ਹਿੰਦੂ ਕੰਨਿਆ ਕਾਲਜ ਕਪੂਰਥਲਾ ਯੋਨਲ ਯੂਥ ਫੈਸਟੀਵਲ ‘ਚ ਰਿਹਾ ਫਸਟ ਰਨਰ ਅ¤ਪ

ਕਪੂਰਥਲਾ, 22 ਸਤੰਬਰ, ਇੰਦਰਜੀਤ ਸਿੰਘ
ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਕਰਵਾਏ ਗਏ ਯੋਨਲ ਯੂਥ ਫੈਸਟੀਵਲ ਦੌਰਾਨ ਹਿੰਦੂ ਕੰਨਿਆ ਕਾਲਜ ਕਪੂਰਥਲਾ ਦੀਆਂ ਵਿਦਿਆਰਥਣਾਂ ਨੇ ਫਸਟ ਰਨਰ ਅ¤ਪ ਸਥਾਨ ਹਾਸਿਲ ਕਰਕੇ ਟਰੋਫੀ ਜਿ¤ਤੀ। ਇਸ ਫੈਸਟੀਵਲ ਵਿ¤ਚ ਵ¤ਖ-ਵ¤ਖ ਖੇਤਰਾਂ ਵਿ¤ਚ ਕਾਲਜ ਨੇ ਭਾਗ ਲਿਆ ਜਿਸ ਵਿ¤ਚ ਹਿੰਦੂ ਕੰਨਿਆ ਕਾਲਜ ਨੇ ਫੁਲਕਾਰੀ ,ਪੋਸਟਰ ਮੇਕਿੰਗ, ਕੋਲਾਜ ਅਤੇ ਲੋਕਗੀਤ ਵਿ¤ਚ ਪਹਿਲਾ ਸਥਾਨ ਹਾਸਿਲ ਕੀਤਾ। ਗਰੁ¤ਪ ਭਜਨ, ਫੋਟੋਗ੍ਰਾਫੀ, ਰੰਗੋਲੀ ਕਵਿਤਾ ਉਚਾਰਣ, ਭਾਸ਼ਣ ਪ੍ਰਤੀਯੋਗਿਤਾ, ਡੀਬੇਟ, ਕਾਰਟੂਨੀ, ਪੇਟਿੰਗ ਔਨ ਦਾ ਸਪੋਟ ਵਿ¤ਚ ਦੂਜਾ ਸਥਾਨ ਹਾਸਿਲ ਕੀਤਾ।
ਵਿਦਿਆਰਥਣਾਂ ਅਤੇ ਸਟਾਫ ਮੈਬਰਾਂ ਨੇ ਕਾਲਜ ਕੈਂਪਸ ਅੰਦਰ ਢੋਲ ਦੇ ਡ¤ਗੇ ਤੇ ਭੰਗੜੇ ਪਾ ਕੇ ਖੁਸ਼ੀ ਜ਼ਾਹਿਰ ਕੀਤੀ। ਬੀ. ਏ. ਤੀਜੇ ਸਮੈਸਟਰ ਦੀ ਵਿਦਿਆਰਥਣ ਡਿੰਪਲ ਪੁਰੀ ਨੇ ਕਿਹਾ ਕਿ, ਠਹਾਰ ਜਿ¤ਤ ਨਾਲੋ ਤਜ਼ਰਬਾ ਵਧੇਰੇ ਮਹ¤ਤਵਪੂਰਨ ਹੁੰਦਾ ਹੈ ਅਤੇ ਇਹੀ ਬਹੁਮੁ¤ਲਾ ਤਜ਼ਰਬਾ ਅਸੀ ਯੂਥ ਫੈਸਟੀਵਲ ਦੌਰਾਨ ਹਾਸਿਲ ਕੀਤਾਠ।ਕਾਲਜ ਦੀਆਂ ਵਿਦਿਆਰਥਣਾਂ ਵ¤ਲੋਂ ਯੋਨਲ ਯੂਥ ਫੈਸਟੀਵਲ ਵਿ¤ਚ ਦਖਾਈ ਗਈ ਇਸ ਸ਼ਾਨਦਾਰ ਕਾਰਗੁਜ਼ਾਰੀ‘ਤੇ ਕਾਲਜ ਦੇ ਪ੍ਰਬੰਧ ਕਮੇਟੀ ਦੇ ਚੇਅਰਮੈਨ ਸ਼੍ਰੀ ਤਿਲਕ ਰਾਜ ਅਗਰਵਾਲ, ਪ੍ਰਿੰਸੀਪਲ ਡਾ. ਅਰਚਨਾ ਗਰਗ, ਮੇਨੈਜਮੈਂਟ ਕਮੇਟੀ ਦੇ ਸਲਾਹਕਾਰ ਕੁਸਮ ਵਰਮਾ ਨੇ ਵਿਦਿਆਰਥਣਾਂ ਨੂੰ ਮੁਬਾਰਕਬਾਦ ਦਿ¤ਤੀ ਅਤੇ ਭਵਿ¤ਖ ਵਿ¤ਚ ਵੀ ਉਹਨਾਂ ਨੂੰ ਵਧੀਆਂ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਕੀਤਾ। ਪ੍ਰਿੰਸੀਪਲ ਡਾ. ਅਰਚਨਾ ਗਰਗ ਨੇ ਇਸ ਸ਼ਾਨਦਾਰ ਕਾਰਗੁਜ਼ਾਰੀ ਦਾ ਸਿਹਰਾ ਸਟਾਫ ਮੈਂਬਰਾਂ ਅਤੇ ਹੋਣਹਾਰ ਵਿਦਿਆਰਥੀਆਂ ਦੇ ਸਿਰ ਬੰਨਿਆਂ।

Geef een reactie

Het e-mailadres wordt niet gepubliceerd. Vereiste velden zijn gemarkeerd met *