ਸ਼ਹੀਦੀ ਸਪੋਰਟਸ ਕਲੱਬ ਮੂਲੇਵਾਲ ਖਹਿਰਾ ਦੀ ਟੀਮ ਨੇ ਕੀਤਾ ਖਿਤਾਬ ਤੇ ਕਬਜ਼ਾ

-ਫਾਈਨਲ ਮੁਕਾਬਲੇ ਵਿਚ ਬਾਬਾ ਨਾਮਦੇਵ ਕਬੱਡੀ ਕਲੱਬ ਘੁਮਾਣ ਦੀ ਟੀਮ ਨੂੰ ਹਰਾ ਕੇ ਜਿੱਤਿਆ ਖਿਤਾਬ
ਕਪੂਰਪੀਰ ਬਾਬਾ ਸ਼ਾਹ ਮੁਹੰਮਦ ਬੁਖਾਰੀ ਦੀ ਯਾਦ ’ਚ ਕਰਵਾਏ ਜਾ ਰਹੇ ਕਬੱਡੀ, ਛਿੰਝ ਤੇ ਸਭਿਆਚਾਰਕ ਮੇਲੇ ਦੌਰਾਨ ਕਬੱਡੀ ਕਲੱਬਾਂ ਦੇ ਫਾਈਨਲ ਮੈਚਾਂ ਤੋਂ ਪਹਿਲਾ ਦੋਹਾਂ ਟੀਮਾਂ ਦੇ ਖਿਡਾਰੀਆਂ ਨਾਲ ਮੁੱਖ ਮਹਿਮਾਨ ਅਰਜੁਨ ਐਵਾਰਡੀ ਸੱਜਣ ਸਿੰਘ ਚੀਮਾ ਤੇ ਹੋਰ।

ਥਲਾ, 29 ਸਤੰਬਰ, ਇੰਦਰਜੀਤ ਸਿੰਘ
ਪੀਰ ਬਾਬਾ ਸ਼ਾਹ ਮੁਹੰਮਦ ਬੁਖਾਰੀ ਦੀ ਯਾਦ ’ਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਲਾਨਾ ਸਭਿਆਚਾਰ ਤੇ ਛਿੰਝ ਮੇਲਾ ਸ਼ੁਕਰਵਾਰ ਨੂੰ ਪਿੰਡ ਮਸੀਤਾਂ, ਕਾਲੇਵਾਲ, ਭਗਤਪੁਰ ਵਿਖੇ ਪ੍ਰਵਾਸੀ ਵੀਰਾਂ ਤੇ ਸਮੂਹ ਨਗਰ ਨਿਵਾਸੀਆਂ ਵਲੋ ਖੇਡ ਪ੍ਰਮੋਟਰ ਜੋਗਾ ਸਿੰਘ ਦੀ ਅਗਵਾਈ ਹੇਠ ਸ਼ੁਰੂ ਹੋ ਗਿਆ। ਖੇਡ ਮੇਲੇ ਵਿਚ ਪੰਜਾਬ ਦੀਆਂ ਨਾਮਵਰ ਕਬੱਡੀ ਕਲੱਬਾਂ ਸ਼ਹੀਦ ਊਧਮ ਸਿੰਘ ਕਲੱਬ ਪਰਮਜੀਤਪੁਰ, ਬਾਬਾ ਦੀਪ ਸਿੰਘ ਸਪੋਰਟਸ ਕਲੱਬ ਜੋਗੇਵਾਲ, ਬਾਬਾ ਨਾਮਦੇਵ ਕਬੱਡੀ ਕਲੱਬ ਘੁਮਾਣ,ਸ਼ਹੀਦੀ ਯਾਦਗਾਰੀ ਕਲੱਬ ਮੂਲੇਵਾਲ ਖਹਿਰਾ, ਬਾਬਾ ਸੁਖਚੈਨ ਦਾਸ ਕਬੱਡੀ ਕਲੱਬ ਦੀਆਂ ਟੀਮਾਂ ਵਿਚਕਾਰ ਫਸਵੀ ਟੱਕਰ ਤੋਂ ਬਾਅਦ ਫਾਈਨਲ ਮੁਕਾਬਲੇ ਬਾਬਾ ਨਾਮਦੇਵ ਕਬੱਡੀ ਕਲੱਬ ਘੁਮਾਣ ਤੇ ਸ਼ਹੀਦੀ ਯਾਦਗਾਰੀ ਕਬੱਡੀ ਕਲੱਬ ਮੂਲੇਵਾਲ ਖਹਿਰਾ ਦੀਆਂ ਟੀਮਾਂ ਵਿਚਕਾਰ ਹੋਇਆ। ਜਿਸ ਵਿਚ ਸ਼ਹੀਦੀ ਯਾਦਗਾਰੀ ਕਬੱਡੀ ਕਲੱਬ ਮੂਲੇਵਾਲ ਖਹਿਰਾ ਦੀ ਟੀਮ ਨੇ ਜਿੱਤ ਹਾਸਲ ਕੀਤੀ। ਜੇਤੂ ਟੀਮ ਨੂੰ ਪਹਿਲਾ ਇਨਾਮ 51000 ਰੁਪਏ ਦੂਜਾ ਇਨਾਮ 41000 ਰੁਪਏ ਦਿੱਤਾ ਜਾਵੇਗਾ। ਸ਼ਹੀਦ ਬਾਬਾ ਦੀਪ ਸਿੰਘ ਸਪੋਰਟਸ ਕਲੱਬ ਕਪੂਰਥਲਾ ਤੇ ਖਾਲਸਾ ਅੰਮ੍ਰਿੰਤਸਰ ਦੀਆਂ ਟੀਮਾਂ ਵਿਚਕਾਰ ਲੜਕੀਆਂ ਦਾ ਕਬੱਡੀ ਸ਼ੋਅ ਮੈਚ ਖੇਡਿਆ, ਜਿਸ ਵਿਚ ਕਪੂਰਥਲਾ ਦੀ ਟੀਮ ਜੇਤੂ ਰਹੀ। ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਅਰੁਜਨ ਐਵਾਰਡ ਬਾਸਕਟਬਾਲ ਪਲੇਅਰ ਤੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸੱਜਣ ਸਿੰਘ ਚੀਮਾ ਵਲੋ ਕੀਤੀ ਗਈ। ਉਨ੍ਹਾਂ ਕਲੱਬ ਦੇ ਇਸ ਉਪਰਾਲੇ ਦੇ ਭਰਵੀ ਤਰੀਫ ਕੀਤੀ ਤੇ ਕਿਹਾ ਕਿ ਇਸ ਕਾਰਜ ਵਾਸਤੇ ਪ੍ਰਬੰਧਕ ਵਧਾਈ ਦੇ ਪਾਤਰ ਹਨ। ਪ੍ਰਬੰਧਕਾਂ ਨੇ ਦੱਸਿਆ ਕਿ 30 ਸਤੰਬਰ ਨੂੰ ਸ਼ਾਮ ਸਮੇ ਛਿੰਝ ਮੇਲਾ ਕਰਵਾਇਆ ਜਾਵੇਗਾ, ਜਿਸ ਵਿਚ ਜਗਜੀਤ ਅਕੈਡਮੀ ਜ¦ਧਰ, ਮਲਕੀਤ ਕਾਂਜਲੀ ਕਪੂਰਥਲਾ, ਕੋਹਾਲੀ ਅੰਮ੍ਰਿੰਤਸਰ, ਮੇਹਰਦੀਨ ਸ਼ਾਹਕੋਟ ਆਦਿ ਅਖਾੜਿਆਂ ਦੇ ਪਹਿਲਵਾਨ ਸ਼ਿਰਕਤ ਕਰਨਗੇ। ਪਟਕੇ ਦੀ ਕੁਸ਼ਤੀ ਦੇ ਜੇਤੂ ਪਹਿਲਾ ਇਨਾਮ ਮੋਟਰਸਾਈਕਲ ਤੇ ਦੂਜਾ ਇਨਾਮ 51000 ਰੁਪਏ ਦਿੱਤਾ ਜਾਵੇਗਾ। 