ਗੁਰਦੁਆਰਾ ਮਾਤਾ ਸਾਹਿਬ ਕੌਰ ਜੀ ਗੈਂਟ ਵਿਚ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਗਿਆ

ਬੈਲਜੀਅਮ 10 ਸਤੰਬਰ (ਹਰਚਰਨ ਸਿੰਘ ਢਿੱਲੋਂ, ਯ.ਸ) ਗੁਰਦੁਆਰਾ ਮਾਤਾ ਸਾਹਿਬ ਕੌਰ ਜੀ ਗੈਂਟ ਵਿਚ ਪਿਛਲੇ ਤਿੰਨ ਰੋਜ ਤੋ ਸ੍ਰੀ ਅਖੰਡਪਾਠ ਸਾਹਿਬ ਅਰੰਭ ਸਨ ਜਿਹਨਾ ਦੇ ਭੋਗ ਅੱਜ ਐਤਵਾਰ ਨੂੰ ਪਾਏ ਗਏ,ਅਤੇ ਦੀਵਾਨ ਸਜਾਇਆ ਗਿਆ । ਜਿਸ ਵਿਚ ਖਾਸ ਤੌਰ ਤੇ ਕੀਰਤਨ ਰਾਹੀ ਹਾਜਰੀ ਭਰਨ ਲਈ ਭਾਈ ਗੁਰਪ੍ਰੀਤ ਸਿੰਘ ਫਿਰੋਜਪੁਰ ਵਾਲਿਆ ਧੰਨ ਧੰਨ ਸੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਦੀ ਖੁਸ਼ੀ ਵਿਚ ਸਾਰੀਆਂ ਸੰਗਤਾਂ ਨੂੰ ਗੁਰੂ ਜੱਸ ਗਾਇਣ ਕਰਨ ਵਾਸਤੇ ਸ਼ਬਦ ਨਾਲ ਜੋੜਨ ਦੀ ਸੇਵਾ ਨਿਭਾਈ । ਗੁਰੂ ਘਰ ਦੇ ਗ੍ਰੰਥੀ ਭਾਈ ਭਗਵਾਨ ਸਿੰਘ ਜੀ ਨੇ ਅਤੇ ਸਥਾਨਿਕ ਜਥੈ ਚੋ ਬੀਬੀ ਨੇ ਕੀਰਤਨ ਰਾਹੀ ਹਜਾਰੀ ਭਰੀ। ਬਹੁਤ ਸਾਰੀਆਂ ਸੰਗਤਾਂ ਨੇ ਬਰੁਸਲ ਤੋ ਵੀ ਗੁਰੂ ਘਰ ਹਾਜਰੀ ਲਗਵਾਈ, ਅਤੇ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਦੀ ਖੁਸ਼ੀ ਵਿਚ ਗੁਰੂ ਘਰ ਹਾਜਰੀ ਭਰਕੇ ਖੁਸ਼ੀਆਂ ਪ੍ਰਾਪਤ ਕੀਤੀਆਂ । ਮਾਤਾ ਸਾਹਿਬ ਕੌਰ ਜੀ ਗੈਂਟ ਗੁਰੂ ਘਰ ਦੇ ਸਾਰੇ ਮੁੱਖ ਸੇਵਾਦਾਰਾਂ ਦੇ ਧੰਨਵਾਦੀ ਹਾਂ ਜੋ ਸਾਰੀ ਸੰਗਤ ਨਾਲ ਪ੍ਰੇਮ ਭਾਵਨਾ ਨਾਲ ਚਲਦੇ ਹੋਏ ਹੱਥੀ ਸੇਵਾ ਕਰਦੇ ਹੋਏ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਹਨ।

Geef een reactie

Het e-mailadres wordt niet gepubliceerd. Vereiste velden zijn gemarkeerd met *