ਆਲੂ ਦੇ ਮੰਦੇ ਤੇ ਪਰਾਲੀ ਨੂੰ ਅੱਗ ਨਾ ਲਾਉਣ ਤੇ ਲਾਈ ਪਾਬੰਧੀ ਤੋਂ ਅੱਕੇ ਕਿਸਾਨਾਂ ਨੇ ਬਿਜਲੀ ਤੇ ਸਿੰਚਾਈ ਮੰਤਰੀ ਕੋਲ ਰੋਏ ਦੁੱਖੜੇ

-ਕੈਬਨਿਟ ਮੰਤਰੀ ਨੂੰ ਮੰਗ ਪੱਤਰ ਸੌਂਪ ਕੇ ਕਿਸਾਨੀ ਸਮੱਸਿਆਵਾਂ ਦੀ ਠੋਸ ਹੱਲ ਲੱਭਣ ਦੀ ਕੀਤੀ ਮੰਗ
-ਕਿਸਾਨਾਂ ਨੂੰ ਮੰਤਰੀ ਨੇ ਦਿੱਤਾ ਭਰੋਸਾ ਪੰਜਾਬ ਸਰਕਾਰ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਕਰੇਗੀ ਹੱਲ
ਕਪੂਰਥਲਾ 22 ਸਤੰਬਰ, ਇੰਦਰਜੀਤ ਸਿੰਘ
ਦੁਆਬੇ ਖੇਤਰ ਦੇ ਆਲੂ ਤੇ ਝੋਨਾ ਉਤਪਾਦਕਾਂ ਨੇ ਆਲੂਆਂ ਦੇ ਮੰਦੇ ਭਾਅ ਤੇ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਤੇ ਲਾਈ ਪਾਬੰਧੀ ਤੋਂ ਅੱਕੇ ਕਿਸਾਨਾਂ ਨੇ ਵੀਰਵਾਰ ਨੂੰ ਬਿਜਲੀ ਤੇ ਸਿੰਚਾਈ ਮੰਤਰੀ ਪੰਜਾਬ ਰਾਣਾ ਗੁਰਜੀਤ ਸਿੰਘ ਮਿਲ ਕੇ ਉਨ੍ਹਾਂ ਕੋਲ ਆਪਣੀਆਂ ਕਿਸਾਨੀ ਸਮੱਸਿਆਵਾਂ ਨੂੰ ਆਪਣੇ ਦੁੱਖੜੇ ਰੋਏ ਤੇ ਕੈਬਨਿਟ ਮੰਤਰੀ ਤੋਂ ਮੰਗ ਕੀਤੀ ਕਿ ਕਿਸਾਨੀ ਸਮੱਸਿਆਵਾਂ ਦਾ ਕੋਈ ਠੋਸ ਹੱਲ ਲੱਭਿਆ ਜਾਵੇ। ਉਘੇ ਆਲੂ ਉਤਪਾਦਕ ਕਿਸਾਨ ਅਵਤਾਰ ਸਿੰਘ ਔਜਲਾ ਦੀ ਅਗਵਾਈ ’ਚ ਕਿਸਾਨਾਂ ਦੇ ਵਫਦ ਨੇ ਕੈਬਨਿਟ ਮੰਤਰੀ ਕੋਲੋ ਮੰਗ ਕੀਤੀ ਕਿ ਪੰਜਾਬ ਸਰਕਾਰ ਹਾਈਕੋਰਟ ਨਾਲ ਗੱਲ ਕੇ ਪਰਾਲੀ ਨੂੰ ਲਗਾਈ ਗਈ ਅੱਗ ਤੇ ਲਾਈ ਪਾਬੰਧੀ ਨੂੰ ਪੰਜਾਬ ਦੇ ਕਿਸਾਨਾਂ ਦੀ ਮਾੜੀ ਹਾਲਤ ਨੂੰ ਦੇਖਦੇ ਹੋਏ ਇਸ ਪਾਬੰਧੀ ਹੌਲੀ ਹੌਲੀ ਕਰਕੇ ਸਾਲ ਦਰ ਸਾਲ ਲਾਗੂ ਕਰੇ। ਕਿਉਕਿ ਕਿਸਾਨਾਂ ਕੋਲ ਏਨੀ ਛੇਤੀ ਪਰਾਲੀ ਨੂੰ ਅੱਗ ਨਾ ਲਾਉਣ ਦੇ ਬਦਲਵੇ ਪ੍ਰਬੰਧ ਕਰਨਾ ਬੇਹੱਦ ਕਠਿਨ ਹੈ। ਕਿਉਕਿ ਪੰਜਾਬ ਦਾ ਕਿਸਾਨ ਪਹਿਲਾ ਹੀ ਭਾਰੀ ਮੰਦਹਾਲੀ ਦੇ ਦੌਰ ਵਿਚੋਂ ਗੁਜ਼ਰ ਰਿਹਾ ਹੈ ਤੇ ਉਸ ਕੋਲ ਪਰਾਲੀ ਨੂੰ ਖੇਤਾਂ ਵਿਚ ਹੀ ਦਬਾਉਣ ਲਈ ਮਹਿੰਗੇ ਸੰਦ ਖਰੀਦ ਦੀ ਪਹੁੰਚ ਨਹੀ ਹੈ। ਕਿਸਾਨਾਂ ਨੂੰ ਮੰਗ ਪੱਤਰ ਰਾਹੀ ਮੰਗ ਕੀਤੀ ਕਿ ਸਰਕਾਰ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਾਉਣ ਤੇ ਲਗਾਈ ਪਾਬੰਧੀ ਦੇ ਬਦਲੇ 15 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਦੇਵੇ ਤੇ ਇਸ ਦੀ ਵਰਤੋ ਵਿਚ ਆਉਣ ਵਾਲੇ ਸੰਦਾਂ ਤੇ 100 ਫੀਸਦੀ ਸਬਸਿਡੀ ਮੁਹੱ੍ਯਇਆ ਕਰਵਾਏ। ਕਿਸਾਨਾਂ ਨੇ ਇਹ ਵੀ ਮੰਗ ਕੀਤੀ ਕਿ ਪੰਜਾਬ ਸਰਕਾਰ ਕੇਂਦਰ ਸਰਕਾਰ ਨਾਲ ਗੱਲ ਕਰਕੇ ਪੰਜਾਬ ਦੇ ਆਲੂ ਉਤਪਾਦਕ ਕਿਸਾਨਾਂ ਦੀ ਫਸਲ ਦੀ ਵਿਕਰੀ ਦਾ ਠੋਸ ਹੱਲ ਕਰਨ ਲਈ ਆਲੂ ਨੂੰ ਵਿਦੇਸ਼ ਵਿਚ ਭੇਜਣ ਦਾ ਪ੍ਰਬੰਧ ਕਰਵਾਏ। ਕਿਸਾਨਾਂ ਨੇ ਇਹ ਵੀ ਮੰਗ ਕੀਤੀ ਕਿ ਕਿ ਝੋਨੇ ਦੀ ਪਰਾਲੀ ਤੋਂ ਪੈਦਾ ਹੋਏ ਪ੍ਰਦੂਸ਼ਣ ਨੂੰ ਅਧਾਰ ਕਿਉ ਬਣਾਇਆ ਜਾ ਰਿਹਾ ਹੈ। ਜਦਕਿ ਦਿਵਾਲੀ ਮੌਕੇ ਪਟਾਕਿਆ, ਉਦਯੋਗਿਕ ਇਕਾਈਆਂ, ਭੱਠਿਆ, ਸ਼ੈਲਰਾਂ ਆਦਿ ਤੋਂ ਨਿਕਲਦੇ ਪ੍ਰਦੂਸ਼ਣ ਤੇ ਪਾਬੰਧੀ ਕਿਉ ਨਹੀ ਲਗਾਈ ਜਾਂਦੀ ਤੇ ਕਿਸਾਨ ਨੂੰ ਹੀ ਵਾਤਾਵਰਣ ਦਾ ਦੋਸ਼ੀ ਮੰਨਿਆਂ ਜਾਂਦਾ ਹੈ। ਕੈਬਿਨਟ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਉਹ ਕਿਸਾਨਾਂ ਉਹ ਝੋਨੇ ਦੀ ਪਰਾਲੀ ਨੂੰ ਅੱਗ ਨਾਲ ਲਾਉਣ ਸਗੋ ਉਸਨੂੰ ਖੇਤਾਂ ਵਿਚ ਹੀ ਦਬਾ ਕੇ ਉਸ ਦਾ ਖਾਦ ਦੇ ਤੌਰ ਤੇ ਉਪਯੋਗ ਕਰਨ। ਉਨ੍ਹਾਂ ਕਿਸਾਨਾਂ ਨੂੰ ਅਮਰੀਕਾ ਵਿਚ ਫਸਲੀ ਰਹਿੰਦ ਖੂੰਹਦ ਨੂੰ ਖੇਤਾਂ ਵਿਚ ਖਾਦ ਦੇ ਰੂਪ ਵਿਚ ਵਰਤ ਕੇ ਬਣਾਈ ਜਾਂਦੀ ਖਾਦ ਦੀ ਵੀਡਿਓ ਨੂੰ ਉਦਾਹਰਨ ਦੇ ਰੂਪ ਵਿਚ ਪੇਸ਼ ਕਰਕੇ ਵਾਤਾਵਰਣ ਬਚਾਓ ਖੇਤੀ ਕਰਨ ਦੀ ਅਪੀਲ ਕੀਤੀ। ਇਸ ਮੌਕੇ ’ਤੇ ਅਵਤਾਰ ਸਿੰਘ ਔਜਲਾ, ਜੱਸ ਕੋਟ ਗੋਬਿੰਦਪੁਰ, ਜਗਦੀਸ਼ ਸਿੰਘ ਵਡਾਲਾ, ਹਰਜਿੰਦਰ ਸਿੰਘ ਖਾਨੋਵਾਲ, ਦੇਬੀ ਖੁਸਰੋਪੁਰ, ਇੰਦਰਜੀਤ ਸਿੰਘ ਭੇਟਾ, ਸਵਰਣ ਸਿੰਘ, ਜਸਜੀਤ ਸਿੰਘ ਅਹਿਮਦਪੁਰ, ਦਿਆਲ ਸਿੰਘ, ਪਲਵਿੰਦਰ ਸਿੰਘ ਧੁਆਂਖੇ, ਭੁਪਿੰਦਰ ਸਿੰਘ, ਦਿਆਲ ਸਿੰਘ, ਜੱਸਾ ਬੁੱਦੋਬੁੰਦਰ, ਜਿੰਦਰ ਕੋਟ ਗੋਬਿੰਦਪੁਰ, ਪ੍ਰਿਤਪਾਲ ਸਿੰਘ, ਜਸਕਰਨ ਸਿੰਘ ਇੱਬਣ, ਪਰਮਜੀਤ ਸਿੰਘ, ਇਕਬਾਲ ਸਿੰਘ, ਸਰਬਜੀਤ ਸਿੰਘ ਔਜਲਾ, ਹਰਦੇਵ ਸਿੰਘ ਔਜਲਾ, ਛੱਬਾ ਰਸੂਲਪੁਰ ਆਦਿ ਮੌਜੂਦ ਸਨ।

Geef een reactie

Het e-mailadres wordt niet gepubliceerd. Vereiste velden zijn gemarkeerd met *