ਆਮ ਆਦਮੀ ਪਾਰਟੀ ਗੁਰਦਾਸਪੁਰ ਜਿਮਨੀ ਚੋਣ ਵਿਚ ਰਹੇਗੀ ਜੇਤੂ-ਪੱਡਾ

ਕਪੂਰਥਲਾ,ਇੰਦਰਜੀਤ
ਗੁਰਦਾਸਪੁਰ ਲੋਕ ਸਭਾ ਜ਼ਿਮਨੀ ਚੋਣ ਦੰਗਲ ਵਿਚ ਅਕਾਲੀ-ਭਾਜਪਾ ਦੇ ਲੀਡਰਾਂ ਦੀ ਜੌਨ ਸ਼ੋਸ਼ਣਾ ਦੇ ਮਾਮਲਿਆਂ ਵਿਚ ਅਜਿਹੀ ਖਿਲੀ ਉ¤ਡੀ ਹੈ ਕਿ ਲੋਕ ਇਨ੍ਹਾਂ ਪਾਰਟੀਆਂ ਦੇ ਲੀਡਰਾਂ ਨੂੰ ਸ਼ੇਮ-ਸ਼ੇਮ ਕਹਿ ਰਹੇ ਹਨ ਅਤੇ ਪੰਜਾਬ ਦੀ ਕਾਂਗਰਸ ਸਰਕਾਰ ਦੇ ਭ੍ਰਿਸ਼ਟਾਚਾਰੀ ਕਲਚਰ ਨੇ ਥੋੜੇ ਸਮੇਂ ਵਿਚ ਹੀ ਆਪਣੇ ਵਿਰੁੱਧ ਹਵਾ ਚਲਾ ਲਈ ਹੈ। ਇਹ ਸ਼ਬਦ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਅਤੇ ਕਪੂਰਥਲਾ ਵਿਧਾਨ ਸਭਾ ਹਲਕੇ ਦੇ ਇੰਚਾਰਜ ਸੁਖਵੰਤ ਸਿੰਘ ਪੱਡਾ ਨੇ ਗੁਰਦਾਸਪੁਰ ਰਵਾਨਾ ਹੋਣ ਤੋਂ ਪਹਿਲਾਂ ਇਕ ਵਿਸ਼ੇਸ਼ ਬੈਠਕ ਦੌਰਾਨ ਕਹੇ। ਉਨ੍ਹਾਂ ਕਿਹਾ ਕਿ ਇਸ ਹਲਕੇ ਵਿਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਮੇਜਰ ਜਰਨਲ ਖਜੂਰੀਆ ਨੂੰ ਲੋਕ ਜਿਸ ਉਤਸ਼ਾਹ ਨਾਲ ਸਮਰਥਨ ਦੇ ਰਹੇ ਹਨ, ਨਾਲ ਕਾਂਗਰਸੀ ਉਮੀਦਵਾਰ ਸੁਨੀਲ ਜਾਖੜ ਨੂੰ ਹੱਥਾਂ ਪੈਰਾਂ ਦੀ ਪਈ ਹੋਈ ਹੈ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਹਰ ਮੁਹਾਜ ’ਤੇ ਫੇਲ ਹੋਈ ਹੈ ਅਤੇ ਕਾਂਗਰਸੀਆਂ ਕੋਲ ਲੋਕਾਂ ਦੇ ਸਵਾਲਾਂ ਦਾ ਇਕ ਵੀ ਜੁਆਬ ਨਹੀ ਹੈ। ਅੱਜ ਪੰਜਾਬ ਵਿਚ ਕਿਸਾਨ, ਮਜ਼ਦੂਰ, ਮੁਲਾਜ਼ਮ ਅਤੇ ਵਿਦਿਆਰਥੀ ਵਰਗ ਜਿਥੇ ਸੜਕਾਂ ’ਤੇ ਪੰਜਾਬ ਸਰਕਾਰ ਦੀ ਲੋਕ ਵਿਰੋਧੀ ਨੀਤੀਆਂ ਨੂੰ ਭੰਡ ਰਿਹਾ ਹੈ ਉਥੇ ਭ੍ਰਿਸ਼ਟਾਚਾਰ ਅਤੇ ਬੇਰੋਜਗਾਰੀ ਦੇ ਦੰਤਾਂ ਨੂੰ ਖਤਮ ਕਰਨ ਲਈ ਕੈਪਟਨ ਸਰਕਾਰ ਵਲੋਂ ਕੋਈ ਵੀ ਚਾਰਾ ਜੋਈ ਨਾ ਹੋਣ ਦੇ ਕਾਰਨ ਵੀ ਗੁਰਦਾਸਪੁਰ ਲੋਕ ਸਭਾ ਸੀਟ ਅਕਾਲੀ-ਭਾਜਪਾ ਦੇ ਨਾਲ-ਨਾਲ ਕਾਂਗਰਸ ਲਈ ਵੀ 2019 ਦੀ ਚੌਣਾਂ ਦੇ ਕਫਨ ਦਾ ਆਖਿਰੀ ਕਿੱਲ ਸਾਬਿਤ ਹੋਵੇਗੀ। ਉਨ੍ਹਾਂ ਕਿਹਾ ਕਿ ਹੁਣ ਪੰਜਾਬ ਹੀ ਨਹੀ ਬਲਕਿ ਪੂਰਾ ਦੇਸ਼ ਹੀ 2019 ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਾ ਕੇ ਇਨ੍ਹਾਂ ਕਾਂਗਰਸੀ ਅਤੇ ਭਾਜਪਾਈ ਲੁਟੇਰਾ ਟੋਲਿਆਂ ਨੂੰ ਸੱਤਾ ਤੋਂ ਬਾਹਰ ਕਰ ਦੇਵੇਗਾ। ਉਨ੍ਹਾਂ ਕਿਹਾ ਕਿ ਗੁਰਦਾਸਪੁਰ ਜਿਮਨੀ ਚੌਣ ਵਿਚ ਆਮ ਆਦਮੀ ਪਾਰਟੀ ਦੀ ਜਿੱਤ ਪੰਜਾਬ ਦੇ ਆਮ ਆਦਮੀ ਦੀ ਜਿੱਤ ਹੋਵੇਗੀ ਜੋ ਭ੍ਰਿਸ਼ਟਾਚਾਰ ਦੇ ਖਿਲਾਫ ਇਸ ਜੰਗ ਦੇ ਮੈਦਾਨ ਵਿਚ ਉਤਰ ਚੁੱਕਾ ਹੈ। ਇਸ ਮੌਕੇ ਉਨ੍ਹਾਂ ਦੇ ਨਾਲ ਦਲਜੀਤ ਸਿੰਘ ਸਰਪੰਚ ਦੂਲੋਵਾਲ, ਨਛੱਤਰ ਸਿੰਘ ਦੂਲੋਵਾਲ, ਗੁਰਮੀਤ ਸਿੰਘ ਕੋਹਾੜ ਜਰਮਨੀ, ਜਸਵੰਤ ਸਿੰਘ ਮੈਂਬਰ ਪੰਚਾਇਤ ਕਾਂਜਲੀ, ਗੁਰਮੀਤ ਸਿੰਘ ਪੰਨੂੰ, ਮਾਸਟਰ ਚਰਨਜੀਤ ਸਿੰਘ, ਵਰਿੰਦਰ ਗੁਲਿਆਨੀ, ਗੁਰਮੇਲ ਸਿੰਘ ਵੀ ਹਾਜ਼ਰ ਸਨ।
ਤਸਵੀਰ-8ਕੇਪੀਟੀ ਇੰਦਰਜੀਤ-1
ਗੁਰਦਾਸਪੁਰ ਜਿਮਨੀ ਚੋਣਾਂ ਵਿਚ ਚੋਣ ਪ੍ਰਚਾਰ ਲਈ ਰਵਾਨਾ ਹੋਣ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸੁਖਵੰਤ ਸਿੰਘ ਪੱਡਾ ਅਤੇ ਹੋਰ।

Geef een reactie

Het e-mailadres wordt niet gepubliceerd. Vereiste velden zijn gemarkeerd met *