਪੁਹੰਚੇ ਸ. ਸੁਖਵੰਤ ਸਿੰਘ ਬਸਰਾ ਨੇ ਸ਼ਿਰਕਤ ਕੀਤੀ। ਜਦ ਕਿ ਵਿਸ਼ੇਸ਼ ਮਹਿਮਾਨ ਵੱਜੋਂ ਹਲਕਾ ਫਗਵਾੜਾ ਦੇ ਵਿਧਾਇਕ ਸੋਮ ਪ੍ਰਕਾਸ਼ ਦੀ ਪਤਨੀ ਅਤੇ ਸਮਾਜ ਸੇਵਿਕਾ ਸ਼੍ਰੀਮਤੀ ਅਨੀਤਾ ਸੋਮ ਪ੍ਰਕਾਸ਼ ਨੇ ਸ਼ਿਰਕਤ ਕੀਤੀ। ਜਿਨਾਂ ਦਾ ਸੰਸਥਾਂ ਦੇ ਸਮੂਹ ਮੈਂਬਰਾਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਇਸ ਦੋਰਾਨ ਉਨਾਂ 21 ਜਰੂਰਤਮੰਦ ਪਰਿਵਾਰਾ ਨੂੰ ਰਾਸ਼ਨ ਵੰਡਣ ਦਾ ਅਗਾਜ ਕੀਤਾ। ਆਪਣੇ ਸੰਬੋਧਨ ਵਿੱਚ ਸੰਸਥਾਂ ਦੇ ਪ੍ਰਧਾਨ ਹਰਮਿੰਦਰ ਸਿੰਘ ਬਸਰਾ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨਾਂ ਦੀ ਕੋਸ਼ਿਸ਼ ਹੈ ਕਿ ਹਰ ਇੱਕ ਜਰੂਰਤਮੰਦ ਦੀ ਵੱਧ ਤੋਂ ਵੱਧ ਮੱਦਦ ਕੀਤੀ ਜਾਵੇ ਤਾਂ ਜੋ ਉਸ ਇਨਸਾਨ ਨੂੰ ਕਿਸੇ ਪ੍ਰਕਾਰ ਦੀ ਕੋਈ ਵੀ ਮੁਸ਼ਕਿਲ ਪੇਸ਼ ਨਾਂ ਆਵੇ। ਇਸ ਦੋਰਾਨ ਸੰਸਥਾਂ ਵੱਲੋਂ ਇੱਕ ਜਰੂਰਤਮੰਦ ਵਿਅਕਤੀ ਜਿਸ ਦਾ ਇੱਕ ਹੱਥ ਨਹੀ ਸੀ ਉਸ ਨੂੰ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਨ ਲਈ ਇੱਕ ਰਿਕਸ਼ਾ ਵੀ ਭੇਂਟ ਕੀਤਾ ਗਿਆ। ਆਪਣੇ ਸੰਬੌਧਨ ਵਿੱਚ ਸ਼੍ਰੀਮਤੀ ਅਨੀਤਾਂ ਸੋਮ ਪ੍ਰਕਾਸ਼ ਨੇ ਕਿਹਾ ਕਿ ਸੰਸਥਾਂ ਵੱਲੋਂ ਜੋ ਬਹੁਤ ਸਾਰੇ ਸਮਾਜ ਭਲਾਈ ਦੇ ਕੰਮ ਕੀਤੇ ਜਾਂਦੇ ਹਨ ਉਹ ਬਹੁਤ ਹੀ ਸ਼ਲਾਘਾਯੋਗ ਕੰਮ ਹਨ। ਉਨਾਂ ਪ੍ਰਮਾਤਮਾਂ ਅੱਗੇ ਦੁਆ ਕੀਤੀ ਕਿ ਸੰਸਥਾਂ ਹਮੇਸ਼ਾ ਹੀ ਤਰੱਕੀ ਦੀਆਂ ਨਵੀਆਂ ਪੈੜਾ ਪੁੱਟਦੀ ਰਹੇ। ਰਾਸ਼ਨ ਵੰਡਣ ਤੋਂ ਉਪਰੰਤ ਸੰਸਥਾਂ ਦੇ ਸਮੂਹ ਮੈਬਰਾਂ ਦੀ ਇੱਕ ਵਿਸ਼ੇਸ਼ ਮੀਟਿੰਗ ਗੁਰਦੁਆਰਾ ਸਾਹਿਬ ਵਿਖੇ ਹੋਈ। ਜਿਸ ਵਿੱਚ ਸਮੂਹ ਮੈਂਬਰਾਂ ਨੇ 12 ਨਵੰਬਰ ਨੂੰ ਹੈਲਪਿੰਗ ਹੈਡਜ਼ ਆਰਗਨਾਈਜੇਸ਼ਨ ਰਜਿ ਫਗਵਾੜਾ ਅਤੇ ਪੰਜਾਬ ਰੇਡੀਓ ਲੰਡਨ ਵੱਲੋਂ ਕਰਵਾਏ ਜਾ ਰਹੇ ਜਰੂਰਤਮੰਦ ਪਰਿਵਾਰਾ ਦੀਆਂ ਲੜਕੀਆਂ ਦੇ ਸਮੂਹਿਕ ਆਨੰਦ ਕਾਰਜ ਕਰਵਾਉਣ ਸਬੰਧੀ ਵਿਚਾਰ ਵਟਾਦਰਾ ਕੀਤਾ ਗਿਆ। ਇਸ ਦੋਰਾਨ ਜਿੱਥੇ ਸੰਸਥਾਂ ਦੇ ਸਮੂਹ ਮੈਂਬਰਾਂ ਨੇ ਇਸ ਕਾਰਜ ਨੂੰ ਸਫਲ ਬਣਾਉਣ ਲਈ ਆਪੋ ਆਪਣੇ ਵਿਚਾਰ ਪੇਸ਼ ਕੀਤੇ ੳੇੁਥੇ ਹੀ ਮੈਂਬਰਾਂ ਨੇ ਦੱਸਿਆ ਕਿ ਇਸ ਕਾਰਜ ਦੋਰਾਨ ਨਵਵਿਆਹੀਆਂ ਲੜਕੀਆਂ ਨੂੰ ਘਰ ਵਿੱਚ ਵਰਤੋਂ ਵਾਲਾ ਸਮਾਨ ਵੀ ਮੁਹੇਈਆ ਵੀ ਕਰਵਾਇਆ ਜਾਵੇਗਾ। ਆਪਣੇ ਸੰਬੋਧਨ ਵਿੱਚ ਪ੍ਰਵਾਸੀ ਭਾਰਤੀ ਸ. ਸੁਖਵੰਤ ਸਿੰਘ ਬਸਰਾ ਨੇ ਕਿਹਾ ਕਿ ਜੋ ਵੀ ਪਰਿਵਾਰ ਆਪਣੇ ਲੜਕੀ ਦਾ ਵਿਆਹ ਸੰਸਥਾਂ ਨਾਲ ਮਿਲ ਕੇ ਕਰਵਾਉਣਾ ਚਾਹੁੰਦਾ ਹੈ ਤਾਂ ਉਹ ਸੰਸਥਾਂ ਦੇ ਮੈਂਬਰਾਂ ਨਾਲ ਜਾ ਫਿਰ ਡਿਜੀ ਕੇਬਲ ਦੇ ਦਫਤਰ ਪੁਰਾਣੀ ਦਾਣਾ ਮੰਡੀ ਵਿਖੇ ਆ ਕੇ ਸੰਪਰਕ ਕਰ ਸਕਦਾ ਹੈ। ਇਸ ਮੋਕੇ ਤੇ ਬਿੱਲਾ ਪ੍ਰਭਾਕਰ, ਪ੍ਰੋ ਮਨਜੀਤ ਸਿੰਘ, ਮਨਪ੍ਰੀਤ ਕੋਰ ਧਾਮੀ, ਅਜੀਤ ਸਿੰਘ, ਜਸਵਿੰਦਰ ਸਿੰਘ, ਹੈਪੀ ਹੈਲਣ, ਨਿਰੰਜਣ ਸਿੰਘ ਬਿਲਖੂ, ਬੱਲੂ ਵਾਲੀਆ, ਨਵੀਨ ਬਜਾਜ, ਗੁਰਮੀਤ ਸਿੰਘ ਮੰਗਾਂ, ਪਲਵਿੰਦਰ ਸਿੰਘ ਪਿੰਦਾਂ, ਲੱਡੂ ਖੋਸਲਾ, ਆਦ ਹਾਜਰ ਸਨ।

Geef een reactie

Het e-mailadres wordt niet gepubliceerd. Vereiste velden zijn gemarkeerd met *