ਵੇਟਲਿਫਟਰ ਤੀਰਥ ਰਾਮ ਕਰਨਗੇ ਭਾਰਤੀ ਦੂਤਘਰ ਅੱਗੇ ਭੁੱਖ ਹੜਤਾਲ

ਮਾਮਲਾ ਬਰੱਸਲਜ਼ ਦੂਤਘਰ ਵੱਲੋਂ ਬੇਇਨਸਾਫ਼ੀ ਦਾ
ਈਪਰ, ਬੈਲਜ਼ੀਅਮ 07 ਅਕਤੂਬਰ ( ਪ੍ਰਗਟ ਸਿੰਘ ਜੋਧਪੁਰੀ ) ਦੇਸ਼-ਵਿਦੇਸ਼ ਵਿੱਚਲੇ ਭਾਰਤੀ ਅਦਾਰਿਆਂ ਦੀ ਮਾੜੀ ਕਾਰੁਜਗਾਰੀ ਦੀਆਂ ਖ਼ਬਰਾਂ ਅਕਸਰ ਛਪਦੀਆਂ ਹੀ ਰਹਿੰਦੀਆਂ ਹਨ ਪਰ ਇਸ ਵਾਰ ਇਹ ਖ਼ਬਰ ਲਗਵਾਉਣ ਵਾਲਾ ਸਖ਼ਸ ਖੁਦ ਪੰਜ ਮਹੀਨੇ ਭਾਰਤੀ ਦੂਤਘਰ ਬਰੱਸਲਜ਼ ਵਿਚ ਕਲਰਕ ਦੀ ਸੇਵਾ ਨਿਭਾ ਚੁੱਕਾ ਹੈ। ਪਾਵਰ ਵੇਟ ਲਿਫਟਿੰਗ ਵਿੱਚ ਅੰਤਰਰਾਸਟਰੀ ਪੱਧਰ ‘ਤੇ ਦਰਜਨਾਂ ਮੈਡਲ ਜਿੱਤਣ ਵਾਲੇ ਸ੍ਰੀ ਤੀਰਥ ਰਾਮ ਨੂੰ ਉਸ ਵੱਲੋਂ ਭਾਰਤ ਦੇਸ਼ ਦੇ ਕੀਤੇ ਨਾਂਮ ਰੌਸਨ ਕਾਰਨ ਅੰਬੈਂਸੀ ਵਿੱਚ ਨੌਕਰੀ ਦਿੱਤੀ ਗਈ ਸੀ। ਨੌਕਰੀ ਲਈ ਬਕਾਇਦਾ ਇੰਟਰਵਿਊ ਵੀ ਹੋਈ ਸੀ ਤੇ ਨਿਯੁਕਤੀ ਪੱਤਰ ਦਿੱਤਾ ਗਿਆ ਸੀ। ਪਹਿਲਾਂ ਇਹ ਤਿੰਨ ਮਹੀਨਿਆਂ ਦਾ ਕੰਟਰੈਕਟ ਸੀ ਤੇ ਤਿੰਨ ਮਹੀਨਿਆਂ ਬਾਅਦ ਪੱਕੇ ਕਰਨ ਦਾ ਵਾਅਦਾ ਵੀ ਕੀਤਾ ਗਿਆ ਸੀ। ਪੁਰਾਣੇ ਅੰਬੈਸਡਰ ਸਰਦਾਰ ਸੰਜੀਵ ਸਿੰਘ ਪੁਰੀ ਦੀ ਬਦਲੀ ਕਾਰਨ ਤੇ ਨਵੇਂ ਦੇ ਆਉਣ ਵਿੱਚ ਦੇਰੀ ਕਾਰਨ ਤਿੰਨ ਮਹੀਨਿਆਂ ਬਾਅਦ ਅੱਗੇ ਲਈ ਪੱਕੀ ਨੌਕਰੀ ਦੇ ਕੰਟਰੈਕਟ ਦਾ ਕੰਮ ਲਟਕ ਗਿਆ ਤੇ ਪੰਜ ਮਹੀਨੇ ਬਾਅਦ ਬਗੈਰ ਕਿਸੇ ਠੋਸ ਕਾਰਨ ਦੇ ਅਤੇ ਬਗੈਰ ਕਿਸੇ ਅਗਾਂਓੁ ਨੋਟਿਸ ਦੇ ਅੰਬੈਸੀ ਅਧਿਕਾਰੀਆਂ ਐਸ ਇਨਬਾਸਕਾਰਾ ਅਤੇ ਰਕੇਸ਼ ਕੁਮਾਰ ਅਰੋੜਾ ਨੇ ਸ੍ਰੀ ਤੀਰਥ ਰਾਮ ਦਾ ਬਿਸਤਰਾ ਗੋਲ ਕਰ ਦਿੱਤਾ। ਸ੍ਰੀ ਤੀਰਥ ਰਾਮ ਦਾ ਕਹਿਣਾ ਹੈ ਕਿ ਮੈਂਨੂੰ ਨੌਕਰੀ ‘ਤੋਂ ਵਾਝਿਆਂ ਕਰਨ ਦਾ ਮਕਸਦ ਰਕੇਸ਼ ਕੁਮਾਰ ਅਰੋੜਾ ਵੱਲੋਂ ਮੇਰੀ ਵਾਲੀ ਕੁਰਸੀ ਤੇ ਕਿਸੇ ਲੜਕੀ ਨੂੰ ਬਿਠਾਉਣਾ ਹੈ ਹਾਲਾਂਕਿ ਸਪੋਰਟਸ਼ ਕੋਟੇ ਵਿੱਚੋਂ ਮੈਨੂੰ ਇਹ ਨੌਕਰੀ ਦਿੱਤੀ ਗਈ ਸੀ ਕਿਉਕਿ ਬੈਲਜ਼ੀਅਮ ਰਹਿੰਦੇਂ ਹੋਏ ਅਨੇਕਾਂ ਮੈਡਲ ਜਿੱਤਣ ਅਤੇ ਕਿਸੇ ਸ਼ਹਿਰ ਵੱਲੋਂ ਐਲਾਂਨੇ ਸਪੋਰਟਸ਼ ਮੈਨ ਆਫ ਦਾ ਯੀਅਰ ਚੁਣਿਆ ਵਾਲਾ ਪਹਿਲਾ ਭਾਰਤੀ ਪੰਜਾਬੀ ਮੈਂ ਹੀ ਹਾਂ।
ਪੰਜ ਮਹੀਨਿਆਂ ਬਾਅਦ ਨੌਕਰੀ ‘ਤੋਂ ਜਵਾਬ ਦਿੱਤੇ ਜਾਣ ‘ਤੋਂ ਨਰਾਜ਼ ਤੀਰਥ ਰਾਮ ਨੇ ਕਿਹਾ ਕਿ ਮੈਨੂੰ ਮੇਰੀ ਨੌਕਰੀ ਖੁੱਸਣ ਨਾਲੋ ਜਿਆਦਾ ਦੁੱਖ ਇਸ ਦੂਤਘਰ ਵਿੱਚ ਚੱਲ ਰਹੀ ਕੁਰੱਪਸਨ ਦਾ ਹੈ ਜਿਸਨੂੰ ਬੰਦ ਕਰਵਾਉਣਾ ਹੀ ਮੇਰਾ ਇੱਕੋ-ਇੱਕ ਮਕਸਦ ਬਣ ਗਿਆ ਹੈ ਤੇ ਸਾਇਦ ਮੈਨੂੰ ਕੱਢਣ ਦਾ ਕਾਰਨ ਵੀ ਇਹੀ ਹੈ ਕਿ ਇਹਨਾਂ ਨੂੰ ਪਤਾ ਸੀ ਕਿ ਮੈਂ ਅਜਿਹੇ ਘਪਲਿਆਂ ਨੂੰ ਅੱਖਾਂ ਬੰਦ ਕੇ ਬਰਦਾਸ਼ਤ ਨਹੀ ਸਕਦਾ ਅਤੇ ਨਾਂ ਹੀ ਜੀ ਹਜੂਰੀ ਕਰ ਸਕਦਾਂ ਹਾਂ। ਸੋਸ਼ਲ ਮੀਡੀਆ ਫੇਸਬੁੱਕ ਪਾਈਆਂ ਦੋਨੋਂ ਵੀਡੀਓਜ਼ ਵਿੱਚ ਸ੍ਰੀ ਤੀਰਥ ਰਾਮ ਕਹਿੰਦੇ ਹਨ ਕਿ ਜੇ ਮੈਂਨੂੰ ਕਿਸੇ ਸਾਜਿ਼ਸ ਅਧੀਨ ਵਾਪਸ ਭਾਰਤ ਭੇਜਿਆ ਗਿਆ ਜਾਂ ਮੇਰਾ ਕੋਈ ਵੀ ਜਾਂਨੀ ਜਾਂ ਮਾਲੀ ਨੁਕਸਾਨ ਕੀਤਾ ਤਾਂ ਇਸ ਲਈ ਉਪਰੋਕਤ ਦੋਨੋਂ ਅਧਿਕਾਰੀਆਂ ਦੇ ਨਾਲ-ਨਾਲ ਭਾਰਤ ਸਰਕਾਰ ਵੀ ਜਿੰਮੇਬਾਰ ਹੋਵੇਗੀ। ਉਹਨਾਂ ਕਿਹਾ ਕਿ ਭਾਰਤੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਯੂ ਐਨ ਓ ਵਿੱਚ ਜਾ ਕੇ ਤਾਂ ਵੱਡੇ-ਵੱਡੇ ਬਿਆਨ ਦਾਗਦੀ ਹੈ ਪਰ ਹਕੀਕਤ ਵਿੱਚ ਇਹ ਲੋਕ ਕਿਸੇ ਦੀ ਫਰਿਆਦ ਨਹੀ ਸੁਣਦੇ।
