ਸਵੱਛ ਭਾਰਤ ਮਿਸ਼ਨ ਤਹਿਤ ਬਲਾਕ ਢਿੱਲਵਾਂ ਦੀ ਵੱਖ ਵੱਖ ਪਿੰਡਾਂ ’ਚ ਚਲਾਈ ਸਫਾਈ ਮੁਹਿੰਮ

-ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਮੋਟੀਵੇਟਰ ਪਿੰਡਾਂ ’ਚ ਮੁਹਿੰਮ ਨੂੰ ਦੇ ਰਹੇ ਹਨ ਵੱਡਾ ਹੁਲਾਰਾ
ਕਪੂਰਥਲਾ, 19 ਸਤੰਬਰ, ਪੱਤਰ ਪ੍ਰੇਰਕ
ਸਵੱਛ ਭਾਰਤ ਮਿਸ਼ਨ ਅਧੀਨ 15 ਸਤੰਬਰ ਤੋਂ 2 ਅਕਤੂਬਰ ਤਕ ਮਨਾਏ ਜਾ ਰਹੇ ਸਵੱਛਤਾ ਪੰਦਰੜਵਾੜੇ ਦੌਰਾਨ ਚੱਲ ਰਹੀ ਸਵੱਛਤਾ ਮੁਹਿੰਮ ਤਹਿਤ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਮੰਡਲ ਕਪੂਰਥਲਾ ਵਲੋ ਐਕਸੀਅਨ ਰਾਜੇਸ਼ ਦੂਬੇ ਦੇ ਦਿਸ਼ਾ ਨਿਰਦੇਸ਼ਾਂ ਤੇ ਉਪ ਮੰਡਲ ਇੰਜੀਨੀਅਰ ਨੀਤਿਨ ਕਾਲੀਆ ਦੀ ਅਗਵਾਈ ਹੇਠ ਜੂਨੀਅਰ ਇੰਜੀਨੀਅਰ ਹਰਮੀਤ ਕੁਮਾਰ, ਬਲਾਕ ਕੋਆਡੀਨੇਟਰ ਸਰਬਜੀਤ ਸਿੰਘ ਦੇ ਸਹਿਯੋਗ ਨਾਲ ਬਲਾਕ ਢਿੱਲਵਾਂ ਦੇ ਵੱਖ ਵੱਖ ਪਿੰਡਾਂ ਵਿਚ ਮਾਸਟਰ ਮੋਟੀਵੇਟਰ ਬਲਾਕ ਢਿੱਲਵਾਂ ਇੰਦਰਜੀਤ ਸਿੰਘ, ਮੋਟੀਵੇਟਰ ਜਸਦੀਪ ਸਿੰਘ ਵਲੋ ਵੱਖ ਵੱਖ ਪਿੰਡਾਂ ਦੀਆਂ ਪੰਚਾਇਤਾਂ ਦੇ ਸਹਿਯੋਗ ਨਾਲ ਸਫਾਈ ਮੁਹਿੰਮ ਚਲਾਈ ਗਈ। ਜਿਸ ਤਹਿਤ ਸੜਕਾਂ ਦੇ ਕਿਨਾਰਿਆ ਦੀ ਸਾਫ ਸਫਾਈ, ਗਲੀਆ ਨਾਲੀਆ ਦੀ ਸਾਫ ਸਫਾਈ, ਪਿੰਡਾਂ ਦੀਆਂ ਸਾਂਝੀਆਂ ਥਾਵਾਂ ਦੀ ਸਫਾਈ, ਜਲ ਸਪਲਾਈ ਸਕੀਮਾਂ ਦੀ ਸਾਫ ਸਫਾਈ ਕੀਤੀ ਗਈ। ਇਸ ਦੌਰਾਨ ਪਿੰਡਾਂ ਦੇ ਲੋਕਾਂ ਨੂੰ ਆਪਣਾ ਆਲਾ ਦੁਆਲਾ ਸਾਫ ਸੁਥਰਾ ਰੱਖਣ ਦੀ ਸਹੁੰ ਵੀ ਚੁਕਾਈ ਗਈ। ਮਾਸਟਰ ਮੋਟੀਵੇਟਰ ਇੰਦਰਜੀਤ ਸਿੰਘ ਨੇ ਕਿਹਾ ਕਿ ਸਾਨੂੰ ਆਪਣਾ ਆਲਾ ਦੁਆਲਾ ਸਾਫ ਸੁਥਰਾ ਰੱਖਦਾ ਚਾਹੀਦਾ ਹੈ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋ ਸਵੱਛ ਭਾਰਤ ਮਿਸ਼ਨ ਤਹਿਤ ਜੋ ਸਫਾਈ ਮੁਹਿੰਮ ਚਲਾਈ ਜਾ ਰਹੀ ਹੈ ਉਸ ਵਿਚ ਸਾਨੂੰ ਸਭ ਨੂੰ ਵੱਧ ਚੜ੍ਹ ਕੇ ਸਹਿਯੋਗ ਕਰਨਾ ਚਾਹੀਦਾ ਹੈ। ਇਸ ਦੌਰਾਨ ਮੋਟੀਵੇਟਰ ਰਣਜੀਤ ਸਿੰਘ, ਗੁਰਦੇਵ ਸਿੰਘ, ਅਮਨਦੀਪ ਸਿੰਘ, ਸਤਪਾਲ, ਅਮਨਦੀਪ, ਦੀਪਕ, ਹਰਮਨਪ੍ਰੀਤ, ਹਰਪ੍ਰੀਤ ਆਦਿ ਵਲੋ ਵੱਖ ਵੱਖ ਪਿੰਡਾਂ ’ਚ ਸਫਾਈ ਮੁਹਿੰਮ ਚਲਾਈ ਗਈ।
-ਬਾਕਸ-
ਬਲਾਕ ਕਪੂਰਥਲਾ ਦੇ ਪਿੰਡ ਕੋਕਲਪੁਰ ’ਚ ਚਲਾਈ ਸਫਾਈ ਮੁਹਿੰਮ
ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਮੰਡਲ ਕਪੂਰਥਲਾ ਦੇ ਐਕਸੀਅਨ ਰਾਜੇਸ਼ ਦੂਬੇ ਦੇ ਦਿਸ਼ਾ ਨਿਰਦੇਸ਼ਾਂ ਤੇ ਉਪ ਮੰਡਲ ਇੰਜੀਨੀਅਰ ਨਵਜੋਤ ਵਿਰਦੀ ਦੀ ਅਗਵਾਈ ’ਚ ਬਲਾਕ ਕਪੂਰਥਲਾ ਦੇ ਪਿੰਡ ਕੋਕਲਪੁਰ ਵਿਖੇ ਬਲਾਕ ਕੋਆਡੀਨੇਟਰ ਮੈਡਮ ਰਣਦੀਪ ਕੌਰ ਵਲੋ ਪਿੰਡਾਂ ਵਾਸੀਆਂ ਦੇ ਸਹਿਯੋਗ ਨਾਲ ਪਿੰਡ ਦੀਆਂ ਸਾਂਝੀਆਂ ਥਾਵਾਂ, ਸ਼ਮਸ਼ਾਨ ਘਾਟ, ਗਲੀਆ ਆਦਿ ਦੀ ਸਾਫ ਸਫਾਈ ਕਰਵਾਈ ਗਈ। ਇਸ ਦੌਰਾਨ ਪਿੰਡ ਵਾਸੀਆਂ ਨੂੰ ਆਪਣਾ ਆਲਾ ਦੁਆਲਾ ਸਾਫ ਸੁਥਰਾ ਰੱਖਣ ਦੀ ਸਹੁੰ ਵੀ ਚੁਕਾਈ ਗਈ। ਇਸ ਮੌਕੇ ’ਤੇ ਸਰਪੰਚ ਸਰਪੰਚ ਹਰਬੰਸ ਕੌਰ ਤੇ ਹੋਰ ਪਿੰਡ ਵਾਸੀ ਮੌਜੂਦ ਸਨ,

Geef een reactie

Het e-mailadres wordt niet gepubliceerd. Vereiste velden zijn gemarkeerd met *