ਡਾਕਟਰ ਸੁਰਜੀਤ ਸਿੰਘ ਖੁਸਰੋਪੁਰ ਦੇ ਪਿਤਾ ਮਹਿੰਦਰ ਸਿੰਘ ਨੂੰ ਸਰਧਾਜਲੀਆਂ

ਪਰਿਵਾਰ ਵੱਲੋਂ ਮਹਿੰਦਰ ਸਿੰਘ ਦੀ ਯਾਦ ’ਚ ਗੁਰੂ ਕਾ ¦ਗਰ ਟੀਮ ਨੂੰ ਐਬੂਲੈਂਸ ਭੇਂਟ
ਕਪੂਰਥਲਾ, 18 ਸਤੰਬਰ, ਇੰਦਰਜੀਤ ਸਿੰਘ
ਗੁਰੂ ਕਾ ¦ਗਰ ਟੀਮ ਦੇ ਮੁੱਖ ਸੇਵਾਦਾਰ ਡਾ. ਸੁਰਜੀਤ ਸਿੰਘ ਖੁਸਰੋਪੁਰ, ਸਮਾਜ ਸੇਵੀ ਜਸਵੀਰ ਸਿੰਘ ਖਾਲਸਾ ਅਤੇ ਮੇਜਰ ਸਿੰਘ ਪਿਤਾ ਸ: ਮਹਿੰਦਰ ਸਿੰਘ ਨਮਿਤ ਪਾਠ ਅਤੇ ਅੰਤਿਮ ਅਰਦਾਸ ਪਿੰਡ ਖੁਸਰੋਪੁਰ ਦੇ ਗੁਰਦੁਆਰਾ ਸਾਹਿਬ ਵਿਖੇ ਪ੍ਰਵਾਰ ਵੱਲੋਂ ਸਾਦੇ ਢੰਗ ਨਾਲ ਕਰਕੇ ਇਲਾਕੇ ’ਚ ਨਵੀ ਪਿਰਤ ਪਾਈ ਗਈ ਕਿ ਬਜੁਰਗਾਂ ਦੀ ਜਿਉਂਦੇ ਜੀਅ ਸੇਵਾ ਕੀਤੀ ਜਾਵੇ ਅਤੇ ਬਾਅਦ ’ਚ ਭੋਗ ਤੇ ਹਜਾਰਾਂ ਰੁਪਏ ਖਰਚ ਕਰਨ ਦੀ ਬਜਾਏ ਉਹਨਾਂ ਪੈਸਿਆਂ ਨਾਲ ਲੋੜਵੰਦਾਂ ਦੀ ਮਦਦ ਕੀਤੀ ਜਾਵੇ। ਇਸ ਮੌਕੇ ਤੇ ਡਾ. ਸੁਰਜੀਤ ਸਿੰਘ ਖੁਸਰੋਪੁਰ ਵੱਲੋਂ ਆਪਣੇ ਪਿਤਾ ਦੀ ਯਾਦ ’ਚ ਲੋੜਵੰਦਾਂ ਲਈ ਐਂਬੂਲੈਂਸ ਗੁਰੂ ਕਾ ¦ਗਰ ਟੀਮ ਨੂੰ ਭੇਂਟ ਕੀਤੀ ਗਈ ਜਿਸ ਦੀਆਂ ਚਾਬੀਆਂ ਬਾਬਾ ਜਗਤਾਰ ਸਿੰਘ ਰਾਹੀ ਵੱਲੋਂ ਗੁਰੂ ਕਾ ¦ਗਰ ਟੀਮ ਅਤੇ ਦੋਨਾ ਪੱਤਰਕਾਰ ਮੰਚ ਦੇ ਆਗੂਆਂ ਨੂੰ ਭੇਂਟ ਕੀਤੀਆਂ। ਗ੍ਰਹਿ ਵਿਖੇ ਸਹਿਜ ਪਾਠ ਉਪਰੰਤ ਗੁਰਦੁਆਰਾ ਸਿੰਘ ਸਭਾ ਵਿਖੇ ਅੰਤਿਮ ਅਰਦਾਸ ਸਮੇਂ ਰਾਗੀ ਭਾਈ ਅਮੀਰਾ ਸਿੰਘ ਸੋਹਲ ਖਾਲਸਾ ਵਾਲਿਆਂ ਵੱਲੋਂ ਵੈਰਾਗਮਈ ਕੀਤਾ ਗਿਆ। ਬਾਬਾ ਲਾਲ ਸਿੰਘ ਧੀਣਾ, ਮਾਸਟਰ ਕੁਲਵਿੰਦਰ ਸਿੰਘ ਚਾਹਲ, ਦੋਨਾ ਪੱਤਰਕਾਰ ਮੰਚ ਦੇ ਪ੍ਰਧਾਨ ਬਲਜੀਤ ਸਿੰਘ ਸੰਘਾ ਨੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਮਾਪਿਆਂ ਵੱਲੋਂ ਦਿੱਤੀ ਚੰਗੀ ਸਿਖਿਆ ਤੇ ਅਗਵਾਈ ਹੀ ਬੱਚਿਆ ਲਈ ਵੱਡੀ ਦੋਲਤ ਹੈ ਤੇ ਉਹੀ ਉਹਨਾਂ ਦੀ ਜਿੰਦਗੀ ਦੀ ਨਿਸ਼ਾਨਦੇਹੀ ਕਰਦੀ ਹੈ। ਇਸ ਮੌਕੇ ਤੇ ਹਾਜਿਰਾਂ ’ਚ ਪਿੰਡ ਦੇ ਸਰਪੰਚ ਨਰਿੰਦਰ ਸਿੰਘ ਫਰਾਂਸ, ਸਾਬਕਾ ਸਰਪੰਚ ਸੁਰਿੰਦਰ ਸਿੰਘ, ਪਰਮਜੀਤ ਸਿੰਘ ਸਿਵੀਆ, ਹਰਜੀਤ ਸਿੰਘ ਲਿੱਧੜ, ਡਾ. ਬਲਵਿੰਦਰ ਸਿੰਘ ਮਲਸੀਆਂ, ਮਲਕੀਤ ਸਿੰਘ ਪ੍ਰਧਾਨ, ਬਾਬਾ ਰਣਜੀਤ ਸਿੰਘ, ਹਰਜੀਤ ਸਿੰਘ ਬਾਬਾ ਕਾਹਨ ਦਾਸ ਟਿੰਬਰ ਸਟੋਰ, ਪਰਮਜੀਤ ਸਿੰਘ ਪੰਚ, ਪਰਮਜੀਤ ਸਿੰਘ ਖਾਲਸਾ, ਗੁਰਮੁੱਖ ਸਿੰਘ ਖੁਸਰੋਪੁਰ, ਸਤਨਾਮ ਸਿੰਘ ਸੰਘਾ, ਸੰਜੀਵ ਕੌਡਲ, ਮਾਸਟਰ ਰੇਸ਼ਮ ਸਿੰਘ ਰਾਮਪੁਰੀ, ਜਰਨੈਲ ਕੁਹਾੜ, ਸਰਬਜੀਤ ਸੰਧੂ, ਗੁਰਦਾਵਰ ਸਿੰਘ ਬੱਸਣ, ਗੁਰਪ੍ਰੀਤ ਸਿੰਘ ਜ¦ਧਰ, ਮਹਿੰਦਰ ਸਿੰਘ ਕਾਰਪੇਂਟਰ, ਗਿ: ਗੁਰਮੁੱਖ ਸਿੰਘ ਸੰਧੂ ਚੱਠਾ, ਗਿ: ਕੁਲਦੀਪ ਸਿੰਘ ਸੋਹਲ ਖਾਲਸਾ ਆਦਿ ਵੀ ਹਾਜਰ ਸਨ।

Geef een reactie

Het e-mailadres wordt niet gepubliceerd. Vereiste velden zijn gemarkeerd met *