ਸਿਹਤਮੰਤ ਸਮਾਜ ਦੀ ਸਿਰਜਣਾ ਸਾਫ ਸਫਾਈ ਰੱਖ ਕੇ ਹੀ ਕੀਤੀ ਜਾ ਸਕਦੀ -ਡਿਪਟੀ ਕਮਿਸ਼ਨਰ

-ਸਵੱਛਤਾ ਰੱਥ ਪਿੰਡਾਂ ’ਚ ਘੁੰਮ ਕੇ ਲੋਕਾਂ ਨੂੰ ਸੈਨੀਟੇਸ਼ਨ ਤੇ ਪਾਣੀ ਦੀ ਸਾਂਭ ਸੰਭਾਲ ਬਾਰੇ ਕਰੇਗਾ ਜਾਗਰੂਕ
-ਸਵੱਛਤਾ ਹੀ ਸੇਵਾ ਮੁਹਿੰਮ ਤਹਿਤ ਸਵੱਛਤਾ ਰੱਥ ਨੂੰ ਹਰੀ ਝੰਡੀ ਦੇ ਕੇ ਕੀਤਾ ਗਿਆ ਰਵਾਨਾ
ਕਪੂਰਥਲਾ, 22 ਸਤੰਬਰ, ਇੰਦਰਜੀਤ ਸਿੰਘ
ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਤੇ ਜ਼ਿਲ੍ਹਾ ਪ੍ਰਸ਼ਾਸਨ ਵਲੋ ਕਪੂਰਥਲਾ ਜ਼ਿਲ੍ਹਾ ਵਿਚ ਸਵੱਛ ਭਾਰਤ ਮਿਸ਼ਨ ਅਧੀਨ 15 ਸਤੰਬਰ ਤੋਂ 2 ਅਕਤੂਬਰ ਤਕ ਸਵੱਛਤਾ ਹੀ ਸੇਵਾ ਮੁਹਿੰਮ ਤਹਿਤ ਡਿਪਟੀ ਕਮਿਸ਼ਨਰ ਕਪੂਰਥਲਾ ਮੁਹੰਮਦ ਤਾਇਅਬ ਦੀ ਅਗਵਾਈ ਹੇਠ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਵਲੋ ਜ਼ਿਲ੍ਹਾ ਦੇ ਪੰਜ ਬਲਾਕਾਂ ਦੇ ਵੱਖ ਵੱਖ ਪਿੰਡਾਂ ਵਿਚ ਸਵੱਛਤਾ ਰੱਥ ਘੁਮਾਇਆ ਜਾ ਰਿਹਾ ਹੈ। ਸਵੱਛਤਾ ਰੱਥ ਨੂੰ ਡਿਪਟੀ ਕਮਿਸ਼ਨਰ ਮੁਹੰਮਦ ਤਾਇਅਬ ਵਲੋ ਡਿਪਟੀ ਕਮਿਸ਼ਨਰ ਦਫਤਰ ਕਪੂਰਥਲਾ ਤੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਇਸ ਮੌਕੇ ਡੀਸੀ ਨੇ ਕਿਹਾ ਕਿ ਇਹ ਸਵੱਛਤਾ ਰੱਥ ਜ਼ਿਲ੍ਹਾ ਕਪੂਰਥਲਾ ਦੇ ਵੱਖ ਵੱਖ ਪਿੰਡਾਂ ਵਿਚ ਜਾ ਕੇ ਲੋਕਾਂ ਨੂੰ ਸੈਨੀਟੇਸ਼ਨ ਤੇ ਪਾਣੀ ਦੀ ਸਾਂਭ ਸੰਭਾਲ ਕਰਨ ਸਬੰਧੀ ਜਾਗਰੂਕ ਕਰੇਗਾ। ਉਨ੍ਹਾਂ ਕਿਹਾ ਕਿ ਸਿਹਤਮੰਤ ਸਮਾਜ ਦੀ ਸਿਰਜਣਾ ਸਾਫ ਸਫਾਈ ਰੱਖ ਕੇ ਹੀ ਕੀਤੀ ਜਾ ਸਕਦੀ ਹੈ ਅਤੇ ਆਪਣੇ ਆਲੇ ਦੁਆਲੇ ਨੂੰ ਸਾਫ ਸੁਥਰਾ ਰੱਖਣਾ ਜਿਥੇ ਸਾਡੀ ਸਾਰਿਆਂ ਦੀ ਸਮਾਜ ਪ੍ਰਤੀ ਜਿੰਮੇਵਾਰੀ ਬਣਦੀ ਹੈ ਉਥੇ ਹੀ ਸਾਫ ਸਫਾਈ ਰੱਖ ਕੇ ਅਸੀ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਬਚੇ ਰਹਿ ਸਕਦੇ ਹਾਂ। ਉਨ੍ਹਾਂ ਜ਼ਿਲ੍ਹੇ ਦੇ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਇਸ ਪੰਦਰਵਾੜੇ ਦੌਰਾਨ ਸਾਫ ਸਫਾਈ ਰੱਖਣ ਵਿਚ ਜ਼ਿਲ੍ਹਾ ਪ੍ਰਸ਼ਾਸਣ ਨੂੰ ਆਪਣਾ ਉਸਾਰੂ ਸਹਿਯੋਗ ਦੇਣ। ਉਨ੍ਹਾਂ ਕਿਹਾ ਕਿ ਕੋਈ ਵੀ ਮੁਹਿੰਮ ਉਦੋ ਤਕ ਸਫਲ ਨਹੀ ਹੋ ਸਕਦੀ ਜਦੋ ਤਕ ਕਿ ਉਥੋ ਦੇ ਲੋਕਾਂ ਦਾ ਉਸ ਵਿਚ ਸਹਿਯੋਗ ਨਾਲ ਹੋਵੇ। ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਤੋਂ ਐਕਸੀਅਨ ਰਾਜੇਸ਼ ਦੂਬੇ ਨੇ ਕਿਹਾ ਕਿ ਸਾਫ ਸਫਾਈ ਰੱਖ ਕੇ ਜਿਥੇ ਅਸੀ ਆਪਣੇ ਆਲੇ ਦੁਆਲੇ ਵਿਚ ਫੈਲੀ ਗੰਦਗੀ ਨੂੰ ਦੂਰ ਕਰ ਸਕਦੇ ਹਾਂ ਉਥੇ ਹੀ ਆਪਣੇ ਪਿੰਡਾਂ ਦੇ ਵਾਤਾਵਰਣ ਨੂੰ ਦੁਸ਼ਿਤ ਹੋਣ ਤੋਂ ਬਚਾਅ ਸਕਦੇ ਹਾਂ। ਇਸ ਮੌਕੇ ’ਤੇ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਰਾਹੁਲ ਚਾਬਾ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ. ਅਵਤਾਰ ਸਿੰਘ ਭੁ¤ਲਰ, ਸਹਾਇਕ ਕਮਿਸ਼ਨਰ ਮੇਜਰ ਡਾ. ਸੁਮਿਤ ਮੁ¤ਧ, ਐਸ. ਡੀ. ਓ ਨਿਤਿਨ ਕਾਲੀਆ, ਐਸਡੀਓ ਨਵਜੋਤ ਵਿਰਦੀ, ਐਸਡੀਓ ਲਵਦੀਪ ਸਿੰਘ, ਐਸਡੀਓ ਆਰਕੇ ਹਾਂਡਾ, ਜੂਨੀਅਰ ਇੰਜੀਨੀਅਰ ਹਰਮੀਤ ਕੁਮਾਰ, ਅਸੀਸ ਚੋਪੜਾ, ਡੀਐਲਸੀ ਮਨਜੀਤ ਸਿੰਘ, ਮਾਸਟਰ ਮੋਟੀਵੇਟਰ ਇੰਦਰਜੀਤ ਸਿੰਘ, ਬੀਆਰਸੀ ਸਰਬਜੀਤ ਸਿੰਘ, ਰਣਦੀਪ ਕੌਰ, ਪਰਮਜੀਤ ਕੌਰ, ਮਹੇਸ਼ਵਰੀ, ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਦੇ ਪੀਏ ਮਨਜੀਤ ਸਿੰਘ ਨਿੱਝਰ, ਗੁਰਪ੍ਰੀਤ ਸਿੰਘ ਆਦਿ ਹਾਜ਼ਰ ਸਨ।

Geef een reactie

Het e-mailadres wordt niet gepubliceerd. Vereiste velden zijn gemarkeerd met *