ਆਈਫਲ ਟਾਵਰ ਤੇ ਚੜ੍ਹ ਕੇ ਜਦੋਂ ਇੱਕ ਆਦਮੀ ਨੇ ਆਤਮਹੱਤਿਆ ਕਰਨ ਦੀ ਕੋਸ਼ਿਸ਼ ਕੀਤੀ!

ਪੈਰਿਸ (ਸੁਖਵੀਰ ਸਿੰਘ ਸੰਧੂ) ਕੱਲ੍ਹ ਇੱਕ ਆਦਮੀ ਨੇ ਪੈਰਿਸ ਦੇ ਮਸ਼ਹੂਰ ਆਈਫਲ ਟਾਵਰ ਦੀ ਪਹਿਲੀ ਤੇ ਦੁਸਰੀ ਮੰਜ਼ਲ ਦੇ ਵਿਚਕਾਰ ਬਣੇ ਗਾਡਰਾਂ ਦੇ ਜੰਗਲ ਵਿੱਚ ਵੜ੍ਹ ਕੇ ਆਤਮਹੱਤਿਆ ਕਰਨ ਦੀ ਕੋਸ਼ਿਸ਼ ਕੀਤੀ।ਉਹ ਗਾਡਰਾਂ ਦੇ ਵਿਚਕਾਰ ਦੀ ਉਪਰ ਵੱਲ ਨੂੰ ਜਾ ਰਿਹਾ ਸੀ।ਕਿਸੇ ਅਗਿਆਤ ਵਿਆਕਤੀ ਨੇ ਫਾਇਰ ਬ੍ਰੀਗੇਡ ਵਾਲਿਆਂ ਨੂੰ ਫੋਨ ਕਰ ਦਿੱਤਾ। ਦੋ ਘੰਟੇ ਦੀ ਜੱਦੋ ਜਹਿਦ ਤੋਂ ਬਾਅਦ ਫਸਟ ਏਡ ਤੇ ਫਾਇਰ ਬ੍ਰੀਗੇਡ ਸਰਵਿਸ ਨੇ ਸਹੀ ਸਲਾਮਤ ਥੱਲੇ ਉਤਾਰਿਆ। ਇਸ ਘਟਨਾ ਦੌਰਾਨ ਟ੍ਰੈਫਿਕ ਅਤੇ ਯਾਤਰੀਆਂ ਨੂੰ ਵੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।ਬਾਅਦ ਵਿੱਚ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ। ਉਹ ਆਦਮੀ ਆਪਣੀ ਜਾਣ ਦਾ ਦੁਸ਼ਮਣ ਕਿਉਂ ਬਣਿਆ ਸੀ, ਪੁਲਿਸ ਇਸ ਦੀ ਛਾਣਬੀਣ ਕਰ ਰਹੀ ਹੈ।

Geef een reactie

Het e-mailadres wordt niet gepubliceerd. Vereiste velden zijn gemarkeerd met *