ਦੰਦੂਪੁਰ/ਭਗਤਪੁਰ ਦਾ ਸਲਾਨਾ ਜੋੜ ਮੇਲਾ ਤੇ ਦਸਵਾਂ ਕਬੱਡੀ ਕੱਪ 16 ਤੇ 17 ਨੂੰ

-ਸੰਤ ਬਾਬਾ ਜਗਤ ਸਿੰਘ ਜੀ ਦਮਦਮਾ ਸਾਹਿਬ ਵਾਲਿਆਂ ਦੀ ਜਨਮ ਦਿਹਾੜੇ ਮੌਕੇ ਕਰਵਾਇਆ ਜਾ ਰਿਹੈ ਜੋੜ ਮੇਲਾ
-ਹੋਣਗੇ ਕਬੱਡੀ ਕਲੱਬਾਂ ਦੇ ਮੁਕਾਬਲੇ, ਜੇਤੂ ਟੀਮ ਨੂੰ ਪਹਿਲਾ ਇਨਾਮ ਇਕ ਲੱਖ ਰੁਪਏ
ਕਪੂਰਥਲਾ, ਇੰਦਰਜੀਤ ਸਿੰਘ
ਸੰਤ ਬਾਬਾ ਜਗਤ ਸਿੰਘ ਜੀ ਦਮਦਮਾ ਸਾਹਿਬ ਵਾਲਿਆਂ ਦੇ ਜਨਮ ਦਿਹਾੜੇ ਦੇ ਸਬੰਧ ਵਿਚ ਪਿੰਡ ਭਗਤਪੁਰ ਦੰਦੂਪੁਰ ਵਿਖੇ ਸਲਾਨਾ ਜੋੜ ਮੇਲਾ ਤੇ ਦਸਵਾਂ ਕਬੱਡੀ ਕੱਪ 16 ਤੇ 17 ਸਤੰਬਰ ਨੂੰ ਸੰਤ ਬਾਬਾ ਜਗਤ ਸਿੰਘ ਜੀ ਸਪੋਰਟਸ ਐਂਡ ਕਲਚਰਲ ਕਲੱਬ ਰਜ਼ਿ, ਸਮੂਹ ਗ੍ਰਾਮ ਪੰਚਾਇਤ, ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ। ਜੋੜ ਮੇਲੇ ਦੇ ਸਬੰਧ ਵਿਚ 22 ਸ਼੍ਰੀ ਆਖੰਡ ਪਾਠ ਸਾਹਿਬ ਦੀ ਲੜੀ ਆਰੰਭ ਹੋ ਗਈ ਹੈ। ਜਿਸ ਦੇ ਭੋਗ 14 ਸਤੰਬਰ ਨੂੰ ਪਾਏ ਜਾਣਗੇ। ਫਿਰ 14 ਸਤੰਬਰ ਨੂੰ 22 ਸ਼੍ਰੀ ਆਖੰਡ ਪਾਠ ਸਾਹਿਬ ਆਰੰਭ ਕੀਤੇ ਜਾਣਗੇ। ਜਿਨ੍ਹਾਂ ਦੇ ਭੋਗ 16 ਸਤੰਬਰ ਨੂੰ ਪਾਏ ਜਾਣਗੇ। ਪਾਠ ਦੇ ਭੋਗ ਤੋਂ ਬਾਅਦ ਧਾਰਮਕ ਦੀਵਾਨ ਸਜਾਏ ਜਾਣਗੇ। ਜਿਨ੍ਹਾਂ ’ਚ ਸਿੱਖ ਪੰਥ ਨਾਲ ਸਬੰਧਿਤ ਪ੍ਰਸਿੱਧ ਰਾਗੀ, ਢਾਡੀ ਤੇ ਕਵੀਸ਼ਰੀ ਜੱਥੇ ਸੰਗਤ ਨੂੰ ਗੁਰਬਾਣੀ ਕੀਰਤਨ ਰਾਹੀ ਨਿਹਾਲ ਕਰਨਗੇ। 17 ਸਤੰਬਰ ਦਿਨ ਐਤਵਾਰ ਨੂੰ ਕਬੱਡੀ ਕੱਪ ਕਰਵਾਇਆ ਜਾਵੇਗਾ। ਜਿਸ ਵਿਚ ਸੰਤ ਬਾਬਾ ਜਗਤ ਸਿੰਘ ਸਪੋਰਟਸ ਕਲੱਬ ਭਗਤਪੁਰ, ਦੰਦੂਪੁਰ, ਭਾਈ ਸਾਧੂ ਕਲੱਬ ਰੂੜਕਾ, ਸੰਤ ਬਾਬਾ ਦਰਬਾਰਾ ਸਿੰਘ ਸਪੋਰਟਸ ਕਲੱਬ ਟਿੱਬਾ, ਬਾਬਾ ਹੁੰਦਾਲ ਕਲੱਬ ਬੋਪਾਰਾਏ, ਸ਼ਹੀਦੀ ਯਾਦਗਾਰੀ ਸਪੋਰਟਸ ਕਲੱਬ ਮੂਲੇਵਾਲ ਖਹਿਰਾ, ਕਲਗੀਧਰ ਸਪੋਰਟਸ ਕਲੱਬ ਭੁਲਾਣਾ, ਏਡੀ ਸਪੋਰਟਸ ਕਲੱਬ ਪੱਤੜਕਲਾਂ, ਰਾਮਦਾਸ ਸਪੋਰਟਸ ਕਲੱਬ ਮਾਝਾ ਦੀਆਂ ਟੀਮਾਂ ਹਿੱਸਾ ਲੈਣਗੀਆਂ। ਜੇਤੂ ਟੀਮ ਨੂੰ ਪਹਿਲਾ ਇਨਾਮ ਇਕ ਲੱਖ ਰੁਪਏ ਤੇ ਦੂਜਾ ਇਨਾਮ 75 ਹਜ਼ਾਰ ਰੁਪਏ ਦਿੱਤਾ ਜਾਵੇਗਾ। ਖੇਡ ਮੇਲੇ ’ਚ ਪ੍ਰਦਮ ਸ਼੍ਰੀ ਕਰਤਾਰ ਸਿੰਘ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਸ਼ਾਮਲ ਹੋਣਗੇ। ਕਬੱਡੀ ਕੱਪ ਦਾ ਉਦਘਾਟਨ ਸੰਤ ਬਾਬਾ ਦਾਇਆ ਸਿੰਘ ਜੀ ਟਾਹਲੀ ਸਾਹਿਬ ਵਾਲੇ, ਸੰਤ ਬਾਬਾ ਗੁਰਚਰਨ ਸਿੰਘ ਦਮਦਮਾ ਸਾਹਿਬ ਵਾਲੇ, ਸੰਤ ਬਾਬਾ ਬਲਵੀਰ ਸਿੰਘ ਸੀਚੇਵਾਲ, ਸੰਤ ਅਮਰੀਕ ਸਿੰਘ ਖੂਖਰੈਣ ਵਾਲੇ, ਸੰਤ ਬਾਬਾ ਹਰਦੇਵ ਸਿੰਘ ਗਾਗੂਬੂਹਾ ਵਾਲੇ ਕਰਨਗੇ। ਖੇਡ ਮੇਲੇ ਦੌਰਾਨ ਲੰਗਰ ਵੀ ਲਗਾਏ ਜਾਣਗੇ।

Geef een reactie

Het e-mailadres wordt niet gepubliceerd. Vereiste velden zijn gemarkeerd met *