30 ਸਤੰਬਰ ਨੂੰ ਸਭਿਆਚਾਰਕ ਮੇਲਾ ਕਰਵਾਇਆ ਜਾਵੇਗਾ। ਸ਼ਨੀਵਾਰ ਨੂੰ ਹੀ ਸਭਿਆਚਾਰਕ ਮੇਲੇ ਦੌਰਾਨ ਪੰਜਾਬੀ ਗਾਇਕ ਕਰਨ ਰੰਧਾਵਾ, ਸ਼ੀਰਾ ਬੁੱਟਰ, ਬਲਦੇਵ ਔਜਲਾ, ਮੰਗੀ ਮਾਹਲ, ਹਰਜੀਤ ਹਰਮਨ, ਸੁਦੇਸ਼ ਕੁਮਾਰੀ ਆਦਿ ਨਾਮੀ ਕਲਾਕਾਰ ਰੰਗਾਰੰਗ ਪ੍ਰੋਗਰਾਮ ਪੇਸ਼ ਕਰਨਗੇ। ਖੇਡ ਮੇਲੇ ਤੇ ਸਭਿਆਚਾਰਕ ਮੇਲੇ ਦੌਰਾਨ ਸੁਲਤਾਨਪੁਰ ਲੋਧੀ ਦੇ ਵਿਧਾਇਕ ਨਵਤੇਜ ਸਿੰਘ ਚੀਮਾ ਤੇ ਜਗਜੀਤ ਸਿੰਘ ਸਰੋਆ ਐਸਪੀਡੀ ਕਪੂਰਥਲਾ ਮੁੱਖ ਮਹਿਮਾਨ ਦੇ ਤੌਰ ਤੇ ਸ਼ਾਮਲ ਹੋਣਗੇ। ਪ੍ਰਬੰਧਕਾਂ ਨੇ ਦੱਸਿਆ ਕਿ ਖੇਡ ਮੇਲੇ ਤੇ ਸਭਿਆਚਾਰਕ ਮੇਲੇ ਨੂੰ ਸਫਲ ਬਣਾਉਣ ਲਈ, ਜੋਗਾ ਸਿੰਘ ਯੂਕੇ, ਪ੍ਰਤਾਪ ਸਿੰਘ ਯੂਕੇ, ਰਾਜਵਿੰਦਰ ਸਿੰਘ ਰਾਜਾ ਕਨੇਡਾ, ਜਸਕਰਨ ਸਿੰਘ ਜੌਹਲ, ਬਲਕਾਰ ਸਿੰਘ ਯੂਕੇ, ਰਣਜੀਤ ਘੁੰਮਣ, ਲਵਜੋਤ ਸਿੰਘ ਥਿੰਦ ਯੂਐਸਏ, ਹਰਜੀਤ ਸਿੰਘ ਥਿੰਦ ਯੂਐਸਏ, ਲਵਜਿੰਦਰ ਸਿੰਘ ਅਸਟੇਲੀਆ, ਰਣਜੀਤ ਸਿੰਘ ਘੁੰਮਣ ਇਟਲੀ, ਜਰਨੈਲ ਸਿੰਘ ਯੂਐਸਏ,ਸੁਖਦੇਵ ਸਿੰਘ ਯੂਐਸਏ, ਸੁਰਿੰਦਰ ਸਿੰਘ ਥਿੰਦ ਇਟਲੀ, ਕੁਲਵੰਤ ਸਿੰਘ, ਬਲਵਿੰਦਰ ਸਿੰਘ ਪ੍ਰਧਾਨ, ਲਵਪ੍ਰੀਤ ਡਡਵਿੰਡੀ, ਸ਼ੇਰ ਸਿੰਘ ਬਾਜਵਾ, ਨਰਿੰਦਰ ਸਿੰਘ ਬਾਜਵਾ, ਨਵਦੀਪ ਸਿੰਘ, ਜੱਗਾ ਸਿੰਘ ਯੂਕੇ, ਹਾਕਮ ਸਿੰਘ, ਨਰੰਜਣ ਸਿੰਘ, ਸਤਨਾਮ ਸਿੰਘ, ਕੁਲਵੰਤ ਸਿੰਘ ਸਾਬਕਾ ਸਰਪੰਚ, ਨਛੱਤਰ ਸਿੰਘ, ਬੂਟਾ ਸਿੰਘ, ਸੁਖਵਿੰਦਰ ਸਿੰਘ, ਮੇਜਰ ਸਿੰਘ, ਮਨਜਿੰਦਰ ਸਿੰਘ, ਬਲਜਿੰਦਰ ਸਿੰਘ, ਸ਼ੇਰ ਸਿੰਘ ਆਦਿ ਦਾ ਵਿਸ਼ੇਸ਼ ਯੋਗਦਾਨ ਰਿਹਾ।

Geef een reactie

Het e-mailadres wordt niet gepubliceerd. Vereiste velden zijn gemarkeerd met *