ਪਿੰਡ ਭੁਲਾਰਾਇ ਵਿਖੇ 19 ਵਾਂ ਸੰਤ ਸੰਮੇਲਨ 13 ਨੂੰ

ਫਗਵਾੜਾ 11 ਅਕਤੂਬਰ (ਰਾਮ ਲੁਭਾਇਆ-ਅਮਿਤ ਸ਼ਰਮਾ) ਪਿੰਡ ਭੁ¤ਲਾਰਾਈ ਤਹਿਸੀਲ ਫਗਵਾੜਾ ਵਿਖੇ ਰਵਿਦਾਸੀਆ ਧਰਮ ਨੂੰ ਸਮਰਪਿਤ 19ਵਾਂ ਮਹਾਨ ਸੰਤ ਸੰਮੇਲਨ 13 ਅਕਤੂਬਰ ਨੂੰ ਪ੍ਰਬੰਧਕ ਕਮੇਟੀ ਪਿੰਡ ਭੁ¤ਲਾਰਾਈ ਅਤੇ ਅਮਰੀਕ ਨਗਰੀ ਦੀ ਸਮੂਹ ਸੰਗਤ ਦੇ ਸਹਿਯੋਗ ਨਾਲ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਪ੍ਰਬੰਧਕਾਂ ਨੇ ਜਾਣਕਾਰੀ ਦਿੰਦੇ ਹੋਏ ਦ¤ਸਿਆ ਕਿ ਇਹ ਸੰਤ ਸੰਮੇਲਨ ਡੇਰਾ 108 ਸੰਤ ਸਰਵਣ ਦਾਸ ਸਚਖੰਡ ਬ¤ਲਾਂ ਦੇ ਮੌਜੂਦਾ ਗ¤ਦੀ ਨਸ਼ੀਨ, 108 ਸੰਤ ਨਿਰੰਜਣ ਦਾਸ ਦੀ ਸਰਪ੍ਰਸਤੀ ਹੇਠ ਕਰਵਾਇਆ ਜਾ ਰਿਹਾ ਹੈ। ਉਹਨਾਂ ਦ¤ਸਿਆ ਕਿ ਸਵੇਰੇ 10.30 ਵਜੇ ਅੰਮ੍ਰਿਤਬਾਣੀ ਦੇ ਜਾਪ ਹੋਣਗੇ। ਇਸ ਉਪਰੰਤ ਵ¤ਖ ਵ¤ਖ ਡੇਰਿਆਂ ਦੇ ਸੰਤ ਮਹਾਪੁਰਸ਼ ਆਪਣੇ ਪ੍ਰਵਚਨਾਂ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ। ਇਸ ਮੌਕੇ ਮਿਸ਼ਨਰੀ ਕਲਾਕਾਰ ਅਤੇ ਕੀਰਤਨੀ ਜ¤ਥੇ ਰਸਭਿੰਨੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ। ਉਹਨਾਂ ਸਮੂਹ ਸੰਗਤ ਨੂੰ ਅਪੀਲ ਕੀਤੀ ਕਿ ਇਸ ਸੰਤ ਸੰਮੇਲਨ ਵਿਚ ਭਾਗ ਲੈ ਕੇ ਸੰਤਾਂ ਮਹਾਪੁਰਸ਼ਾਂ ਦਾ ਆਸ਼ੀਰਵਾਦ ਹਾਸਲ ਕਰਨ।

Geef een reactie

Het e-mailadres wordt niet gepubliceerd. Vereiste velden zijn gemarkeerd met *