ਉੱਤਰ ਪ੍ਰਦੇਸ਼ ਦੇ ਉੱਚ ਅਧਿਕਾਰੀਆਂ ਵੱਲੋਂ ਸੀਚੇਵਾਲ ਦਾ ਦੌਰਾ

ਲੋਹੀਆਂ ਖਾਸ, 12 ਸਤੰਬਰ (ਸੁਰਜੀਤ ਸਿੰਘ ਸੀਚੇਵਾਲ) ਉੱਤਰ ਪ੍ਰਦੇਸ਼ ਦੇ ਉੱਚ ਅਧਿਕਾਰੀਆਂ ਦੇ ਇੱਕ ਵਫਦ ਵੱਲੋਂ ਅੱਜ ਸੀਚੇਵਾਲ ਦਾ ਦੌਰਾ ਕੀਤਾ ਗਿਆ। ਉਤਰ ਪ੍ਰਦੇਸ਼ ਦੇ ਪ੍ਰਸ਼ਾਸ਼ਨਿਕ ਸੈਕਟਰੀ ਡਾ. ਹਰੀ ਓਮ ਦੀ ਅਗਾਵਾਈ ’ਚ ਸੀਚਵਾਲ ਵਿਖੇ ਪੁੱਜੇ ਉਕਤ ਵਫਦ ਵੱਲੋਂ ਗੰਦੇ ਪਾਣੀ ਨੂੰ ਸਾਫ ਕਰਨ ਲਈ ਚਲਾਏ ਜਾ ਰਹੇ ਸੀਵਰੇਜ ਪਲਾਂਟ, ਸੰਤ ਅਵਤਾਰ ਸਿੰਘ ਨਰਸਰੀ ਅਤੇ ਕਾਲਜ ਦਾ ਦੌਰਾ ਕੀਤਾ ਗਿਆ। ਇਸ ਮੌਕੇ ਉਨ•ਾਂ ਟਰੀਟਮੈਂਟ ਪਲਾਂਟ ਦਾ ਬੜੀ ਗਹੁ ਨਾਲ ਅਧਿਐਨ ਕੀਤਾ। ਟਰੀਟਮੈਂਟ ਪਲਾਂਟ ਤੋਂ ਖੇਤੀ ਨੂੰ ਲਗਾਏ ਜਾ ਰਹੇ ਪਾਣੀ ਸਬੰਧੀ ਵਿਸਥਾਰਪੂਰਕ ਜਾਣਕਾਰੀ ਹਾਸਲ ਕੀਤੀ। ਇਸ ਮੌਕੇ ਸੰਤ ਸੁਖਜੀਤ ਸਿੰਘ ਸੀਚੇਵਾਲ ਅਤੇ ੴ ਚੈਰੀਟੇਬਲ ਟਰੱਸਟ ਦੇ ਵਿੱਤ ਸਕੱਤਰ ਸੁਰਜੀਤ ਸਿੰਘ ਸ਼ੰਟੀ ਨੇ ਉਕਤ ਵਫਦ ਨੂੰ ਸੀਚੇਵਾਲ ਮਾਡਲ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਸੰਤ ਸੁਖਜੀਤ ਸਿੰਘ ਸੀਚੇਵਾਲ ਵੱਲੋਂ ਵਫਦ ਨਾਲ ਆਏ ਸਾਰੇ ਅਧਿਕਾਰੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਸਵੱਸ਼ ਭਾਰਤ ਮਿਸ਼ਨ ਦੇ ਡਿਪਟੀ ਡਾਇਰੈਕਟਰ ਯੋਗਿੰਦਰ ਕਟਿਆਰ, ਸੰਜੇ ਸਿੰਘ ਚੌਹਾਨ, ਮਹਿਮ ਕੁਮਾਰ, ਤਾਰਿਕ ਅਹਿਮਦ, ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਪੰਜਾਬ ਦੇ ਕਾਰਜਕਾਰੀ ਇੰਜੀਨੀਅਰ ਰਾਜੇਸ਼ ਦੁਬੇ, ਐੱਸ. ਡੀ. ਈ. ਅਸ਼ਵਨੀ ਕੁਮਾਰ, ਜੇਈ ਰੋਹਿਤ ਕੌਂਡਲ, ਜੇਈ ਮੁਕੇਸ਼ ਕੁਮਾਰ, ਪੰਚ ਜੋਗਾ ਸਿੰਘ ਚੱਕਚੇਲਾ, ਮਿਸਤਰੀ ਸੁਖਦੇਵ ਸਿੰਘ, ਦਇਆ ਸਿੰਘ ਅਤੇ ਪੰਚ ਫਕੀਰ ਸਿੰਘ ਦਾਰੀ ਆਦਿ ਹਾਜ਼ਰ ਸਨ।
ਫੋਟੋ ਫਾਈਲ ਨੰਬਰ: 1
ਸੀਚੇਵਾਲ ਮਾਡਲ ਬਾਰੇ ਜਾਣਕਾਰੀ ਦਿੰਦੇ ਹੋਏ ਸੰਤ ਸੁਖਜੀਤ ਸਿੰਘ ਸੀਚੇਵਾਲ, ਸੁਰਜੀਤ ਸਿੰਘ ਸ਼ੰਟੀ ਅਤੇ ਹੋਰ।

Geef een reactie

Het e-mailadres wordt niet gepubliceerd. Vereiste velden zijn gemarkeerd met *