ਲੰਮੇ ਸਮੇਂ ਬਾਅਦ ਵਿਗਿਆਨ ਵਿਸ਼ੇ ਦੇ ਕਿਸੇ ਅਧਿਆਪਕ ਨੂੰ ਰਾਜ ਪੁਰਸਕਾਰ ਮਿਲਿਆ-ਕੋਹਲੀ

ਵਿਦਿਆਰਥੀਆਂ ਦੀਆਂ ਦੁਆਵਾਂ ਦੁਆਇਆ ਇਹ ਐਵਾਰਡ-ਰਾਜੇਸ਼
ਰਰਾਜ ਪੁਰਸਕਾਰ ਮਿਲਣ ਦੀ ਖੁਸ਼ੀ ਵਿਚ ਸਨਮਾਨ ਸਮਾਰੋਹ ਕਰਵਾਇਆ
ਕਪੂਰਥਲਾ, 19 ਸਤੰਬਰ, ਇੰਦਰਜੀਤ ਸਿੰਘ
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹੁਸੈਨਪੁਰ ਆਰ ਸੀ ਐਫ ਦੇ ਫਿਜੀਕਸ ਲੈਕਚਰਾਰ ਰਾਜੇਸ਼ ਕੁਮਾਰ ਨੂੰ ਸਿੱਖਿਆ ਵਿਭਾਗ ਵੱਲੋਂ ਅਧਿਆਪਕ ਦਿਵਸ ਮੌਕੇ ਰਾਜ ਪੁਰਸਕਾਰ ਮਿਲਣ ਦੀ ਖੁਸ਼ੀ ਵਿਚ ਸਾਇੰਸ ਟੀਚਰਜ਼ ਐਸੋਸੀਏਸ਼ਨ ਵੱਲੋਂ ਸੁਪਰਵਾਈਜ਼ਰੀ ਕਲੱਬ ਆਰਸੀਐਫ ਵਿਖੇ ਸਨਮਾਨ ਸਮਾਰੋਹ ਕਰਵਾਇਆ ਗਿਆ। ਇਸ ਮੌਕੇ ਐਸੋਸੀਏਸ਼ਨ ਦੇ ਸੂਬਾਈ ਵਾਇਸ ਚੇਅਰਮੈਨ ਨਰੇਸ਼ ਕੋਹਲੀ ਨੇ ਕਿਹਾ ਕਿ ਬੜ੍ਹੇ ¦ਮੇ ਸਮੇਂ ਬਾਅਦ ਵਿਗਿਆਨ ਵਿਸ਼ੇ ਦੇ ਕਿਸੇ ਅਧਿਆਪਕ ਨੂੰ ਰਾਜ ਪੁਰਸਕਾਰ ਮਿਲਿਆ ਹੈ ਅਤੇ ਇਹ ਵਿਗਿਆਨ ਵਿਸ਼ੇ ਦੇ ਸਮੂਹ ਅਧਿਆਪਕਾਂ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਰਾਜੇਸ਼ ਕੁਮਾਰ ਨੇ ਫਿਜੀਕਸ ਵਿਸ਼ੇ ਨੂੰ ਸਰਲ ਅਤੇ ਸੁਖਾਲਾ ਬਨਾਉਂਦੇ ਹੋਏ ਜਿੱਥੇ ਵਿਦਿਆਰਥੀਆਂ ਨੂੰ 100 ਫੀਸਦੀ ਅੰਕ ਲੈਣ ਵਾਲੇ ਬਣਾਇਆ ਹੈ, ਦੇ ਨਾਲ ਬਾਕੀ ਅਧਿਆਪਕਾਂ ਨੂੰ ਵੀ ਉਸਾਰੂ ਦਿਸ਼ਾ ਮਿਲੀ ਹੈ। ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਨਰਿੰਦਰ ਕੁਮਾਰ ਸ਼ਰਮਾ ਨੇ ਕਿਹਾ ਕਿ ਸਟੇਟ ਐਵਾਰਡੀ ਰਾਜੇਸ਼ ਕੁਮਾਰ ਨੇ ਆਪਣੇ ਸਕੂਲ ਦੀ ਪ੍ਰਯੋਗਸ਼ਾਲਾ ਨੂੰ ਆਧੁਨਿਕ ਰੂਪ ਦਿੰਦੇ ਹੋਏ ਵਿਗਿਆਨ ਦੀ ਲਾਇਬ੍ਰੇਰੀ ਵੀ ਸਥਾਪਿਤ ਕਰਕੇ ਵਿਦਿਆਰਥੀਆਂ ਨੂੰ ਵਿਸ਼ਵ ਦੇ ਮਹਾਨ ਵਿਗਿਆਨੀਆਂ ਦੀਆਂ ਜੀਵਨੀਆਂ ਅਤੇ ਵੱਡੀਆਂ ਕਾਢਾਂ ਦੇ ਰਹੱਸ ਜਾਨਣ ਦਾ ਮੌਕਾ ਪ੍ਰਦਾਨ ਕਰਕੇ ਬੱਚਿਆਂ ਦੀ ਵਿਗਿਆਨਿਕ ਰੂਚੀ ਨੂੰ ਉਤਸ਼ਾਹਿਤ ਕੀਤਾ ਹੈ। ਪੰਜਾਬ ਰੀਜ਼ਨ ਸਟੇਟ/ਨੈਸ਼ਨਲ ਟੀਚਰਜ਼ ਐਵਾਰਡੀ ਐਸੋਸੀਏਸ਼ਨ (ਪ੍ਰਸੰਨਤਾ) ਦੇ ਪ੍ਰਧਾਨ ਰੌਸ਼ਨ ਖੈੜਾ ਨੇ ਰਾਜੇਸ਼ ਕੁਮਾਰ ਵੱਲੋਂ ਸਟੇਟ ਐਵਾਰਡ ਹਾਸਿਲ ਕਰਨ ਦੀਆਂ ਜਿੱਥੇ ਅਧਿਆਪਕ ਵਰਗ ਨੂੰ ਵਧਾਈ ਦਿੱਤੀ ਉ¤ਥੇ ਉਨ੍ਹਾਂ ਸਾਇੰਸ ਟੀਚਰਜ਼ ਐਸੋਸੀਏਸ਼ਨ ਨੂੰ ਵੀ ਵਧਾਈ ਦਿੰਦੇ ਹੋਏ ਕਿਹਾ ਕਿ ਇਹ ਵੀ ਪਹਿਲੀ ਵਾਰ ਦੇਖਿਆ ਹੈ ਕਿ ਕਿਸੇ ਐਵਾਰਡੀ ਅਧਿਆਪਕ ਨੂੰ ਉਸ ਦੀ ਐਸੋਸੀਏਸ਼ਨ ਹੀ ਸਨਮਾਨਿਤ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਈਰਖਾ ਦੇ ਸੱਭਿਆਚਾਰ ਵਿਚ ਕਿਸੇ ਦੀ ਵੀ ਪ੍ਰਾਪਤੀ ਨੂੰ ਬੌਣੇ ਕਿਸਮ ਦੇ ਲੋਕ ਆਪਣੇ ਮਾਪਦੰਡਾ ਨਾਲ ਮਿਣਦੇ ਹੀ ਨਹੀਂ ਹਨ ਪਰ ਕਿਸੇ ਦੇ ਅੱਗੇ ਵਧਣ ਤੇ ਆਪਣੀ ਹੀ ਹੱਤਕ ਮਹਿਸੂਸ ਕਰਦੇ ਰਹਿੰਦੇ ਹਨ। ਸਟੇਟ ਐਵਾਰਡੀ ਰਾਜੇਸ਼ ਕੁਮਾਰ ਨੇ ਐਸੋਸੀਏਸ਼ਨ ਵੱਲੋਂ ਸਨਮਾਨ ਕਰਨ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਭਾਵੇਂ ਉਨ੍ਹਾਂ ਨੂੰ ਇਹ ਐਵਾਰਡ 5 ਸਤੰਬਰ ਨੂੰ ਮਿਲ ਗਿਆ ਸੀ ਪਰ ਜਦੋਂ ਅੱਜ ਮੈਨੂੰ ਮੇਰੇ ਆਪਣਿਆਂ ਨੇ ਆਪਣੇ ਕਲਾਵੇ ਵਿਚ ਲਿਆ ਹੈ ਤਾਂ ਮੈਂ ਸਨਮਾਨਿਤ ਮਹਿਸੂਸ ਕਰ ਰਿਹਾ ਹਾਂ। ਉਨ੍ਹਾਂ ਕਿਹਾ ਕਿ ਜੇਕਰ ਕੁਝ ਨਕਾਰਤਮਕ ਸੋਚ ਦੇ ਲੋਕ ਮਨੁੱਖ ਨੂੰ ਉਕਸਾ ਕੇ ਮਨੁੱਖੀ ਬੰਬ ਬਣਾ ਸਕਦੇ ਹਨ, ਕੀ ਇਕ ਅਧਿਆਪਕ ਆਪਣੇ ਵਿਦਿਆਰਥੀਆਂ ਨੂੰ ਚੰਗਾ ਜੀਊਣਾ ਵੀ ਨਹੀਂ ਸਿਖਾ ਸਕਦਾ…? ਬੱਸ ਮੇਰੀ ਜ਼ਿੰਦਗੀ ਦਾ ਇਹੀ ਫ਼ਲਸਫਾ ਆਧਾਰ ਬਣਿਆ ਹੈ। ਇਸ ਮੌਕੇ ’ਤੇ ਡਾ: ਤੇਜਿੰਦਰਪਾਲ ਸਿੰਘ, ਸਰਬਜੀਤ ਸਿੰਘ, ਸੁਮਨ ਸ਼ਰਮਾ, ਕੁਲਵਿੰਦਰ ਕੌਰ, ਸੁਸ਼ਮਾ, ਊਸ਼ਾ ਸ਼ਰਮਾ, ਸਤਿੰਦਰ ਕੌਰ ਆਦਿ ਨੇ ਵੀ ਰਾਜੇਸ਼ ਕੁਮਾਰ ਨੂੰ ਐਵਾਰਡ ਮਿਲਣ ਦੀ ਵਧਾਈ ਦਿੱਤੀ।

Geef een reactie

Het e-mailadres wordt niet gepubliceerd. Vereiste velden zijn gemarkeerd met *