ਆਰਸੀਐਫ ਵਿਖੇ ਵਿਜੇ ਦਸ਼ਮੀ ਸਬੰਧੀ ਪਹਿਲਾ ਵਿਸ਼ਾਲ ਸਮਾਗਮ ਅੱਜ

ਆਰਸੀਐਫ ਵਿਖੇ ਵਿਜੇ ਦਸ਼ਮੀ ਸਬੰਧੀ ਪਹਿਲਾ ਵਿਸ਼ਾਲ ਸਮਾਗਮ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਬੰਧਕ।

ਕਪੂਰਥਲਾ, 29 ਸਤੰਬਰ, ਇੰਦਰਜੀਤ ਸਿੰਘ
ਦਲਿਤ ਸਮਾਜ ਦੀਆਂ ਭਰਤਾਰੀ ਜਥੇਬੰਦੀਆਂ ਆਲ ਇੰਡੀਆ ਐਸਸੀ/ਐਸਟੀ ਰੇਲਵੇ ਕਰਮਚਾਰੀ ਐਸੋਸੀਏਸ਼ਨ, ਓ. ਬੀ. ਸੀ. ਰੇਲਵੇ ਕਰਮਚਾਰੀ ਐਸੋਸੀਏਸ਼ਨ, ਬਾਬਾ ਸਾਹਿਬ ਡਾ. ਬੀ. ਆਰ. ਅੰਬੇਡਕਰ ਸੁਸਾਇਟੀ ਰਜਿ. ਗੁਰਦੁਆਰਾ ਸ਼੍ਰੀ ਗੁਰੂ ਰਵਿਦਾਸ ਸੇਵਕ ਸਭਾ ਰਜਿ. ਭਾਰਤੀਆ ਬੋਧ ਮਹਾਸਭਾ ਪੰਜਾਬ, ਸ਼੍ਰਿਮੋਣੀ ਸ਼ਹੀਦ ਬਾਬਾ ਜੀਵਨ ਸਿੰਘ ਵੈ¤ਲਫੇਅਰ ਸੁਸਾਇਟੀ, ਭਗਵਾਨ ਵਾਲਮੀਕ ਨੋਜੁਆਨ ਸਭਾ, ਬਾਮਸੇਫ ਸੰਸਥਾ ਅਤੇ ਸੰਘਰਾ ਵੈ¤ਲਫੇਅਰ ਸੁਸਾਇਟੀ ਆਦਿ ਵਲੋਂ ਸਾਂਝੇ ਤੌਰ ਤੇ ਮਹਾਨ ਸਮਰਾਟ ਅਸ਼ੋਕ ਵਿਜੇ ਦਸ਼ਮੀ ਦਾ ਪਹਿਲਾ ਵਿਸ਼ਾਲ ਸਮਾਗਮ ਰੇਲ ਕੋਚ ਫੈਕਟਰੀ ਦੇ ਲਵਕੁਸ਼ ਪਾਰਕ ਟਾਈਪ-। ਵਿਖੇ 30 ਸਤੰਬਰ ਨੂੰ ਬਾਅਦ ਦੁਪਹਿਰ 2 ਵਜੇ ਬਹੁਤ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ।ਸਮਾਗਮ ਦੀ ਪ੍ਰਧਾਨਗੀ ਵ¤ਖ-ਵ¤ਖ ਸੰਸਥਾਂਵਾ ਦੇ ਪ੍ਰਧਾਨ ਕਰਨਗੇ। ਮੁ¤ਖ ਬੁਲਾਰੇ ਜਨਾਬ ਪਰਮਿੰਦਰ ਸਿੰਘ ਐਸਡੀਓ ਓਬੀਸੀ ਦੇ ਪ੍ਰਵਕਤਾ ਸ਼੍ਰੀ ਧਨੀ ਪ੍ਰਸ਼ਾਦ ਤੋਂ ਇਲਾਵਾ ਲੋਕਲ ਬੁਲਾਰੇ ਅਸ਼ੋਕ ਵਿਜੇ ਦਸ਼ਮੀ ਦੇ ਇਤਿਹਾਸ ਬਾਰੇ ਚਾਨਣਾ ਪਾਉਣਗੇ। ਸਮਾਗਮ ਦਾ ਪੋਸਟਰ ਜਾਰੀ ਕਰਦੇ ਹੋਏ ਐਸਸੀ/ਐਸਟੀ ਐਸੋਸੀਏਸ਼ਨ ਦੇ ਜੋਨਲ ਪ੍ਰਧਾਨ ਜੀਤ ਸਿੰਘ, ਵਰਕਿੰਗ ਪ੍ਰਧਾਨ ਰਣਜੀਤ ਸਿੰਘ ਨਾਹਰ, ਐਡੀਸ਼ਨਲ ਸਕ¤ਤਰ ਕਰਨ ਸਿੰਘ, ਓਬੀਸੀ ਦੇ ਜੋਨਲ ਪ੍ਰਧਾਨ ਉਮਾ ਸ਼ੰਕਰ, ਜੋਨਲ ਸਕ¤ਤਰ ਵੇਦ ਪ੍ਰਕਾਸ਼, ਆਰ. ਕੇ. ਪਾਲ, ਡਾ. ਅੰਬੇਡਕਰ ਸੁਸਾਇਟੀ ਦੇ ਪ੍ਰਧਾਨ ਕ੍ਰਿਸ਼ਨ ਲਾਲ ਜ¤ਸਲ, ਜਨਰਲ ਸਕ¤ਤਰ ਧਰਮ ਪਾਲ ਪੈਂਥਰ, ਸ਼੍ਰੀ ਗੁਰੂ ਰਵਿਦਾਸ ਸੇਵਕ ਸਭਾ ਦੇ ਪ੍ਰਧਾਨ ਅਮਰਜੀਤ ਸਿੰਘ ਮ¤ਲ, ਉ¤ਪ ਪ੍ਰਧਾਨ ਕਸ਼ਮੀਰ ਸਿੰਘ, ਬਾਬਾ ਜੀਵਨ ਸੁਸਾਇਟੀ ਦੇ ਪ੍ਰਧਾਨ ਹਰਵਿੰਦਰ ਸਿੰਘ ਖਹਿਰਾ, ਜਰਨਲ ਸਕ¤ਤਰ ਅਵਤਾਰ ਸਿੰਘ ਮੌੜ, ਬੋਧ ਮਹਾਂਸਭਾ ਦੇ ਪ੍ਰਧਾਨ ਸੁਰੇਸ਼ ਚੰਦਰ ਬੋਧ, ਤੇਜ ਪਾਲ ਸਿੰਘ ਬੋਧ, ਸੰਘਰਾ ਤੋਂ ਬਿਬਿਆਨਾ ਏਕਾ, ਮਾਰੀਨੁਸ ਏਕਾ, ਬਾਮਸੇਫ ਤੋਂ ਬਦਰੀ ਪ੍ਰਸ਼ਾਦ, ਬ੍ਰਹਮ ਪਾਲ, ਭਗਵਾਨ ਵਾਲਮੀਕ ਸਭਾ ਤੋਂ ਚੇਅਰਮੈਨ ਸੰਜੀਵ ਨਾਹਰ, ਪ੍ਰਧਾਨ ਵਿਜੇ ਚਾਵਲਾ ਆਦਿ ਨੇ ਸਮੂਹ ਅੰਬੇਡਕਰੀ ਮਿਸ਼ਨਰੀ ਜਥੇਬੰਦੀਆਂ ਤੋਂ ਇਲਾਵਾ ਇਲਾਕੇ ਦੀਆਂ ਸਹਿਯੋਗੀ ਜਥੇਬੰਦੀਆਂ ਨੂੰ ਪੁਰਜੋਰ ਅਪੀਲ ਕੀਤੀ ਹੈ ਕਿ ਸਮਾਗਮ ਨੂੰ ਸਫਲ ਬਣਾਉਣ ਲਈ ਤਨ-ਮਨ-ਧਨ ਨਾਲ ਸਹਿਯੋਗ ਕਰਨ।ਸਮਾਗਮ ਨੂੰ ਸਫਲ ਬਣਾਉਣ ਲਈ ਸਮੂਹ ਸੰਸਥਾਵਾਂ ਦੇ ਆਹੁਦੇਦਾਰਾਂ ਦੀ ਜਿੰਮੇਵਾਰੀ ਲਗਾ ਦਿ¤ਤੀ ਹੈ।

Geef een reactie

Het e-mailadres wordt niet gepubliceerd. Vereiste velden zijn gemarkeerd met *