ਅੰਮ੍ਰਿਤਸਰ ਵਿਕਾਸ ਮੰਚ ਵਲੋਂ ਟੂਰਿਜ਼ਮ ਪੁਲੀਸ ਭਰਤੀ ਕਰਨ ਦੀ ਮੰਗ

ਅੰਮ੍ਰਿਤਸਰ:- ਅੰਮ੍ਰਿਤਸਰ ਵਿਕਾਸ ਮੰਚ ਦੇ ਸਰਪ੍ਰਸਤ ਡਾ. ਚਰਨਜੀਤ ਸਿੰਘ ਗੁਮਟਾਲਾ ਨੇ ਸੈਰ ਸਪਾਟਾ ਤੇ ਸਭਿਆਚਾਰ ਮੰਤਰੀ ਸ. ਨਵਜੋਤ ਸਿੰਘ ਸਿੱਧੂ ਨੂੰ ਇੱਕ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਸ਼ਹਿਰ ਵਿੱਚ ਯਾਤਰੂਆਂ ਦੀ ਸਹੂਲਤ ਲਈ ਪ੍ਰਮੁੱਖ ਸਥਾਨਾਂ ’ਤੇ ਰੱਖੇ ਟੂਰਿਜ਼ਮ ਪੁਲੀਸ ਦੇ ਖੋਖਿਆਂ ਦੇ ਇਸ ਸਮੇਂ ਲੱਗੇ ਤਾਲਿਆਂ ਨੂੰ ਲਾਹ ਕੇ ਉੱਥੇ ਯਾਤਰੂਆਂ ਦੀ ਸਹੂਲਤ ਲਈ ਪੁਲੀਸ ਕਰਮਚਾਰੀ ਨਿਯੁਕਤ ਕੀਤੇ ਜਾਣ ਜਿਹੜੇ ਯਾਤਰੂਆਂ ਨੂੰ ਸੈਰ ਸਪਾਟਾ ਵਾਲੀਆਂ ਥਾਵਾਂ ਬਾਰੇ, ਰੇਲ ਗੱਡੀਆਂ ਦੇ ਆਉਣ ਤੇ ਜਾਣ ਦਾ ਸਮਾਂ, ਹਵਾਈ ਉਡਾਣਾਂ ਦੇ ਆਉਣ ਜਾਣ ਦਾ ਸਮਾਂ ਤੇ ਹੋਰ ਜਾਣਕਾਰੀ ਦੇ ਸਕਣ।ਕਈ ਸਾਲ ਪਹਿਲਾਂ ਸ਼ਹਿਰ ਦੀਆਂ ਪ੍ਰਮੁਖ 8 ਥਾਵਾਂ ‘ਤੇ ਜਿਨ੍ਹਾਂ ਵਿਚ ਰੇਲਵੇ ਸਟੇਸ਼ਨ, ਸ੍ਰੀ ਦਰਬਾਰ ਸਾਹਿਬ , ਸ੍ਰੀ ਦੁਰਗਿਆਨਾ ਮੰਦਰ , ਬੱਸ ਸਟੈਂਡ, ਹਵਾਈ ਅੱਡਾ,ਰਣਜੀਤ ਐਵੇਨਿਊ,ਭੰਡਾਰੀ ਪੁੱਲ ਆਦਿ ਸ਼ਾਮਲ ਹਨ ’ਤੇ ਖੋਖੇ ਰੱਖੇ ਹੋਏ ਹਨ।ਇਨ੍ਹਾਂ ਉਪਰ ਟੂਰਿਸਟ ਹੈੱਲਪਲਾਈਨ ਦਾ ਨੰਬਰ 1073 ਦਿੱਤਾ ਗਿਆ ਹੈ,ਪਰ ਜਦ ਇਸ ਨੰਬਰ ‘ਤੇ ਕਾਲ ਕਰੋ ਤਾਂ ਉਹ ਚੰਡੀਗੜ੍ਹ ਟ੍ਰੈਫ਼ਿਕ ਪੁਲੀਸ ਨੂੰ ਜਾ ਮਿਲਦੀ ਹੈ।ਇਸ ਲਈ ਇਸ ਨੰਬਰ ਵੀ ਦਰੁਸਤ ਕਰਨ ਦੀ ਲੋੜ ਹੈ।
ਜੇ ਇਨ੍ਹਾਂ ਨੂੰ ਠੀਕ ਤਰ੍ਹਾਂ ਵਰਤੋਂਯੋਗ ਬਣਾਇਆ ਜਾਵੇ ਤਾਂ ਇਹ ਸੁਵਿਧਾ ਕੇਂਦਰ ਯਾਤਰੂਆਂ ਨੂੰ ਆਉਂਦੀਆਂ ਮੁਸ਼ਕਿਲਾਂ ਬਾਰੇ ਅਹਿਮ ਰੋਲ ਅਦਾ ਕਰ ਸਕਦੇ ਹਨ। ਇਸ ਸਮੇਂ ਇਨ੍ਹਾਂ ਵਿੱਚ ਨਾ ਕੋਈ ਕਰਮਚਾਰੀ ਹੈ ਤੇ ਨਾ ਹੀ ਕੋਈ ਸਮੱਗਰੀ ਹੈ। ਜਿੰਦਰੇ ਲੱਗੇ ਹੋਏ। ਇਹ ਪਿਛਲੇ ਕਈ ਸਾਲਾਂ ਤੋਂ ਸੜਕਾਂ ਦਾ ਸ਼ਿੰਗਾਰ ਬਣੇ ਹੋਏ ਹਨ। ਮੰਚ ਆਗੂ ਨੇ ਸਿੱਧੂ ਸਾਹਿਬ ਨੂੰ ਬੇਨਤੀ ਕੀਤੀ ਹੈ ਕਿ ਉਹ ਨਿੱਜੀ ਰੂਪ ਵਿੱਚ ਇਨ੍ਹਾਂ ਖੋਖਿਆਂ ਬਾਰੇ ਖੁਦ ਜਾ ਕੇ ਜਾਣਕਾਰੀ ਪ੍ਰਾਪਤ ਕਰਨ। ਗੁਰੂ ਕੀ ਨਗਰੀ ਵਿੱਚ ਸਾਰੀ ਦੁਨੀਆਂ ਤੋਂ ਯਾਤਰੂ ਆਉਂਦੇ ਹਨ,ਪਰ ਉਨ੍ਹਾਂ ਲਈ ਉਹ ਸਹੂਲਤਾਂ ਨਹੀਂ ਹਨ,ਜੋ ਚਾਹੀਦੀਆਂ ਹਨ। ਲੁੱਟਾਂ ਖੋਹਾਂ ਆਮ ਹਨ। ਮੋਟਰ ਸਾਈਕਲ ਸਵਾਰ ਯਾਤਰੂਆਂ ਦੇ ਪਰਸ ਖੋਹ ਕੇ ਭੱਜ ਜਾਂਦੇ ਹਨ। ਸ਼ਹਿਰ ਅੰਦਰ ਪੁਲੀਸ ਘੱਟ ਹੀ ਨਜ਼ਰ ਆਉਂਦੀ ਹੈ ।ਇਸ ਲਈ ਰੋਜ਼ਾਨਾ ਵਾਰਦਾਤਾਂ ਹੋ ਰਹੀਆਂ ਹਨ।
ਅੰਮ੍ਰਿਤਸਰ ਵਿਕਾਸ ਮੰਚ ਵਲੋਂ ਟੂਰਿਜ਼ਮ ਪੁਲੀਸ ਭਰਤੀ ਕਰਨ ਦੀ ਮੰਗ
ਅੰਮ੍ਰਿਤਸਰ:- ਅੰਮ੍ਰਿਤਸਰ ਵਿਕਾਸ ਮੰਚ ਦੇ ਸਰਪ੍ਰਸਤ ਡਾ. ਚਰਨਜੀਤ ਸਿੰਘ ਗੁਮਟਾਲਾ ਨੇ ਸੈਰ ਸਪਾਟਾ ਤੇ ਸਭਿਆਚਾਰ ਮੰਤਰੀ ਸ. ਨਵਜੋਤ ਸਿੰਘ ਸਿੱਧੂ ਨੂੰ ਇੱਕ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਸ਼ਹਿਰ ਵਿੱਚ ਯਾਤਰੂਆਂ ਦੀ ਸਹੂਲਤ ਲਈ ਪ੍ਰਮੁੱਖ ਸਥਾਨਾਂ ’ਤੇ ਰੱਖੇ ਟੂਰਿਜ਼ਮ ਪੁਲੀਸ ਦੇ ਖੋਖਿਆਂ ਦੇ ਇਸ ਸਮੇਂ ਲੱਗੇ ਤਾਲਿਆਂ ਨੂੰ ਲਾਹ ਕੇ ਉੱਥੇ ਯਾਤਰੂਆਂ ਦੀ ਸਹੂਲਤ ਲਈ ਪੁਲੀਸ ਕਰਮਚਾਰੀ ਨਿਯੁਕਤ ਕੀਤੇ ਜਾਣ ਜਿਹੜੇ ਯਾਤਰੂਆਂ ਨੂੰ ਸੈਰ ਸਪਾਟਾ ਵਾਲੀਆਂ ਥਾਵਾਂ ਬਾਰੇ, ਰੇਲ ਗੱਡੀਆਂ ਦੇ ਆਉਣ ਤੇ ਜਾਣ ਦਾ ਸਮਾਂ, ਹਵਾਈ ਉਡਾਣਾਂ ਦੇ ਆਉਣ ਜਾਣ ਦਾ ਸਮਾਂ ਤੇ ਹੋਰ ਜਾਣਕਾਰੀ ਦੇ ਸਕਣ।ਕਈ ਸਾਲ ਪਹਿਲਾਂ ਸ਼ਹਿਰ ਦੀਆਂ ਪ੍ਰਮੁਖ 8 ਥਾਵਾਂ ੱਤੇ ਜਿਨ੍ਹਾਂ ਵਿਚ ਰੇਲਵੇ ਸਟੇਸ਼ਨ, ਸ੍ਰੀ ਦਰਬਾਰ ਸਾਹਿਬ , ਸ੍ਰੀ ਦੁਰਗਿਆਨਾ ਮੰਦਰ , ਬੱਸ ਸਟੈਂਡ, ਹਵਾਈ ਅੱਡਾ,ਰਣਜੀਤ ਐਵੇਨਿਊ,ਭੰਡਾਰੀ ਪੁੱਲ ਆਦਿ ਸ਼ਾਮਲ ਹਨ ’ਤੇ ਖੋਖੇ ਰੱਖੇ ਹੋਏ ਹਨ।ਇਨ੍ਹਾਂ ਉਪਰ ਟੂਰਿਸਟ ਹੈੱਲਪਲਾਈਨ ਦਾ ਨੰਬਰ 1073 ਦਿੱਤਾ ਗਿਆ ਹੈ,ਪਰ ਜਦ ਇਸ ਨੰਬਰ ੱਤੇ ਕਾਲ ਕਰੋ ਤਾਂ ਉਹ ਚੰਡੀਗੜ੍ਹ ਟ੍ਰੈਫ਼ਿਕ ਪੁਲੀਸ ਨੂੰ ਜਾ ਮਿਲਦੀ ਹੈ।ਇਸ ਲਈ ਇਸ ਨੰਬਰ ਵੀ ਦਰੁਸਤ ਕਰਨ ਦੀ ਲੋੜ ਹੈ।
ਜੇ ਇਨ੍ਹਾਂ ਨੂੰ ਠੀਕ ਤਰ੍ਹਾਂ ਵਰਤੋਂਯੋਗ ਬਣਾਇਆ ਜਾਵੇ ਤਾਂ ਇਹ ਸੁਵਿਧਾ ਕੇਂਦਰ ਯਾਤਰੂਆਂ ਨੂੰ ਆਉਂਦੀਆਂ ਮੁਸ਼ਕਿਲਾਂ ਬਾਰੇ ਅਹਿਮ ਰੋਲ ਅਦਾ ਕਰ ਸਕਦੇ ਹਨ। ਇਸ ਸਮੇਂ ਇਨ੍ਹਾਂ ਵਿੱਚ ਨਾ ਕੋਈ ਕਰਮਚਾਰੀ ਹੈ ਤੇ ਨਾ ਹੀ ਕੋਈ ਸਮੱਗਰੀ ਹੈ। ਜਿੰਦਰੇ ਲੱਗੇ ਹੋਏ। ਇਹ ਪਿਛਲੇ ਕਈ ਸਾਲਾਂ ਤੋਂ ਸੜਕਾਂ ਦਾ ਸ਼ਿੰਗਾਰ ਬਣੇ ਹੋਏ ਹਨ। ਮੰਚ ਆਗੂ ਨੇ ਸਿੱਧੂ ਸਾਹਿਬ ਨੂੰ ਬੇਨਤੀ ਕੀਤੀ ਹੈ ਕਿ ਉਹ ਨਿੱਜੀ ਰੂਪ ਵਿੱਚ ਇਨ੍ਹਾਂ ਖੋਖਿਆਂ ਬਾਰੇ ਖੁਦ ਜਾ ਕੇ ਜਾਣਕਾਰੀ ਪ੍ਰਾਪਤ ਕਰਨ। ਗੁਰੂ ਕੀ ਨਗਰੀ ਵਿੱਚ ਸਾਰੀ ਦੁਨੀਆਂ ਤੋਂ ਯਾਤਰੂ ਆਉਂਦੇ ਹਨ,ਪਰ ਉਨ੍ਹਾਂ ਲਈ ਉਹ ਸਹੂਲਤਾਂ ਨਹੀਂ ਹਨ,ਜੋ ਚਾਹੀਦੀਆਂ ਹਨ। ਲੁੱਟਾਂ ਖੋਹਾਂ ਆਮ ਹਨ। ਮੋਟਰ ਸਾਈਕਲ ਸਵਾਰ ਯਾਤਰੂਆਂ ਦੇ ਪਰਸ ਖੋਹ ਕੇ ਭੱਜ ਜਾਂਦੇ ਹਨ। ਸ਼ਹਿਰ ਅੰਦਰ ਪੁਲੀਸ ਘੱਟ ਹੀ ਨਜ਼ਰ ਆਉਂਦੀ ਹੈ ।ਇਸ ਲਈ ਰੋਜ਼ਾਨਾ ਵਾਰਦਾਤਾਂ ਹੋ ਰਹੀਆਂ ਹਨ।

Geef een reactie

Het e-mailadres wordt niet gepubliceerd. Vereiste velden zijn gemarkeerd met *