ਫਰਾਂਸ ਦੇ ਏ ਵਨ ਹਾਈ ਵੇ ਉਪਰ ਪੁਲਿਸ ਨੇ ਇੱਕ ਟਰੱਕ ਵਿੱਚੋਂ ਗਿਆਰਾਂ ਗੈਰ ਕਾਨੂੰਨੀ ਲੋਕਾਂ ਨੂੰ ਗ੍ਰਿਫਤਾਰ ਕੀਤਾ।

ਪੈਰਿਸ (ਸੁਖਵੀਰ ਸਿੰਘ ਸੰਧੂ) ਮੰਗਲਵਾਰ ਸਵੇਰੇ 9 ਵਜੇ ਪੁਲਿਸ ਨੇ ਓਆਜ਼ ਇਲਾਕੇ ਦੇ ਏ ਵਨ ਹਾਈਵੇ ਉਪਰ ਗਿਆਰਾਂ ਜਣਿਆਂ ਨੂੰ ਗ੍ਰਿਫਤਾਰ ਕੀਤਾ ਹੈ।ਉਹ ਇੱਕ ਫਰਜ਼ਿਰ ਟਰੱਕ ਵਿੱਚ ਸਵਾਰ ਹੋ ਕੇ ਫਰਾਂਸ ਦੇ ਨੌਰਥ ਸ਼ਹਿਰ ਲੀਲ ਵਲੋਂ ਪੈਰਿਸ ਵੱਲ ਨੂੰ ਆ ਰਹੇ ਸਨ। ਇਹ ਟਮਾਟਰਾਂ ਨਾਲ ਭਰੇ ਹੋਏ ਟਰੱਕ ਵਿੱਚ ਕੁਰਦ, ਇਰਾਕੀ ਤੇ ਪਾਕਿਸਤਾਨੀ ਮੂਲ ਦੇ ਲੋਕੀ ਛੁਪੇ ਹੋਏ ਸਨ।ਇਹ ਦੇਸ਼ ਸਪੇਨ ਦੀ ਨੰਬਰ ਪਲੇਟ ਵਾਲਾ ਟਰੱਕ ਬੈਲਜੀਅਮ ਤੋਂ ਆ ਰਿਹਾ ਸੀ।

Geef een reactie

Het e-mailadres wordt niet gepubliceerd. Vereiste velden zijn gemarkeerd met *