ਗ਼ਜ਼ਲ

ਲਾ ਕੇ ਤੀਲੀ ਵੇਖੇ ਹਰ ਕੋਈ ਰੰਗ ਤਮਾਸ਼ਾ ,
ਚਿੜੀਆਂ ਦਾ ਮਰਨਾ ਹੁੰਦਾ ਹੈ ਗਵਾਰਾ ਦਾ ਹਾਸਾ ।

ਮੰਗਤਿਆਂ ਨੂੰ ਲੋਕੀ ਤਾਂ ਬੜਾ ਹੀ ਕੁਝ ਕਹਿੰਦੇ ਨੇ ,
ਸੌਖਾਂ ਨਈ ਉਂਝ ਯਾਰੋ ਹੱਥਾ ਚੋਂ ਫੜ੍ਹਨਾ ਕਾਸਾ ।

ਇੱਟਾਂ, ਪੱਥਰਾਂ ਨਾਲ ਨਹੀਂ ਇਹ ਘਰ ਬਣਦੇ ਯਾਰੋ ,
ਘਰ ਚੋਂ ਹੋਵੇ ਪਿਆਰ, ਮੁਹੱਬਤ ਤੇ ਮੋਹ ਦਾ ਵਾਸਾ ੀ

ਲੱਖਾਂ ਹੀ ਹੋਵਣ ਭਾਵੇਂ ਹੱਥ ਮਿਲਾਉਂਦੇ ਦੋਸਤ ,
ਆਪਣਿਆਂ ਬਿਨ ਨਾ ਦੇਵੇ ਯਾਰੋ ਕੋਈ ਦਿਲਾਸਾ ।

ਜਿੱਤੀ ਹੋਈ ਬਾਜ਼ੀ ਵੀ ਮੈ ਕਈ ਹਰਦੇ ਵੇਖੇ ,
ਜਦ ਪੈਦਾ ਹੈ ਕਿਸਮਤ ਦਾ ਯਾਰੋ ਪੁੱਠਾ ਪਾਸਾ ।

ਪੈਸੇ ਨਾਲ ਨੇ ਬਣਦੇ ਗਿੱਲ ਇਹ ਸਭ ਰਿਸ਼ਤੇ ਨਾਤੇ ,
ਜਿਉਂ ਪਾਣੀ ਵੀ ਬਣੇ ਸ਼ਰਬਤ ਜੇ ਘੁਲੇ ਵਿੱਚ ਪਤਾਸਾ ੀ

ਮਨਦੀਪ ਗਿੱਲ ਧੜਾਕ

Geef een reactie

Het e-mailadres wordt niet gepubliceerd. Vereiste velden zijn gemarkeerd met *