ਆਲੂ ਉਤਪਾਦਕ ਕਿਸਾਨਾਂ ਨੂੰ ਆ ਰਹੀਆਂ ਮੁਸ਼ਕਲਾਂ ਤੇ ਕੀਤਾ ਵਟਾਂਦਰਾ

-ਆਲੂ ਦੀ ਫਸਲ ਦੇ ਖਰਚਾ 180 ਰੁਪਏ, ਭਾਅ ਮਿਲ ਰਿਹਾ 80 ਰੁਪਏ
ਕਪੂਰਥਲਾ, 17 ਸਤੰਬਰ, ਇੰਦਰਜੀਤ ਸਿੰਘ
ਦੀ ਪਟੈਟੋ ਗਰੋਵਰ ਫਾਰਮਰ ਐਸੋਸੀਏਸ਼ਨ ਕਪੂਰਥਲਾ ਦੀ ਮੀਟਿੰਗ ¦ਡਨ ਹੋਟਲ ਵਿਖੇ ਹੋਈ, ਜਿਸ ਵਿਚ ਸਾਰੀਆਂ ਪਟੈਟੋ ਐਸੋਸੀਏਸ਼ਨ ਦੇ ਸਮੂਹ ਅਹੁੱਦੇਦਾਰਾਂ ਦੇ ਮੈਂਬਰਾਂ ਨੇ ਭਾਗ ਲਿਆ। ਮੀਟਿੰਗ ਦੌਰਾਨ ਆਲੂ ਉਤਪਾਦਕ ਕਿਸਾਨਾਂ ਨੂੰ ਆ ਰਹੀਆਂ ਮੁਸ਼ਕਲਾਂ ਤੇ ਵਿਚਾਰ ਵਟਾਂਦਰਾ ਕੀਤਾ ਗਿਆ। ਮੀਟਿੰਗ ਦੌਰਾਨ ਪ੍ਰਧਾਨ ਦਵਿੰਦਰਵੀਰ ਸਿੰਘ ਚਾਹਲ ਨੇ ਕਿਹਾ ਕਿ ਆਲੂ ਉਤਪਾਦਕ ਕਿਸਾਨਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਸਾਨਾਂ ਦਾ 50 ਕਿਲੋ ਆਲੂ ਪੈਦਾ ਕਰਨ ਲਈ 180 ਰੁਪਏ ਖਰਚ ਹੁੰਦਾ ਹੈ ਤੇ ਮਾਰਕੀਟ ਵਿਚ 70-80 ਰੁਪਏ ਰੇਟ ਮਿਲ ਰਿਹਾ ਹੈ। ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਆਲੂ ਉਤਪਾਦਕਾਂ ਬਾਰੇ ਕੋਈ ਵੀ ਕਦਮ ਚੁੱਕਣ ਲਈ ਤਿਆਰ ਨਹੀ ਹੈ। ਕਿਸਾਨਾਂ ਨੇ ਸਰਕਾਰ ਨੇ ਮੰਗ ਕੀਤੀ ਹੈ ਕਿ ਸਰਕਾਰ ਆਲੂ ਦੀ ਫਸਲ ਨੂੰ ਬਾਹਰ ਭੇਜਣ ਦਾ ਪ੍ਰਬੰਧ ਕਰੇ ਨਹੀ ਤਾਂ ਸਟੋਰ ਦਾ ਕਿਰਾਇਆ ਕਿਸਾਨਾਂ ਨੂੰ ਦਿੱਤਾ ਜਾਵੇ। ਇਸ ਮੌਕੇ ਤੇ ਰੇਸ਼ਮ ਸਿੰਘ ਚੰਦੀ, ਇਛਾ ਸਿੰਘ ਢੋਟ, ਤਰਲੋਚਨ ਸਿੰਘ ਬਰਿੰਦਪੁਰ, ਮੇਜਰ ਸਿੰਘ ਕੱਸੋ ਚਾਹਲ, ਪ੍ਰੀਤਮ ਸਿੰਘ ਖਿੰਡਾ, ਜਸਬੀਰ ਸਿੰਘ, ਅਵਤਾਰ ਸਿੰਘ ਸੈਦੋਵਾਲ, ਅਮਰਬੀਰ ਸਿੰਘ ਲਾਲੀ, ਦਵਿੰਦਰ ਸਿੰਘ ਢਪੱਈ, ਜਗੀਰ ਸਿੰਘ ਵਡਾਲਾ, ਇੰਦਰਜੀਤ ਸਿੰਘ ਨੱਥੂਚਾਹਲ, ਅਸਵਿੰਦਰ ਸਿੰਘ ਕਲਸੀਆ, ਨਿਰਮਲ ਸਿੰਘ, ਗੁਰਮੇਲ ਸਿੰਘ, ਜਸਬੀਰ ਸਿੰਘ, ਮਹਿੰਦਰ ਸਿੰਘ, ਸੁਖਵਿੰਦਰ ਸਿੰਘ, ਬਲਵਿੰਦਰ ਸਿੰਘ, ਜਗਤਾਰ ਸਿੰਘ, ਜਸਬੀਰ ਸਿੰਘ ਕੜ੍ਹਾਲ ਕਲਾਂ, ਵੀਰ ਸਿੰਘ ਖਿੰਡਾ, ਤੀਰਥ ਸਿੰਘ ਸ਼ਾਹ, ਹਰਜਿੰਦਰ ਸਿੰਘ, ਸੁੱਚਾ ਸਿੰਘ ਡਡਵਿੰਡੀ, ਪਵਨ ਸਿੰਘ ਚੰਦੀ, ਜਰਨੈਲ ਸਿੰਘ ਮੋਠਾਂਵਾਲ, ਬਲਕਾਰ ਸਿੰਘ, ਸੁਖਦੇਵ ਸਿੰਘ, ਅਸ਼ੋਕ ਕੁਮਾਰ, ਭੁਪਿੰਦਰ ਸਿੰਘ ਢਿੱਲੋ, ਕਮਲਦੀਪ ਸਿੰਘ ਚੰਦੀ ਆਦਿ ਹਾਜ਼ਰ ਸਨ।
ਤਸਵੀਰ-17ਕੇਪੀਟੀ ਇੰਦਰਜੀਤ-6,7
ਦੀ ਪਟੈਟੋ ਗਰੋਵਰ ਫਾਰਮਰ ਐਸੋਸੀਏਸ਼ਨ ਦੀ ਮੀਟਿੰਗ ਦੌਰਾਨ ਸੰਬੋਧਨ ਕਰਦੇ ਹੋਏ ਬੁਲਾਰੇ ਤੇ ਹਾਜ਼ਰ ਕਿਸਾਨ।

Geef een reactie

Het e-mailadres wordt niet gepubliceerd. Vereiste velden zijn gemarkeerd met *