ਆਸ਼ਾ ਕਰੇਗੀ ਲੋਕਾਂ ਨੂੰ ਗੈਰ ਸੰਚਾਰੀ ਰੋਗਾਂ ਬਾਰੇ ਜਾਗਰੂਕ – ਸਿਵਲ ਸਰਜਨ

-ਟ੍ਰੇਨਿੰਗ ਸੰਬੰਧੀ ਕਿਤਾਬ ਨੂੰ ਕੀਤਾ ਰਿਲੀਜ
ਕਪੂਰਥਲਾ, 19 ਸਤੰਬਰ, ਇੰਦਰਜੀਤ ਸਿੰਘ
ਗੈਰ ਸੰਚਾਰੀ ਰੋਗ ਜਿਵੇਂ ਕਿ ਡਾਈਬੀਟੀਜ, ਕੈਂਸਰ ਤੇ ਸਟ੍ਰੋਕ ਦੇ ਲ¤ਛਣਾਂ ਸਮੇਂ ਰਹਿੰਦਿਆਂ ਇਲਾਜ ਕਰਵਾਉਣਾ ਬਹੁਤ ਜਰੂਰੀ ਹੈ। ਇਹ ਤਦ ਹੀ ਸੰਭਵ ਹੈ ਜੇਕਰ ਸਮੇਂ ਰਹਿੰਦਿਆਂ ਇਨ੍ਹਾਂ ਦੇ ਲ¤ਛਣਾਂ ਬਾਰੇ ਪਤਾ ਲ¤ਗ ਜਾਏ । ਇਹ ਸ਼ਬਦ ਸਿਵਲ ਸਰਜਨ ਡਾ.ਹਰਪ੍ਰੀਤ ਸਿੰਘ ਕਾਹਲੋਂ ਨੇ ਗੈਰ ਸੰਚਾਰੀ ਰੋਗਾਂ ਦੇ ਬਾਰੇ ਜਿਲੇ ਦੇ ਬਲਾਕਾਂ ਚ ਸ਼ੁਰੂ ਹੋਣ ਵਾਲੀ ਆਸ਼ਾ ਟ੍ਰੇਨਿੰਗ ਦੇ ਸੰਬੰਧ ਚ ਪੜਾਏ ਜਾਣ ਵਾਲੇ ਕਿਤਾਬਚੇ ਦੀ ਘੁੰਡ ਚੁਕਾਈ ਮੌਕੇ ਕਹੇ। ਉਨ੍ਹਾਂ ਕਿਹਾ ਕਿ ਆਸ਼ਾ ਵ¤ਲੋਂ ਫੀਲਡ ਵਿ¤ਚ ਜਾ ਕੇ ਲੋਕਾਂ ਦੀ ਸਕਰੀਨਿੰਗ ਕੀਤੀ ਜਾਏਗੀ ਤੇ ਉਨ੍ਹਾਂ ਨੂੰ ਅ¤ਗੇ ਸਰਕਾਰੀ ਹਸਪਤਾਲ ਵਿ¤ਚ ਰੈਫਰ ਕੀਤਾ ਜਾਏਗਾ ਤਾਂ ਕਿ ਮਰੀਜ ਦਾ ਸਮੇਂ ਸਿਰ ਇਲਾਜ ਸ਼ੁਰੂ ਹੌ ਸਕੇ।ਇਸ ਮੌਕੇ ਤੇ ਡਿਪਟੀ ਡਾਇਰੈਕਟਰ ਡਾ. ਜਸਮੀਤ ਬਾਵਾ ਵੀ ਵਿਸ਼ੇਸ਼ ਤੌਰ ਤੇ ਹਾਜਰ ਹੋਏ।ਡਿਪਟੀ ਮੈਡੀਕਲ ਕਮਿਸ਼ਨਰ ਕਮ ਨੋਡਲ ਅਫਸਰ ਨੈਸ਼ਨਲ ਪ੍ਰੋਗਰਾਮ ਫਾਰ ਦੀ ਕੰਟਰੋਲ ਆਫ ਡਾਇਬੀਟੀਜ, ਕੈਂਸਰ ਐਂਡ ਸਟ੍ਰੋਕ ਡਾ. ਸਾਰਿਕਾ ਦੁ¤ਗਲ ਨੇ ਦ¤ਸਿਆ ਕਿ ਉਕਤ ਟ੍ਰੇਨਿੰਗ 25 ਸਤੰਬਰ ਤੋਂ ਸ਼ੁਰੂ ਹੋ ਰਹੀ ਹੈ ਜਿਸ ਵਿ¤ਚ ਜਿਲੇ ਦੀਆਂ ਸਾਰੀਆਂ ਆਸ਼ਾ ਨੂੰ ਗੈਰ ਸੰਚਾਰੀ ਰੋਗਾਂ ਦੇ ਲ਼¤ਛਣਾਂ ਬਾਰੇ ਟ੍ਰੇਨੰਡ ਕੀਤਾ ਜਾਏਗਾ ਤਾਂ ਕਿ ਉਹ ਸਮੂਦਾਇਕ ਪ¤ਧਰ ਤੇ ਜਾ ਕੇ ਲੋਕਾਂ ਨੂੰ ਜਾਗਰੂਕ ਕਰ ਸਕੇ।ਇਸ ਮੌਕੇ ਤੇ ਜਿਲਾ ਪਰਿਵਾਰ ਭਲਾਈ ਅਫਸਰ ਡਾ.ਸੁਰਿੰਦਰ ਕੁਮਾਰ,ਜਿਲਾ ਡੈਂਟਲ ਹੈਲਥ ਅਫਸਰ ਡਾ. ਸੁਰਿੰਦਰ ਮ¤ਲ, ਜਿਲਾ ਟੀਕਾਕਰਨ ਅਫਸਰ ਡਾ. ਆਸ਼ਾ ਮਾਂਗਟ, ਜਿਲਾ ਮਾਸ ਮੀਡੀਆ ਅਫਸਰ ਪਰਗਟ ਸਿੰਘ ,ਜਿਲਾ ਪ੍ਰੋਗਰਾਮ ਮੈਨਜਰ ਡਾ. ਸੁਖਵਿੰਦਰ ਕੌਰ, ਜਿਲਾ ਮੋਨਿੰਟਰਿੰਗ ਐਂਡ ਇਵੈਲੂਏਸ਼ਨ ਅਫਸਰ ਰਾਮ ਸਿੰਘ ਤੇ ਜਿਲਾ ਅਕਾਊਂਟ ਅਫਸਰ ਸੰਦੀਪ ਖੰਨਾ, ਸੁਪਰਡੈਂਟ ਰਾਮ ਅਵਤਾਰ ਆਦਿ ਹਾਜਰ ਸਨ।

Geef een reactie

Het e-mailadres wordt niet gepubliceerd. Vereiste velden zijn gemarkeerd met *