ਅਖੌਤੀ ਬਾਬਿਆਂ ਕੋਲ ਆਮ ਲੋਕਾਂ ਦਾ ਫੱਸਣਾਂ ਰਾਜਸੱਤਾ ਅਤੇ ਸਮਝਦਾਰ ਲੋਕਾਂ ਦੀ ਦੇਣ

ਸਿਆਣਾ ਅਖਵਾਉਂਦਾ ਵਰਗ ਜਦ ਆਮ ਲੋਕਾਂ ਨੂੰ ਮੂਰਖ ਸਿੱਧ ਕਰਕੇ ਲੋਟੂ ਪਖੰਡੀ ਲੋਕਾਂ ਬਾਬਿਆ ਕੋਲ ਆਮ ਲੋਕਾ ਦੇ ਜਾਣ ਨੂੰ ਗਲਤ ਸਿੱਧ ਕਰਦਾ ਹੈ ਤਦ ਅਸਲ ਵਿੱਚ ਇਹ ਸਿਆਣਾ ਵਰਗ ਆਪਣੇ ਪਾਪ ਲੁਕੋ ਰਿਹਾ ਹੁੰਦਾ ਹੇ। ਪਖੰਡੀ ਬਾਬਾ ਵਰਗ ਕੋਲ ਜਾਣ ਵਾਲੇ ਲੋਕ ਲੁਟੇਰੇ ਬੇਈਮਾਨ ,ਚੋਰ ,ਠੱਗ ਨਹੀਂ ਹੁੰਦੇ ਸਰਕਾਰਾਂ ,ਅਮੀਰਾਂ, ਲੁਟੇਰੇ, ਬੇਈਮਾਨਾਂ, ਸਿਆਣੇ ਅਖਵਾਉਂਦੇ ਵਰਗਾਂ ਦੇ ਸਤਾਏ ਹੋਏ ਹੁੰਦੇ ਹਨ। ਇਹ ਸਿਆਣੇ ਅਖਵਾਉਂਦੇ ਵਰਗਾਂ ਵਿੱਚੋ ਉਪਜੇ ਜਿਆਦਾ ਬੇਈਮਾਨ ਲੋਕਾਂ ਦੀ ਖੇਡ ਹੁੰਦੀ ਹੈ ਜਿੰਹਨਾਂ ਵਿੱਚ ਚਲਾਕ ਬੇਈਮਾਨ ਰਾਜਨਿਤਕਾਂ ਦਾ ਜਿਆਦਾ ਹੱਥ ਹੁੰਦਾ ਹੇ। ਅਜ ਕਲ ਰਾਜਨਿਤਕਾਂ ਨੂੰ ਹੀ ਸਿਆਣਾ ਅਖਵਾਉਂਦਾ ਵਰਗ ਜਿਆਦਾ ਸਿਆਣੇ ਸਿੱਧ ਕਰਦਾ ਹੈ ਕਿਉਂਕਿ ਉਹ ਰਾਜਸੱਤਾ ਤੇ ਬੈਠੇ ਹੋਏ ਹੁੰਦੇ ਹਨ। ਰਾਜਸੱਤਾ ਤੇ ਬੈਠੇ ਹੋਏ ਚਲਾਕ ਸਿਆਣੇ ਸਮਾਜ ਦੇ ਸਿਆਣੇ ਵਿਦਵਾਨ ਵਰਗਾਂ ਨੂੰ ਵੱਡੀਆ ਬੁਰਕੀਆਂ ਸਿੱਟਦੇ ਰਹਿੰਦੇ ਹਨ ਜਦੋਂ ਕਿ ਬਾਬਾ ਵਰਗ ਕੋਲ ਜਾਣ ਵਾਲੇ ਲੋਕ ਰਾਜਸੱਤਾ ਦੀ ਲੁੱਟ ਦੇ ਜਿਆਦਾ ਸਿਕਾਰ ਹੁੰਦੇ ਹਨ ਅਤੇ ਜਾਂ ਫਿਰ ਦੂਸਰੇ ਨੰਬਰ ਦੇ ਮਾਲਕ ਧਾਰਮਿਕ ਸੱਤਾ ਦੇ ਸਤਾਏ ਨਕਾਰੇ ਹੋਏ ਹੁੰਦੇ ਹਨ। ਠੱਗ ਧਾਰਮਿਕ ਸੱਤਾ ਅਤੇ ਲੁਟੇਰੀ ਰਾਜਨੀਤਕ ਸੱਤਾ ਅਜ ਕਲ ਜੱਫੀਆਂ ਪਾਕੇ ਤੁਰਦੀ ਹੈ ਅਖੌਤੀ ਗੁਲਾਮ ਸਿਆਣਾ ਅਖਵਾਉਂਦਾ ਅਮੀਰ ਅਤੇ ਵਿਦਵਾਨ ਵਰਗ ਇੰਹਨਾਂ ਦੀ ਚਾਲ ਖਿਲਾਫ ਕਦੇ ਬੋਲਦਾ ਹੀ ਨਹੀਂ ਹੁੰਦਾ। ਇਹੋ ਸਮਾਜ ਦਾ ਵੱਡਾ ਦੋਸ ਹੈ ਜਿਸ ਕਾਰਨ ਆਮ ਲੋਕਾਂ ਵਿਚਲਾ ਆਮ ਵਰਗ ਨਵੇਂ ਧਰਮ ਨਵੇਂ ਬਾਬੇ ਲੱਭਦਾ ਰਾਜਸੱਤਾ ਦੇ ਗੁਪਤ ਗੁਲਾਮਾਂ ਜੋ ਪਖੰਡ ਦੇ ਸੱਚੇ ਸੁੱਚੇ ਅਖਵਾਉਂਦੇ ਡੇਰੇ ਧਾਰਮਿਕ ਸਥਾਨ ਖੋਲੀ ਬੈਠੇ ਚਲਾਕ ਲੋਕ ਹਨ ਕੋਲ ਹੀ ਜਾ ਫਸਦਾ ਹੈ।
ਜਦ ਕੋਈ ਠੱਗ ਭਰਿਸ਼ਟ ਪਖੰਡੀ ਜਿਆਦਾ ਹੀ ਅੱਤ ਚੁੱਕ ਲੈਂਦਾਂ ਹੈ ਤਦ ਉਸਨੂੰ ਪੈਦਾ ਕਰਨ ਵਾਲੀ ਰਾਜਸੱਤਾ ਉਸਨੂੰ ਖਤਮ ਕਰਕੇ ਆਪਣੇ ਆਪ ਨੂੰ ਸੱਚਾ ਸਿੱਧ ਕਰਦੀ ਹੈ। ਸਿਆਣਾਂ ਅਖਵਾਉਂਦਾ ਵਰਗ ਰਾਜਸੱਤਾ ਦੀਆਂ ਪਰਾਪਤੀਆ ਦੇ ਢੋਲ ਵਜਾਉਂਦਾ ਹੈ ਜਦੋ ਕਿ ਉਸਨੂੰ ਇਹ ਢੋਲ ਰਾਜਸੱਤਾ ਖਿਲਾਫ ਵਜਾਉਣਾਂ ਚਾਹੀਦਾ ਹੁੰਦਾ ਹੈ। ਆਮ ਲੋਕਾਂ ਕੋਲ ਜਾਂ ਸਥਿਤੀਆਂ ਦੇ ਹਮਸਫਰ ਹੋ ਜਾਣ ਨਾਲ ਅਮੀਰ ਬਣੇ ਆਮ ਲੋਕ ਵੀ ਗਿਆਨ ਦੀ ਘਾਟ ਕਾਰਨ ਲੁੱਟ ਪਖੰਡ ਦੀਆਂ ਦੁਕਾਨਾਂ ਦੇ ਗਾਹਕ ਬਣ ਜਾਂਦੇ ਹਨ ਕਿਉਂਕਿ ਧਰਮ ਦੇ ਅਸਲ ਸਮਾਜ ਪੱਖੀ ਫਲਸਫਿਆਂ ਉਪਰ ਵੀ ਰਾਜਸੱਤਾ ਦਾ ਕਬਜਾ ਹੋਇਆ ਹੁੰਦਾ ਹੋਣ ਕਰਕੇ ਹੀ ਵਾਪਰਦਾ ਹੈ। ਵਰਤਮਾਨ ਸਮਿਆਂ ਵਿੱਚ ਧਾਰਮਿਕ ਸੱਤਾ ਦਾ ਲੁਟੇਰਾ ਰੂਪ ਹੀ ਭਾਰੂ ਹੈ। ਤੇਜ ਰਫਤਾਰੀ ਦੇ ਯੁੱਗ ਵਿੱਚ ਮਨੁੱਖੀ ਜਾਤ ਕੋਲ ਠਹਿਰ ਕੇ ਗਿਆਨ ਹਾਸਲ ਕਰਕੇ ਜਿੰਦਗੀ ਜਿਉਣ ਦਾ ਦਸਤੂਰ ਹੀ ਗੁਆਚ ਗਿਆ ਹੈ। ਇੱਕ ਦੂਸਰੇ ਤੋਂ ਬੇਮੁੱਖ ਹੁੰਦੇ ਜਾ ਰਹੇ ਸਮਾਜ ਵਿੱਚ ਸੱਚ ਦਾ ਰਾਹ ਦਿਖਾਉਣ ਵਾਲੇ ਸੀਸ ਕਟਾਉਣ ਵਾਲੇ ਗੁਰੂ ਤੇਗ ਬਹਾਦਰ, ਸੱਚ ਧਰਮ ਦੀ ਸਿੱਖਿਆ ਦੇਣ ਲਈ ਤੱਤੀਆ ਤਵੀਆ ਤੇ ਬੈਠ ਜਾਣ ਵਾਲੇ ਗੁਰੂ ਅਰਜਨ ਦੇਵ, ਸੂਲੀਆਂ ਤੇ ਚੜ ਜਾਣ ਵਾਲੇ ਈਸਾ ਮਸੀਹ, ਹਾਥੀ ਥੱਲੇ ਸੁੱਟੇ ਜਾਣਾਂ ਸਹਿ ਜਾਣੇ ਵਾਲੇ ਕਬੀਰ, ਕਰਬਲਾ ਦੀ ਜੰਗ ਲੜਨ ਵਾਲੇ ਮੁਹੰਮਦ ਸਾਹਿਬ ਨਹੀਂ ਪੈਦਾ ਹੋ ਰਹੇ। ਕੀ ਇਸਦਾ ਇਹ ਅਰਥ ਨਹੀ ਕਿ ਹੁਣ ਆਪੂੰ ਬਣਿਆ ਸਿਆਣਾ ਵਿਦਵਾਨ ਵਰਗ ਵੀ ਅਸ਼ਲ ਵਿੱਚ ਦੋਗਲਾ ਵਰਗ ਹੀ ਹੈ।
ਸੋ ਅਸਲ ਵਿੱਚ ਅਸੀਂ ਸਮਾਜ ਦੇ ਇੱਕ ਹਿੱਸੇ ਨੂੰ ਗੁੰਮਰਾਹ ਹੋਇਆ ਕਹਿਕੇ ਆਪਣੇ ਆਪ ਨੂੰ ਉੱਚਾ ਨਹੀਂ ਸਾਬਤ ਕਰ ਸਕਦੇ। ਅਸਲ ਵਿੱਚ ਆਮ ਲੋਕਾਂ ਦੀ ਲੁੱਟ ਅਖੌਤੀ ਸਿਆਣੇ ਵਰਗ ਦੀ ਮਿਹਰਬਾਨੀਆਂ ਦਾ ਹੀ ਨਤੀਜਾ ਹੈ। ਅਸ਼ਲ ਵਿਚ ਵਰਤਮਾਨ ਸਮਾਜ ਆਪਣੀਆਂ ਨਿਵਾਣਾਂ ਨੂੰ ਛੂਹ ਰਿਹਾ ਹੈ ਜਿਸ ਵਿੱਚ ਸਵਾਰਥਾਂ ਦੀ ਹਨੇਰੀ ਤੂਫਾਨੀ ਰੂਪ ਨਾਲ ਵਗ ਰਹੀ ਹੈ। ਅਣਜਾਣ ਲੋਕ ਇਸ ਵਹਿਣ ਵਿੱਚ ਤਿਣਕਿਆਂ ਦੀ ਤਰਾਂ ਉੱਡ ਰਹੇ ਹਨ ਜਾਣਕਾਰ ਅਖਵਾਉਂਦਾ ਵਰਗ ਤਾੜੀਆਂ ਮਾਰਦਾ ਸੈਤਾਨੀ ਹਾਸੇ ਹੱਸਦਿਆਂ ਖੁਸ਼ ਹੋ ਰਿਹਾ ਹੈ। ਸਮਾਜ ਦੇ ਵਿੱਚ ਪੈਦਾ ਹੋ ਰਹੇ ਵੱਡੇ ਵਿਗਾੜ ਕਦੇ ਵੀ ਇੱਕ ਵਰਗ ਦਾ ਨਤੀਜਾ ਨਹੀਂ ਹੁੰਦੇ। ਸਮਾਜ ਦੇ ਦੋਨੌ ਵਰਗ ਘੁੰਮਣ ਘੇਰੀਆਂ ਦੇ ਦੌਰ ਵਿੱਚ ਉਲਝੇ ਹੋਏ ਰਾਜਸੱਤਾ ਦੀ ਖੇਡ ਦੇ ਮੋਹਰੇ ਬਣੇ ਹੋਏ ਹਨ। ਬੇਈਮਾਨ ਰਾਜਸੱਤਾ ਅਤੇ ਧਰਮ ਸੱਤਾ ਸਿਆਣੇ ਅਖਵਾਉਂਦੇ ਵਰਗ ਅਤੇ ਮੂਰਖ ਗਰਦਾਨੇ ਜਾਂ ਰਹੇ ਵਰਗ ਦੋਨਾਂ ਨੂੰ ਵਾਰੋ ਵਾਰੀ ਖੁਸ਼ ਕਰਕੇ ਗੁਲਾਮੀ ਕਰਵਾਈ ਜਾ ਰਹੀ ਹੈ। ਇਹੋ ਵਰਤਮਾਨ ਸਮਾਜ ਦੀ ਹੋਣੀ ਹੈ ਜਿਸ ਵਿੱਚੋਂ ਵਿਰਲੇ ਲੋਕਾਂ ਨੂੰ ਹੀ ਨਿਕਲਣਾਂ ਨਸੀਬ ਹੁੰਦਾਂ ਹੈ ਅਤੇ ਜੋ ਤਰਸ਼ ਦੇ ਪਾਤਰ ਬਣੇ ਦੋਨਾਂ ਵਰਗਾਂ ਨੂੰ ਗਲ ਨਾਲ ਲਾਉਂਦੇ ਹਨ ਅਤੇ ਉਹ ਗੁਰੂ ਤੇਗ ਬਹਾਦਰ ਦੇ ਵਾਰਿਸ ਹੁੰਦੇ ਹਨ
ਗੁਰਚਰਨ ਪੱਖੋਕਲਾਂ

Geef een reactie

Het e-mailadres wordt niet gepubliceerd. Vereiste velden zijn gemarkeerd met *