ਗੁਰੂ ਨਾਨਕ ਗੁਰਦਵਾਰਾ ਸਮੈਦਿਕ ਵਿੱਚ 1 ਅਕਤੂਬਰ ਨੂੰ “ਇਟਲੀ ਵਿੱਚ ਸਿੱਖ ਫੌਜੀ” ਕਿਤਾਬ ਕੀਤੀ ਜਾਵੇਗੀ ਸੰਗਤਾਂ ਦੇ ਰੂਬਰੂ

ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਇਟਲੀ ਦੇ ਪੰਜਾਬੀ ਲੇਖਕ ਬਲਵਿੰਦਰ ਸਿੰਘ ਚਾਹਲ ਦੀ ਕਿਤਾਬ “ਇਟਲੀ ਵਿੱਚ ਸਿੱਖ ਫੌਜੀ” ਇੱਥੋਂ ਦੇ ਗੁਰੂ ਨਾਨਕ ਗੁਰਦਵਾਰਾ ਸਮੈਦਿਕ ਵਿੱਚ ਪਹਿਲੀ ਅਕਤੂਬਰ ਨੂੰ ਸੰਗਤਾਂ ਦੇ ਸਨਮੁੱਖ ਰਿਲੀਜ਼ ਕੀਤੀ ਜਾਵੇਗੀ। ਜਿ਼ਕਰਯੋਗ ਹੈ ਕਿ ਇਹ ਕਿਤਾਬ ਦੂਜੀ ਸੰਸਾਰ ਜੰਗ ਸਮੇਂ ਇਟਲੀ ਵਿੱਚ ਬ੍ਰਿਟਿਸ਼ ਇੰਡੀਅਨ ਆਰਮੀ ਦੇ ਸਿੱਖ ਫੌਜੀਆਂ ਨਾਲ ਸੰਬੰਧਤ ਹੈ। ਦੂਜੀ ਸੰਸਾਰ ਜੰਗ ਸਮੇਂ ਇਟਲੀ ਵਿੱਚ ਸਿੱਖਾਂ ਦੀ ਭੂਮਿਕਾ, ਬਹਾਦਰੀ ਅਤੇ ਉੱਚੇ ਸੁੱਚੇ ਆਚਰਨ ਦੀ ਗਵਾਹੀ ਭਰਦੀ ਕਿਤਾਬ ਹੈ। ਇਸ ਰਿਲੀਜ਼ ਸਮਾਰੋਹ ਸਮੇਂ ਜਿੱਥੇ ਲੇਖਕ ਵੀ ਹਾਜਿ਼ਰ ਹੋਵੇਗਾ। ਉੱਥੇ ਨਾਲ ਹੀ ਪੰਜਾਬੀ ਸੱਥ ਯੂਰਪ ਦੇ ਸੰਚਾਲਕ ਮੋਤਾ ਸਿੰਘ ਸਰਾਏ, ਡਾ: ਸੁਿਜੰਦਰ ਸਿੰਘ ਸੰਘਾ ਹੋਰ ਬੁੱਧੀਜੀਵੀ ਅਤੇ ਪਤਵੰਤੇ ਸੱਜਣ ਸ਼ਾਮਲ ਹੋਣਗੇ। ਰਿਲੀਜ਼ ਸਮਾਰੋਹ ਸਮੇਂ ਮੁੱਖ ਤੌਰ ‘ਤੇ ਇਸ ਕਿਤਾਬ ਬਾਰੇ ਮੋਤਾ ਸਿੰਘ ਸਰਾਏ ਅਤੇ ਸੁਜਿੰਦਰ ਸਿੰਘ ਸੰਘਾ ਆਪਣੇ ਵਿਚਾਰ ਰੱਖਣਗੇ। ਇਹ ਜਾਣਕਾਰੀ ਲੇਖਕ ਬਲਵਿੰਦਰ ਸਿੰਘ ਚਾਹਲ ਨੇ ਇੱਕ ਪ੍ਰੈਸ ਨੋਟ ਵਿੱਚ ਦਿੱਤੀ। ਵਧੇਰੇ ਜਾਣਕਾਰੀ ਲਈ 07491073808 ਨੰਬਰ ਉੱਪਰ ਸੰਪਰਕ ਵੀ ਕੀਤਾ ਜਾ ਸਕਦਾ ਹੈ।

Geef een reactie

Het e-mailadres wordt niet gepubliceerd. Vereiste velden zijn gemarkeerd met *