ਸਵੱਛਤਾ ਰੱਥ ਰਾਹੀ ਪਿੰਡਾਂ ਦੇ ਲੋਕਾਂ ਨੂੰ ਸਫਾਈ ਪ੍ਰਤੀ ਕੀਤਾ ਜਾ ਰਿਹਾ ਹੈ ਜਾਗਰੂਕ

ਸਵੱਛਤਾ ਰੱਥ ਰਾਹੀ ਪਿੰਡਾਂ ਦੇ ਲੋਕਾਂ ਜਾਗਰੂਕ ਕਰਦੇ ਮਹਿਕਮੇ ਦੇ ਮੋਟੀਵੇਟਰ।

ਕਪੂਰਥਲਾ, ਪੱਤਰ ਪ੍ਰੇਰਕ
ਸਵੱਛ ਭਾਰਤ ਮਿਸ਼ਨ ਅਧੀਨ ਸਵੱਛਤਾ ਹੀ ਸੇਵਾ ਮੁਹਿੰਮ ਤਹਿਤ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਐਕਸੀਅਨ ਰਾਜੇਸ਼ ਦੂਬੇ ਦੇ ਦਿਸ਼ਾ ਨਿਰਦੇਸ਼ਾਂ ਤੇ ਚਲਾਏ ਜਾ ਰਹੇ ਸਵੱਛਤਾ ਰੱਥ ਰਾਹੀ ਢਿੱਲਵਾਂ ਬਲਾਕ ਦੇ ਵੱਖ ਵੱਖ ਪਿੰਡਾਂ ਲੱਖਣ ਖੋਲੇ, ਬਾਦਸ਼ਾਹਪੁਰ, ਲੱਖਣਕੇ ਪੱਡਾ, ਮੁਦੋਵਾਲ, ਮਨਸੂਰਵਾਲ, ਚੱਕੋਕੀ, ਬੁਤਾਲਾ ਆਦਿ ਪਿੰਡਾਂ ਦੇ ਲੋਕਾਂ ਨੂੰ ਮੋਟੀਵੋਟਰ ਰਣਜੀਤ ਸਿੰਘ, ਜਸਦੀਪ ਸਿੰਘ, ਬਿੰਦਰ ਸਿੰਘ, ਦੀਪਕ, ਹਰਮਨਦੀਪ ਸਿੰਘ ਆਦਿ ਵਲੋ ਆਪਣਾ ਆਲਾ ਦੁਆਲਾ ਸਾਫ ਸੁਥਰਾ ਰੱਖਣ ਵਾਸਤੇ ਜਾਗਰੂਕ ਕੀਤਾ ਗਿਆ। ਲੋਕਾਂ ਤੇ ਪਿੰਡਾਂ ਦੇ ਸਰਪੰਚਾਂ ਅਪੀਲ ਕੀਤੀ ਗਈ ਕਿ ਉਹ ਆਪਣਾ ਆਲਾ ਦੁਆਲਾ ਸਾਫ ਸੁਥਰਾ ਰੱਖਣ, ਕਿਉਕਿ ਸਾਫ ਸਫਾਈ ਰੱਖਣ ਨਾਲ ਸਾਡਾ ਵਾਤਾਵਰਣ ਸ਼ੁਧ ਰਹਿੰਦਾ ਹੈ ਤੇ ਇਸ ਬਿਮਾਰੀਆਂ ਤੋਂ ਬਚੇ ਰਹਿੰਦੇ ਹਾਂ। ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋ ਸ਼ੁਰੂ ਕੀਤੇ ਗਏ ਸਵੱਛ ਭਾਰਤ ਮਿਸ਼ਨ ਅਧੀਨ ਪੂਰੇ ਦੇਸ਼ ਵਿਚ 15 ਸਤੰਬਰ ਤੋਂ 2 ਅਕਤੂਬਰ ਤਕ ਸਵੱਛਤਾ ਪੰਦਰਵਾੜਾ ਮਨਾਇਆ ਜਾ ਰਿਹਾ ਹੈ। ਜਿਸ ਵਿਚ ਹਰ ਪਿੰਡ, ਸ਼ਹਿਰ, ਕਸਬੇ ਵਿਚ ਸਰਕਾਰੀ ਗੈਰ ਸਰਕਾਰੀ ਦਫਤਰਾਂ ਤੇ ਆਮ ਲੋਕਾਂ ਵਲੋਂ ਵੱਡੀ ਪੱਧਰ ਤੇ ਸਫਾਈ ਮੁਹਿੰਮ ਆਰੰਭੀ ਹੋਈ ਹੈ।

Geef een reactie

Het e-mailadres wordt niet gepubliceerd. Vereiste velden zijn gemarkeerd met *