ਬਾਬਾ ਰਾਮ ਜੋਗੀ ਪੀਰ ਦੀ ਯਾਦ ’ਚ ਖਾਨੋਵਾਲ ਦਾ ਸਲਾਨਾ ਕਬੱਡੀ ਖੇਡ ਮੇਲਾ ਸ਼ੁਰੂ

-ਪਹਿਲੇ ਦਿਨ ਹੋਏ ਕਬੱਡੀ 35 ਕਿਲੋ ਤੇ 47 ਕਿਲੋ ਭਾਰ ਵਰਗ ਦੇ ਮੁਕਾਬਲੇ
ਕਪੂਰਥਲਾ, ਇੰਦਰਜੀਤ
ਬਾਬਾ ਰਾਮ ਜੋਗੀ ਪੀਰ ਦੇ ਸਲਾਨਾ ਜੋੜ ਮੇਲੇ ਦੇ ਸਬੰਧ ਵਿਚ ਹਰ ਸਾਲ ਦੀ ਤਰ੍ਹਾਂ ਇਸ ਵਾਲ ਵੀ ਸਮੂਹ ਗ੍ਰਾਮ ਪੰਚਾਇਤ, ਬਾਬਾ ਰਾਮ ਜੋਗੀ ਪੀਰ ਸਪੋਰਟਸ ਕਲੱਬ, ਐਨਆਰਆਈ ਵੀਰਾਂ ਤੇ ਨਗਰ ਨਿਵਾਸੀਆਂ ਦੇ ਸਾਂਝੇ ਉਦਮ ਨਾਲ ਕਰਵਾਇਆ ਜਾ ਰਿਹਾ ਤਿੰਨ ਰੋਜ਼ਾ ਕਬੱਡੀ ਖੇਡ ਮੇਲਾ ਸ਼ੁਰੂ ਹੋਇਆ। ਖੇਡ ਮੇਲੇ ਦਾ ਰਸਮੀ ਉਦਘਾਟਨ ਸਮੂਹ ਗ੍ਰਾਮ ਪੰਚਾਇਤ ਤੇ ਸਪੋਰਟਸ ਕਲੱਬ ਵਲੋ ਕੀਤਾ ਗਿਆ। ਇਸ ਮੌਕੇ ਸਪੋਰਟਸ ਕਲੱਬ ਮੈਂਬਰਾਂ ਨੇ ਕਿਹਾ ਕਿ ਖੇਡਾਂ ਸਾਡੇ ਜੀਵਨ ਨੂੰ ਨਿਰੋਗ ਤੇ ਤੰਦਰੁਸਤ ਰੱਖਦੀਆਂ ਹਨ ਇਸ ਵਾਸਤੇ ਸਾਨੂੰ ਵੱਧ ਤੋਂ ਵੱਧ ਖੇਡ ਨੂੰ ਪ੍ਰਫੁਲਤ ਕਰਨਾ ਚਾਹੀਦਾ ਤੇ ਨੌਜਵਾਨਾਂ ਨੂੰ ਖੇਡ ਮੁਕਾਬਲਿਆਂ ਦਾ ਹਿੱਸਾ ਬਣਨਾ ਚਾਹੀਦਾ ਹੈ। ਖੇਡ ਮੇਲੇ ਦੇ ਪਹਿਲੇ ਦਿਨ ਕਬੱਡੀ 35 ਕਿਲੋ ਭਾਰ ਵਰਗ, ਕਬੱਡੀ 47 ਕਿਲੋ ਭਾਰ ਵਰਗ ਤੇ ਵਾਲੀਵਾਲ ਓਪਨ ਦੇ ਮੁਕਾਬਲੇ ਕਰਵਾਏ ਗਏ। ਖੇਡ ਮੇਲੇ ਦੇ ਦੂਜੇ ਦਿਨ ਕਬੱਡੀ 62 ਕਿਲੋ ਭਾਰ ਵਰਗ ਤੇ ਤੀਜੇ ਦਿਨ ਕਬੱਡੀ ਓਪਨ ਸੱਦੀਆਂ ਹੋਈਆਂ ਅੱਠ ਟੀਮਾਂ ਦੇ ਮੁਕਾਬਲੇ ਕਰਵਾਏ ਜਾਣਗੇ ਤੇ ਜੇਤੂ ਟੀਮ ਨੂੰ ਪਹਿਲਾ ਇਨਾਮ 31 ਹਜ਼ਾਰ ਰੁਪਏ ਦੂਜਾ ਇਨਾਮ 21 ਹਜ਼ਾਰ ਰੁਪਏ ਦਿੱਤਾ ਜਾਵੇਗਾ। ਖੇਡ ਮੇਲੇ ਦੇ ਆਖਰੀ ਦਿਨ ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਸੰਤ ਬਾਬਾ ਦਾਇਆ ਸਿੰਘ ਜੀ ਟਾਹਲੀ ਸਾਹਿਬ ਵਾਲੇ ਤੇ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਕਰਨਗੇ। ਇਸ ਤੋਂ ਪਹਿਲਾ ਬਾਬਾ ਰਾਮ ਜੋਗੀ ਪੀਰ ਦੇ ਅਸਥਾਨ ਤੇ ਸਲਾਨਾ ਜੋੜ ਮੇਲੇ ਦੇ ਸਬੰਧ ਵਿਚ ਸ਼੍ਰੀ ਆਖੰਡ ਪਾਠ ਸਾਹਿਬ ਆਰੰਭ ਕੀਤੇ ਗਏ, ਜਿਨ੍ਹਾਂ ਦੇ ਭੋਗ 24 ਸਤੰਬਰ ਨੂੰ ਪਾਏ ਜਾਣਗੇ। ਪਾਠ ਦੇ ਭੋਗ ਤੋਂ ਬਾਅਦ ਧਾਰਮਕ ਦੀਵਾਨ ਸਜਾਏ ਜਾਣਗੇ। ਜਿਨ੍ਹਾਂ ਵਿਚ ਰਾਗੀ, ਢਾਡੀ ਤੇ ਕਵੀਸ਼ਰੀ ਜੱਥੇ ਸੰਗਤ ਨੂੰ ਗੁਰਬਾਣੀ ਕੀਤਰਨ ਰਾਹੀ ਨਿਹਾਲ ਕਰਨਗੇ। ਇਸ ਮੌਕੇ ’ਤੇ ਲਖਵੀਰ ਸਿੰਘ ਰਾਣੂ, ਹਰਜਿੰਦਰ ਸਿੰਘ ਸੰਧਰ, ਗੁਰਮੇਲ ਸਿੰਘ ਰਾਣੂ, ਬਲਬੀਰ ਸਿੰਘ ਨੰਨੜਾ, ਹਰਜਿੰਦਰ ਸਿੰਘ ਚਾਹਲ, ਬਲਬੀਰ ਸਿੰਘ ਸੰਧਰ, ਤੀਰਥ ਸਿੰਘ ਸੰਧਰ, ਬਲਵੀਰ ਸਿੰਘ ਥਾਪਰ, ਹੈਰੀ ਰਾਣੂ, ਜੱਸਾ ਰਾਣੂ, ਤਾਰਾ ਰਾਣੂ, ਹੈਪੀ, ਬਿੱਲਾ ਆਦਿ ਮੌਜੂਦ ਸਨ।

Geef een reactie

Het e-mailadres wordt niet gepubliceerd. Vereiste velden zijn gemarkeerd met *