ਪੰਜਾਬੀ ਟੈਲੀ ਫਿਲਮ “ਬਟਵਾਰਾ” ਦਾ ਸ਼ੁੱਭ ਆਰੰਭ

ਪ੍ਰੈਸ ਰੀਲੀਜ਼
ਪਟਿਆਲਾ-15 ਸਤੰਬਰ:-ਸਮਾਜਿਕ ਬੁਰਾਈਆਂ ਪ੍ਰਤੀ ਜਾਗਰੁਕ ਕਰਨ ਲਈ ਪੰਜਾਬੀ ਟੈਲੀ ਫਿਲਮ “ਬਟਵਾਰਾ” ਦਾ ਸ਼ੁੱਭ ਆਰੰਭ ਮਨੁੱਖੀ ਅਧਿਕਾਰ ਮੰਚ ,ਪੰਜਾਬ ਦੇ ਚੇਅਰਮੈਨ ਸ਼੍ਰੀ ਵੇਦ ਚੰਦ ਮੰਡੌਰ ਵਲੋਂ ਕੀਤਾ ਗਿਆ।ਉਨਾ ਦੱਸਿਆ ਕਿ ਫਿਲਮ ਦੀ ਸ਼ੁਟਿੰਗ ਇਤਿਹਾਸਿਕ ਸ਼ਹਿਰ ਪਟਿਆਲਾ ਅਤੇ ਇਸਦੇ ਆਸ-ਪਾਸ ਦੇ ਪਿੰਡਾਂ ਚ ਇਸੇ ਮਹੀਨੇ ਮੁਕੰਮਲ ਕਰ ,ਅਗਲੇ ਮਹੀਨੇ ਫਿਲਮ ਰੀਲੀਜ਼ ਕੀਤੀ ਜਾਵੇਗੀ।ਫਿਲਮ ਦੀ ਹੀਰੋਇਨ ਸ਼ਿਮਲਾ ਦੀ ਜੰਮਪਲ ਦੀਪਾ ਚਨਾਲ਼ੀਆ ਨੇ ਦੱਸਿਆ ਕਿ ਨੌਜਵਾਨਾਂ ਲਈ ਇਸ ਫਿਲਮ ਵਿਚ ਬਹੁਤ ਚੰਗਾ ਅਤੇ ਇੱਕ ਸਾਰਥਿਕ ਸੰਦੇਸ਼ ਹੈ।ਉਦਘਾਟਨੀ ਪ੍ਰੋਗਰਾਮ ਦੌਰਾਨ ਇਸ ਫਿਲਮ ਦੇ ਡਾਇਰੈਕਟਰ ਰਵਿੰਦਰ ਰਵੀ ਸਮਾਣਾ ਨੇ ਦੱਸਿਆ ਕਿ ਉਘੇ ਸਮਾਜ ਸੇਵੀ ਸ਼੍ਰੀ ਵੇਦ ਚੰਦ ਮੰਡੌਰ ਇਸ ਫਿਲਮ ਦੇ ਨਿਰਮਾਤਾ ਹਨ ਅਤੇ ਫਿਲਮ ਦੇ ਪ੍ਰਮੁੱਖ ਕਲਾਕਾਰਾਂ ਵਿਚ ਬਾਲਾ ਹਰਵਿੰਦਰ,ਕੁਲਵੰਤ ਸਿੰਘ ਖਟਰਾ,ਮੱਖਣ ਸਿੰਘ,ਡਾ ਜਗਮੇਲ ਭਾਠੂਆਂ,ਹਰਜੀਤ ਜੱਸਲ ਆਦਿ ਸ਼ਾਮਿਲ ਹਨ।ਉਨ੍ਹਾਂ ਕਿਹਾ ਫਿਲਮ ਦੀ ਵੀਡੀੳਗ੍ਰਾਫੀ ਰਿਕੀ ਭਵਾਨੀਗੜ੍ਹ ਵਲੋਂ ਮੁਕੰਮਲ ਕੀਤੀ ਜਾਵੇਗੀ।

ਫੋਟੋ ਕੈਪਸ਼ਨ- ਸਮਾਜਿਕ ਬੁਰਾਈਆਂ ਪ੍ਰਤੀ ਜਾਗਰੁਕ ਕਰਨ ਲਈ ਪੰਜਾਬੀ ਟੈਲੀ ਫਿਲਮ “ਬਟਵਾਰਾ” ਦਾ ਸ਼ੁੱਭ ਆਰੰਭ ਕਰਦੇ ਹੋਏ ਸ਼੍ਰੀ ਵੇਦ ਚੰਦ ਮੰਡੌਰ ਅਤੇ ਫਿਲਮ ਦੇ ਸਮੂਹ ਕਲਾਕਾਰ

Geef een reactie

Het e-mailadres wordt niet gepubliceerd. Vereiste velden zijn gemarkeerd met *