ਦੰਦੂਪੁਰ/ਭਗਤਪੁਰ ਦਾ ਸਲਾਨਾ ਕਬੱਡੀ ਕੱਪ ਅਮਿਟ ਯਾਦਾਂ ਛੱਡਦਾ ਹੋਇਆ ਸਮਾਪਤ

-ਬਾਬਾ ਜਗਤ ਸਿੰਘ ਸਪੋਰਟਸ ਕਲੱਬ ਦੀ ਟੀਮ ਨੇ ਕੀਤਾ ਖਿਤਾਬ ’ਤੇ ਕਬਜ਼ਾ
-ਜੇਤੂ ਟੀਮ ਨੂੰ ਇਕ ਲੱਖ ਰੁਪਏ ਦੇ ਕੇ ਕੀਤਾ ਗਿਆ ਸਨਮਾਨਿਤ
-ਸੰਤਾਂ ਮਹਾਂਪੁਰਸ਼ਾਂ ਤੇ ਪਹਿਲਵਾਨ ਕਰਤਾਰ ਸਿੰਘ ਨੇ ਕੀਤੀ ਇਨਾਮਾਂ ਦੀ ਵੰਡ
-ਸੰਤ ਬਾਬਾ ਜਗਤ ਸਿੰਘ ਜੀ ਦਮਦਮਾ ਸਾਹਿਬ ਵਾਲਿਆਂ ਦੀ ਜਨਮ ਦਿਹਾੜੇ ਮੌਕੇ ਕਰਵਾਇਆ ਜਾ ਰਿਹੈ ਜੋੜ ਮੇਲਾ
-ਹੋਣਗੇ ਕਬੱਡੀ ਕਲੱਬਾਂ ਦੇ ਮੁਕਾਬਲੇ, ਜੇਤੂ ਟੀਮ ਨੂੰ ਪਹਿਲਾ ਇਨਾਮ ਇਕ ਲੱਖ ਰੁਪਏ
ਕਪੂਰਥਲਾ, 18 ਸਤੰਬਰ, ਇੰਦਰਜੀਤ ਸਿੰਘ
ਸੰਤ ਬਾਬਾ ਜਗਤ ਸਿੰਘ ਜੀ ਦਮਦਮਾ ਸਾਹਿਬ ਵਾਲਿਆਂ ਦੇ ਜਨਮ ਦਿਹਾੜੇ ਦੇ ਸਬੰਧ ਵਿਚ ਪਿੰਡ ਭਗਤਪੁਰ ਦੰਦੂਪੁਰ ਵਿਖੇ ਸਲਾਨਾ ਜੋੜ ਮੇਲਾ ਤੇ ਦਸਵਾਂ ਕਬੱਡੀ ਕੱਪ ਸੰਤ ਬਾਬਾ ਜਗਤ ਸਿੰਘ ਜੀ ਸਪੋਰਟਸ ਐਂਡ ਕਲਚਰਲ ਕਲੱਬ ਰਜ਼ਿ, ਸਮੂਹ ਗ੍ਰਾਮ ਪੰਚਾਇਤ, ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਗਿਆ। ਜੋੜ ਮੇਲੇ ਦੇ ਸਬੰਧ ਵਿਚ 42 ਸ਼੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਪਾਠ ਦੇ ਭੋਗ ਉਪਰੰਤ ਧਾਰਮਕ ਦੀਵਾਨ ਸਜਾਏ ਗਏ। ਜਿਨ੍ਹਾਂ ’ਚ , ਢਾਡੀ ਜੱਥਾ ਸੁਰਜੀਤ ਸਿੰਘ ਸੰਘਾ ਰਹੀਮਪੁਰ, ਬਾਬਾ ਅਜਮੇਰ ਸਿੰਘ ਕੀਰਤਨੀ ਜੱਥਾ, ਹਜੂਰੀ ਰਾਗੀ ਜੱਥਾ ਗੁਰਦੁਆਰਾ ਟਾਹਲੀ ਸਾਹਿਬ ਬਲ੍ਹੇਰਖਾਨਪੁਰ, ਹਜੂਰੀ ਰਾਗੀ ਜੱਥਾ ਗੁਰਦੁਆਰਾ ਦਮਦਮਾ ਸਾਹਿਬ ਪੁਰਾਣਾ ਠੱਠਾ, ਆਦਿ ਜੱਥਿਆ ਨੇ ਸੰਗਤ ਨੂੰ ਬਾਬਾ ਜਗਤ ਸਿੰਘ ਦੇ ਜੀਵਨ ਤੋਂ ਜਾਣੂ ਕਰਵਾਇਆ। ਜੋੜ ਮੇਲੇ ਵਿਚ ਸੰਤ ਬਾਬਾ ਦਾਇਆ ਸਿੰਘ ਜੀ ਟਾਹਲੀ ਸਾਹਿਬ ਵਾਲੇ, ਸੰਤ ਬਾਬਾ ਲੀਡਰ ਸਿੰਘ ਜੀ ਸੈਫਲਾਬਾਦ ਵਾਲੇ, ਬਾਬਾ ਗੁਰਚਰਨ ਸਿੰਘ ਜੀ ਠੱਠੇ ਟਿੱਬੇ ਵਾਲੇ, ਬਾਬਾ ਅਮਰੀਕ ਸਿੰਘ ਖੂਖਰੈਣ ਵਾਲੇ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਇਸ ਮੌਕੇ ਤੇ ਸੰਗਤ ਵਾਸਤੇ ਚਾਹ ਪਕੌੜਿਆ ਤੇ ਗੁਰੂ ਕੇ ¦ਗਰ ਵੀ ਲਗਾਏ ਗਏ। ਇਸ ਮੌਕੇ ਕਰਵਾਏ ਗਏ ਕਬੱਡੀ ਕੱਪ ਵਿਚ ਪੰਜਾਬ ਦੀਆਂ ਨਾਮਵਰ ਅੱਠ ਕਬੱਡੀ ਕਲੱਬਾਂ ਸੰਤ ਬਾਬਾ ਜਗਤ ਸਿੰਘ ਸਪੋਰਟਸ ਕਲੱਬ ਭਗਤਪੁਰ, ਦੰਦੂਪੁਰ, ਭਾਈ ਸਾਧੂ ਕਲੱਬ ਰੂੜਕਾ, ਸੰਤ ਬਾਬਾ ਦਰਬਾਰਾ ਸਿੰਘ ਸਪੋਰਟਸ ਕਲੱਬ ਟਿੱਬਾ, ਬਾਬਾ ਹੁੰਦਾਲ ਕਲੱਬ ਬੋਪਾਰਾਏ, ਸ਼ਹੀਦੀ ਯਾਦਗਾਰੀ ਸਪੋਰਟਸ ਕਲੱਬ ਮੂਲੇਵਾਲ ਖਹਿਰਾ, ਕਲਗੀਧਰ ਸਪੋਰਟਸ ਕਲੱਬ ਭੁਲਾਣਾ, ਏਡੀ ਸਪੋਰਟਸ ਕਲੱਬ ਪੱਤੜਕਲਾਂ, ਰਾਮਦਾਸ ਸਪੋਰਟਸ ਕਲੱਬ ਮਾਝਾ ਦੀਆਂ ਟੀਮਾਂ ਫਸਵੇ ਲੀਗ ਮੁਕਾਬਲੇ ਹੋਏ। ਫਾਈਨਲ ਮੁਕਾਬਲਾ ਅੰਤਰਰਾਸ਼ਟਰੀ ਖਿਡਾਰੀਆਂ ਨਾਲ ਲੈਸ ਟੀਮਾਂ ਬਾਬਾ ਜਗਤ ਸਿੰਘ ਸਪੋਰਟਸ ਕਲੱਬ ਤੇ ਸ਼ਹੀਦੀ ਯਾਦਗਾਰੀ ਸਪੋਰਟਸ ਕਲੱਬ ਮੂਲੇਵਾਲ ਖਹਿਰਾ ਦੀਆਂ ਟੀਮਾਂ ਵਿਚਕਾਰ ਢਲਦੀ ਸ਼ਾਮ ਖੇਡਿਆ ਗਿਆ। ਮੈਚ ਵਿਚ ਦੋਹਾਂ ਟੀਮਾਂ ਦੇ ਖਿਡਾਰੀਆਂ ਜ਼ੋਰਦਾਰ ਖੇਡ ਦਾ ਪ੍ਰਦਰਸ਼ਨ ਕੀਤਾ ਤੇ ਅੰਤ ਬਾਬਾ ਜਗਤ ਸਿੰਘ ਸਪੋਰਟਸ ਕਲੱਬ ਨੇ ਮਾਮੂਲ ਜਿਹੇ ਫਰਕ ਨਾਲ ਜਿੱਤ ਹਾਸਲ ਕੀਤੀ। ਜੇਤੂ ਟੀਮ ਨੂੰ ਪਹਿਲਾ ਇਨਾਮ ਇਕ ਲੱਖ ਰੁਪਏ ਤੇ ਉਪ ਜੇਤੂ ਟੀਮ ਨੂੰ ਦੂਜਾ ਇਨਾਮ 75 ਹਜ਼ਾਰ ਰੁਪਏ ਦਿੱਤਾ ਗਿਆ। ਖੇਡ ਮੇਲੇ ’ਚ ਸੰਤ ਬਾਬਾ ਦਇਆ ਸਿੰਘ ਜੀ ਟਾਹਲੀ ਸਾਹਿਬ ਵਾਲੇ, ਸੰਤ ਬਾਬਾ ਲੀਡਰ ਸਿੰਘ ਸੈਫਲਾਬਾਦ ਵਾਲੇ ਤੇ ਪ੍ਰਦਮ ਸ਼੍ਰੀ ਕਰਤਾਰ ਸਿੰਘ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਸ਼ਾਮਲ ਸ਼ਾਮਲ ਹੋਏ ਤੇ ਉਨ੍ਹਾਂ ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਕੀਤੀ। ਇਸ ਮੌਕੇ ਆਪਣੇ ਸੰਬੋਧਨ ਵਿਚ ਪਹਿਲਵਾਨ ਕਰਤਾਰ ਸਿੰਘ ਨੇ ਖਿਡਾਰੀਆਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਨਾਲ ਜੁੜਨ ਦਾ ਸੁਨੇਹਾ ਦਿੰਦੇ ਹੋਏ ਕਿਹਾ ਕਿ ਖੇਡਾਂ ਇਨਸਾਨ ਨੂੰ ਚੰਗੀ ਜਿੰਦਗੀ ਵਲ ਲੈ ਕੇ ਜਾਂਦੀਆਂ ਹਨ ਤੇ ਖੇਡਾਂ ਦੇ ਰਾਹੀ ਦੇਸ਼ ਸੇਵਾ ਦਾ ਜ਼ਜਬਾ ਵੀ ਪ੍ਰਾਪਤ ਹੁੰਦਾ ਹੈ। ਖੇਡ ਮੇਲਾ ਪ੍ਰਬੰਧਕ ਕਮੇਟੀ ਵਲੋ ਸੰਤਾਂ ਮਹਾਂਪੁਰਸ਼ਾਂ ਤੇ ਆਏ ਹੋਏ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ।

Geef een reactie

Het e-mailadres wordt niet gepubliceerd. Vereiste velden zijn gemarkeerd met *