ਬੈਲਜੀਅਮ ਦੇ ਵਾਸੀ ਸੁੱਖਚੈਨ ਸਿੰਘ ਚੰਨਾ ਦੇ ਘਰ ਚੋਰੀ

ਬੈਲਜੀਅਮ 17 ਸਤੰਬਰ (ਯ.ਸ) ਬੈਲਜੀਅਮ ਦੇ ਸ਼ਹਿਰ ਲੀਅਜ ਦੇ ਵਾਸੀ ਪ੍ਰਸਿਧ ਕਬੱਡੀ ਪ੍ਰਮੋਟਰ ਸੁੱਖਚੈਨ ਸਿੰਘ ਚੰਨਾ ਦੇ ਘਰ ਵਿੱਚ ਦਿਨ ਦਿਹਾੜੇ ਚੋਰੀ ਹੋਣ ਦੀ ਖਬਰ ਮਿਲੀ। ਮਿਲੀ ਜਾਣਕਾਰੀ ਮੁਤਾਬਿਕ ਚੋਰ ਦਿਨ ਦੇ ਸਮੇਂ ਜਦੋਂ ਘਰ ਵਿੱਚ ਕੋਈ ਨਹੀਂ ਸੀ ਦਰਵਾਜਾ ਬੜੀ ਜਦੋਂ ਜਹਿਦ ਨਾਲ ਤੋੜ ਕੇ ਅੰਦਰ ਬੜਨ ਵਿੱਚ ਕਾਮਯਾਬ ਹੋ ਗਏ ਅਤੇ ਘਰ ਦਾ ਅਤੇ ਸਮਾਨ ਦਾ ਕਾਫੀ ਨੁਕਸਾਨ ਕੀਤਾ ਅਤੇ ਜੋ ਵੀ ਉਨਾਂ ਦੇ ਹੱਥ ਲੱਗਾ ਲੈ ਕੇ ਨਿਕਲ ਗਏ। ਬੈਲਜੀਅਮ ਵੱਸਦੇ ਪੰਜਾਬੀਆਂ ਨੂੰ ਸਾਵਧਾਨੀ ਵਰਤਨੀ ਚਾਹੀਦੀ ਹੈ ਕਿਉਂਕਿ ਅੱਜ ਕੱਲ ਘਰਾਂ ਵਿੱਚ ਚੋਰੀ ਦੀਆਂ ਬਹੁਤ ਖਬਰਾਂ ਸੁਣਨ ਨੂੰ ਮਿਲ ਰਹੀਆਂ ਹਨ।

Geef een reactie

Het e-mailadres wordt niet gepubliceerd. Vereiste velden zijn gemarkeerd met *