ਸ੍ਰੀ ਤੀਰਥ ਰਾਮ ਦਾ ਕਹਿਣਾ ਹੈ ਉਹ ਹੁਣ ਤੱਕ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦਫਤਰ, ਗ੍ਰਹਿ ਮੰਤਰਾਲਾ, ਵਿਦੇਸ਼ ਮੰਤਰਾਲਾ, ਸੀ ਬੀ ਆਈ ਅਤੇ ਵਿਜੀਲੈਂਸ ਨੂੰ ਲਿਖਤੀ ਸਿਕਾਇਤਾਂ ਕਰ ਚੁੱਕੇ ਹਨ ਪਰ ਲਗਦਾ ਅਜੇ ਇਨਸਾਫ ਦੀ ਦੇਵੀ ਗੂੜੀ ਨੀਂਦ ਵਿਚੋ ਜਾਗੀ ਨਹੀ। ਤੀਰਥ ਦਾ ਕਹਿਣਾ ਹੈ ਕਿ ਇਥੇ ਭਾਰਤੀ ਦੂਤਘਰ ਵਿਚਲੀ ਰਾਜਦੂਤ ਨੂੰ ਤਿੰਨ ਵਾਰ ਲਿਖਤੀ ਭੇਜ ਚੁੱਕਾ ਹਾਂ ਪਰ ਕੋਈ ਜਵਾਬ ਨਹੀ ਦਿੱਤਾ ਜਾਦਾਂ ਤੇ ਨਾਂਹੀ ਮਿਲਣ ਲਈ ਸਮਾਂ ਦਿੱਤਾ ਜਾ ਰਿਹਾ ਹੈ। ਸ੍ਰੀ ਤੀਰਥ ਰਾਮ ਦਾ ਕਹਿਣਾ ਹੈ ਉਹ ਜਲਦੀ ਹੀ ਅੰਬੈਂਸੀ ਵੱਲੋਂ ਗੈਰਕਾਂਨੂੰਨੀ ਕੰਮ ਕਰਵਾਉਣ ਦੀ ਜਾਂਚ ਵੀ ਕਰਵਾਉਣਗੇ ਜਿਸ ਦੇ ਉਹਨਾਂ ਕੋਲ ਪੁਖਤਾ ਸਬੂਤ ਹਨ। ਭਾਰਤ ਸਰਕਾਰ ਦੇ ਪ੍ਰਮੁੱਖ ਕੇਂਦਰੀ ਅਦਾਰਿਆਂ ਵੱਲੋਂ ਕੋਈ ਵੀ ਤਸੱਲੀਬਖਸ਼ ਜਵਾਬ ਨਾਂ ਮਿਲਣ ‘ਤੋਂ ਪ੍ਰੇਸਾਂਨ ਤੀਰਥ ਰਾਮ ਨੇ ਐਲਾਂਨ ਕੀਤਾ ਹੈ ਕਿ ਉਹ ਜਲਦੀ ਹੀ ਯੂਰਪੀਨ ਅਤੇ ਅੰਤਰਰਾਸਟਰੀ ਮੀਡੀਆ ਦੀ ਹਾਜਰੀ ਵਿੱਚ ਭਾਰਤੀ ਦੂਤਘਰ ਬਰੱਸਲਜ਼ ਅੱਗੇ ਭੁੱਖ ਹੜਤਾਲ ਤੇ ਬੈਠਣਗੇ ਤੇ ਇੰਨਸਾਫ਼ ਲੈਣ ਲਈ ਕਿਸੇ ਵੀ ਕੁਰਬਾਨੀ ‘ਤੋਂ ਪਿੱਛੇ ਨਹੀ ਹਟਣਗੇ। ਤੀਰਥ ਰਾਮ ਦਾ ਕਹਿਣਾ ਹੈ ਕਿ ਦੂਤਘਰ ਵੱਲੋਂ ਮੇਰੇ ਰੁਤਬੇ ਨੂੰ ਪਹੁੰਚਾਈ ਗਈ ਠੇਸ ਕਾਰਨ ਉਹਨਾਂ ਤੇ ਮਾਣਹਾਨੀ ਦਾ ਕੇਸ ਵੀ ਠੋਕਣਗੇ।

Geef een reactie

Het e-mailadres wordt niet gepubliceerd. Vereiste velden zijn gemarkeerd met *