ਪੰਜਾਬ ਪੁਲਿਸ ਵੱਲੋਂ ਬੱਬਰਾਂ ਦੀਆਂ ਗ੍ਰਿਫਤਾਰੀਆਂ ਕੋਰਾ ਝੂਠ: ਬੱਬਰ ਖਾਲਸਾ ਇੰਟਰਨੈਸ਼ਨਲ

ਈਪਰ, ( ਬੈਲਜ਼ੀਅਮ ) ਪੰਜਾਬ ਵਿੱਚ ਪਿਛਲੇ 7 ਮਹੀਨਿਆਂ ‘ਤੋਂ ਜਦ ਕਾਂਗਰਸ ਸਰਕਾਰ ਹੋਂਦ ਵਿੱਚ ਆਈ ਹੈ ਤਾਂ ਸਿੱਖ ਨੌਜਵਾਨਾਂ ਦੀਆਂ ਗ੍ਰਿਫਤਾਰੀਆਂ ਤੇ ਤਸੱਦਦ ਦਾ ਦੌਰ ਪਿਛਲੀ ਅਕਾਲੀ-ਭਾਜਪਾ ਸਰਕਾਰ ਨਾਲੋ ਵੀ ਤੇਜ ਹੋ ਗਿਆ ਹੈ। ਇੱਥੋਂ ਤੱਕ ਕਿ ਹੁਣ ਇਹਨਾਂ ਗ੍ਰਿਫਤਾਰੀਆਂ ਵਿੱਚ ਬੀਬੀਆਂ ਅਤੇ ਬੱਚਿਆਂ ਨੂੰ ਵੀ ਸਾਮਲ ਕਰ ਲਿਆ ਗਿਆ ਹੈ ਤੇ ਇਹ ਸਭ ਭਾਰਤੀ ਖੁਫੀਆਂ ਇਜੰਸੀਆਂ ਦੀ ਸੋਚੀ ਸਮਝੀ ਚਾਲ ਹੈ। ਸਰਕਾਰ ਡਰਾਂਮੇਬਾਜੀ ਕਰਦੀ ਹੈ ਕਿ ਗ੍ਰਿਫਤਾਰ ਕੀਤੇ ਇਹ ਲੋਕ ਦੁਬਾਰਾ ਹਥਿਆਰਬੰਦ ਸੰਘਰਸ਼ ਸੁਰੂ ਕਰ ਰਹੇ ਹਨ ਤੇ ਗ੍ਰਿਫਤਾਰੀ ਸਮੇਂ ਇਹਨਾਂ ‘ਤੇ ਇੱਕ ਅੱਧਾ ਟੁੱਟਾ-ਫੁੱਟਾ ਹਥਿਆਰ ਪਾ ਕੇ ਇਹਨਾਂ ਦਾ ਸਬੰਧ ਬੱਬਰ ਖਾਲਸਾ ਨਾਲ ਜੋੜ ਦਿੱਤਾ ਜਾਂਦਾ ਹੈ।
ਅੱਜ ਪ੍ਰੈਸ ਨੂੰ ਲਿਖਤੀ ਬਿਆਨ ਜਾਰੀ ਕਰਦਿਆਂ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਸੂਚਨਾਂ ਵਿੱਭਾਗ ਦੇ ਬੁਲਾਰੇ ਭਾਈ ਕਰਨਵੀਰ ਸਿੰਘ ਬੱਬਰ ਨੇ ਕਿਹਾ ਕਿ ਗ੍ਰਿਫਤਾਰ ਨੌਜਵਾਨਾਂ ਨੂੰ ਬੱਬਰ ਖਾਲਸਾ ਵੱਲੋਂ ਅਪਣੀ ਰਣਨੀਤੀ ਲਾਗੂ ਕਰਨ ਦਾ ਅਜਿਹਾ ਕੋਈ ਪ੍ਰੋਗਰਾਮ ਨਹੀ ਦਿੱਤਾ ਗਿਆ ਹੈ। ਬੱਬਰ ਖਾਲਸਾ ਇੰਟਰਨੈਸ਼ਨਲ ਦੇ ਲੈਟਰਪੈਡ ਤੇ ਜਾਰੀ ਬਿਆਨ ਵਿੱਚ ਉਹਨਾਂ ਕਿਹਾ ਕਿ ਗ੍ਰਿਫਤਾਰ ਕੀਤੇ ਨੌਜਵਾਨਾਂ ਵਿੱਚੋਂ ਬਹੁਤਾਤ ਉਹਨਾਂ ਦੀ ਹੈ ਜੋ ਸ਼ੋਸ਼ਲ ਮੀਡੀਆ ਰਾਂਹੀ ਅਜ਼ਾਦੀ ਦੀ ਤੇ ਸਿੱਖ ਹੱਕਾਂ ਦੀ ਗੱਲ ਕਰਦੇ ਹਨ। ਭਾਈ ਕਰਨਵੀਰ ਸਿੰਘ ਬੱਬਰ ਨੇ ਸਪੱਸਟ ਕੀਤਾ ਕਿ ਸ਼ੋਸ਼ਲ ਮੀਡੀਆ ਤੇ ਬੱਬਰ ਖਾਲਸਾ ਇੰਟਰਨੈਸ਼ਨਲ ਦਾ ਕੋਈ ਖਾਤਾ ਨਹੀ ਹੈ ਜਿਸ ਰਾਂਹੀ ਨੌਜਵਾਂਨ ਸੰਪਰਕ ਕਰ ਸਕਦੇ ਹੋਣ। ਸੋ਼ਸ਼ਲ ਮੀਡੀਆ ਤੇ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਨਾਂ ਤੇ ਬਣਾਏ ਖਾਤੇ ਖੁਫ਼ੀਆਂ ਇਜੰਸੀਆਂ ਦੀਆਂ ਗੁੱਝੀਆਂ ਚਾਲਾਂ ਹਨ ਜਿਨ੍ਹਾਂ ‘ਤੋਂ ਸਿੱਖ ਨੌਜਵਾਨਾਂ ਨੂੰ ਸੁਚੇਤ ਰਹਿਣਾ ਚਾਹੀਦਾਂ ਹੈ। ਭਾਰਤੀ ਇਜੰਸੀਆਂ ਦੀਆਂ ਇਹਨਾਂ ਘਿਨਾਉਣੀਆਂ ਚਾਲਾਂ ‘ਤੋਂ ਬਚ ਕੇ ਸਿੱਖ ਨੌਜਵਾਨਾਂ ਨੂੰ ਸੰਘਰਸ਼ ਲਈ ਤਤਪਰ ਜਰੂਰ ਰਹਿਣਾ ਚਾਹੀਦਾਂ ਹੈ ਤੇ ਅਸੀਂ ਅਪਣੇ ਮਕਸਦ ਅਜ਼ਾਦ ਖਾਲਿਸਤਾਨ ਲਈ ਜੂਝਦੇ ਰਹਾਂਗੇ।

Geef een reactie

Het e-mailadres wordt niet gepubliceerd. Vereiste velden zijn gemarkeerd met *