ਕਪੂਰਥਲਾ, 11 ਅਕਤੂਬਰ, ਇੰਦਰਜੀਤ
ਬਾਬਾ ਸਾਹਿਬ ਡਾ. ਬੀ ਆਰ ਅੰਬੇਡਕਰ ਸੁਸਾਇਟੀ ਰਜਿ. ਰੇਲ ਕੋਚ ਫੈਕਟਰੀ ਕਪੂਰਥਲਾ ਵਲੋਂ ਬਹੁਜਨ ਨਾਇਕ, 21ਵੀਂ ਸਦੀ ਦੇ ਮਹਾਂਨਾਇਕ ਅਤੇ ਬਾਮਸੇਫ ਦੇ ਸੰਸਥਾਪਕ ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਦੇ 12ਵੇਂ ਪ੍ਰੀਨਿਰਵਾਣ ਦਿਵਸ ਨੂੰ ਸਮਰਪਿਤ ਵਿਸ਼ਾਲ ਵਿਚਾਰ ਗੋਸ਼ਟੀ ਦਾ ਅਯੋਜਨ ਰੇਲ ਕੋਚ ਫੈਕਟਰੀ ਦੇ ਵਰਕਰ ਕਲ¤ਬ ਵਿਖੇ ਕੀਤਾ ਗਿਆ ਜਿਸ ਦੀ ਪ੍ਰਧਾਨਗੀ ਧ¤ਮਾ ਫੈ¤ਡਰੇਸਨ ਪੰਜਾਬ ਦੇ ਵਾਈਸ ਚੇਅਰਮੈਨ ਐਡਵੋਕੇਟ ਸੰਜੀਵ ਕੁਮਾਰ ਭੌਰਾ, ਡਿਪਟੀ ਸੀਐਮਈ ਸ਼੍ਰੀ ਕਿਸਨ ਸਿੰਘ, ਐਸ ਸੀ/ਐਸਟੀ ਐਸੋਸੀਏਸ਼ਨ ਦੇ ਜੋਨਲ ਪ੍ਰਧਾਨ ਜੀਤ ਸਿੰਘ, ਅੰਬੇਡਕਰ ਸੁਸਾਇਟੀ ਦੇ ਪ੍ਰਧਾਨ ਕ੍ਰਿਸ਼ਨ ਲਾਲ ਜ¤ਸਲ ਆਦਿ ਨੇ ਸਾਂਝੇ ਤੌਰ ਤੇ ਕੀਤੀ। ਪ੍ਰਧਾਨਗੀ ਮੰਡਲ ਨੇ ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਦੀ ਤਸਵੀਰ ਨੂੰ ਫੁ¤ਲ ਮਾਲਾ ਭੇਂਟ ਕੀਤੀਆਂ ਗਈਆਂ। ਸਟੇਜ ਦਾ ਸੰਚਾਲਨ ਸੁਸਾਇਟੀ ਦੇ ਜਨਰਲ ਸਕ¤ਤਰ ਧਰਮ ਪਾਲ ਪੈਂਥਰ ਨੇ ਨਿਭਾਉਂਦੇ ਹੋਏ ਸਮਾਗਮ ਨੂੰ ਵਿਧੀਵਤ ਤਰੀਕੇ ਨਾਲ ਚਲਾਇਆ। ਗੀਤਕਾਰ ਜੈਲਦਾਰ ਹਸਮੁਖ ਨੇ ਸਾਹਿਬ ਕਾਂਸ਼ੀ ਰਾਮ ਜੀ ਦੇ ਜੀਵਨ ਸੰਬੰਧੀ ਗੀਤ ਗਾ ਕੇ ਸਮਾਗਮ ਦੀ ਸ਼ੁਰੂਆਤ ਕੀਤੀ। ਸਮਾਗਮ ਦੇ ਮੁ¤ਖ ਬੁਲਾਰੇ ਐਡਵੋਕੇਟ ਸੰਜੀਵ ਕੁਮਾਰ ਭੌਰਾ ਨੇ ਸਾਹਿਬ ਕਾਂਸ਼ੀ ਰਾਮ ਜੀ ਨੂੰ ਸ਼ਰਧਾਂਜਲੀ ਭੇਂਟ ਕਰਦੇ ਹੋਏ ਕਿਹਾ ਕਿ ਅਸੀਂ ਉਸ ਮਹਾਂਨਾਇਕ ਦਾ ਪ੍ਰਨਿਰਵਾਣ ਦਿਵਸ ਮਨਾ ਰਹੇ ਹਾਂ ਜਿਸ ਨੇ ਆਪਣੇ ਐਸ਼ੋ-ਇਸ਼ਰਤ ਭਰੇ ਜੀਵਨ ਨੂੰ ਤਿਆਗ ਕੇ ਸਦੀਆਂ ਤੋਂ ਪੀੜ੍ਹਤ ਸਮਾਜ ਦੀ ਪੀੜ੍ਹਾਂ ਨੂੰ ਖਤਮ ਕਰਨ ਜਿੰਦਗੀ ਨਿਸ਼ਾਵਰ ਕਰ ਦਿ¤ਤੀ। ਬਾਬੂ ਕਾਂਸ਼ੀ ਰਾਮ ਦੀ ਬਦੌਲਤ ਰਾਸਟਰ ਪਿਤਾ ਮਹਾਤਮਾ ਜੋਤੀ ਰਾਉ ਫੂਲੇ, ਪੈਰੀਅਰ ਰਾਮਾ ਸੁਆਮੀ ਨਾਇਕਰ, ਨਰਾਇਣਾ ਗੁਰੂੁ, ਛਤਰਪਤੀ ਸ਼ਾਹੂ ਜੀ ਮਹਾਰਾਜ ਅਤੇ ਬਾਬਾ ਸਾਹਿਬ ਅੰਬੇਡਕਰ ਦੀ ਵਿਚਾਰਧਾਰਾ ਜਨ-ਜਨ ਤ¤ਕ ਪਹੁੰਚੀ।ਬਾਬੂ ਕਾਂਸ਼ੀ ਰਾਮ ਜੀ ਇ¤ਕ ਅਜਿਹਾ ਸਾਖਸ਼ੀਅਤ ਸਨ ਜਿਨ੍ਹਾ ਨੇ ਆਪਣੀ ਮਾਂ ਨੂੰ ਪ¤ਤਰ ਦੇ ਮਾਧਿਅਮ ਦੁਆਰਾ ਖਾਧੀ ਹੋਈ ਕਸਮ ਮੇਰੀ ਕੋਈ ਚ¤ਲ-ਅਚ¤ਲ ਜਾਇਦਾਦ, ਕੋਈ ਰਿਸ਼ਤੇਦਾਰ ਅਤੇ ਕੋਈ ਵੀ ਬੈਂਕ ਬੈਂਲੇਸ ਆਦਿ ਨਹੀਂ ਹੋਵੇਗਾ ਨੂੰ ਪੂਰਾ ਕੀਤਾ। ਅ¤ਜ ਦੇਸ਼ ਦੀ ਰਾਜਨੀਤੀ ਵਿ¤ਚ ਮਨੀ, ਮੀਡੀਆਂ ਤੇ ਮਾਫੀਆਂ ਦਾ ਬੋਲਬਾਲਾ ਹੈ ਜਿਸ ਕਰਕੇ ਲੋਕਤੰਤਰ ਵਿ¤ਚ ਆਮ ਲੋਕਾਂ ਦੀ ਅਵਾਜ਼ ਨੂੰ ਦਬਾਇਆ ਜਾ ਰਿਹਾ ਹੈ ਪ੍ਰੰਤੂ ਬਾਬੂ ਜੀ ਨੇ ਕਦੀ ਵੀ ਇਨ੍ਹਾਂ ਦੀ ਪ੍ਰਵਾਹ ਨਹੀਂ ਕਤੀ ਸੀ। ਬਾਬੂ ਜੀ ਨੇ ਬਾਮਸੇਫ ਦੀ ਸਥਾਪਨਾ ਕਰਕੇ ਲ¤ਖਾਂ ਮੁਲਾਜਮਾਂ ਨੂੰ ਪੈ-ਬੈਕ ਟੂ ਸੁਸਾਇਟੀ ਲਈ ਤਿਆਰ ਕੀਤਾ। ਦੇਸ਼ ਦਾ ਬਹੁਸੰਖਿਅਕ ਸਮਾਜ ਜੋ ਧਾਰਮਿਕ, ਰਾਜਨੀਤਕ, ਸਮਾਜਿਕ ਤੌਰ ਤੇ ਟੁਕੜਿਆਂ ਵਿ¤ਚ ਵੰਡੇ ਹੋਏ ਸਨ ਉਨ੍ਹਾਂ ਨੁੰ ਇ¤ਕ ਲੜੀ ਪਰੋਇਆ। ਬਾਬੂ ਕਾਂਸ਼ੀ ਰਾਮ ਜੀ ਨੇ ਬਹੁਜਨ ਸਮਾਜ ਦੇ ਲੋਕਾਂ ਨੂੰ ਲਾਮਵੰਦ ਕੀਤਾ। ਅੰਤ ਵਿ¤ਚ ਐਡਵੋਕੇਟ ਭੌਰਾ ਨੇ ਕਿਹਾ ਕਿ ਅਗਰ ਦਲਿਤ ਸਮਾਜ ਦੇ ਲੋਕਾਂ ਨੇ ਇਸ ਦੇਸ਼ ਦੀ ਸਤਾ ਤੇ ਕਾਬਜ ਹੋਣਾ ਹੈ ਤਾਂ ਜਾਤੀ, ਧਰਮ ਅਤੇ ਇਲਾਕਾਵਾਦ ਤੋਂ ਉ¤ਪਰ ਉ¤ਠਣਾ ਹੋਵੇਗਾ।ਇਸ ਮੌਕੇ ਤੇ ਐਸਸੀ/ਐਸਟੀ ਦੇ ਜੋਨਲ ਪ੍ਰਧਾਨ ਜੀਤ ਸਿੰਘ, ਡਿਪਟੀ ਸੀਐਮਈ ਕਿਸਨ ਸਿੰਘ, ਓਬੀਸੀ ਐਸੋਸੀਏਸ਼ਨ ਦੇ ਜੋਨਲ ਪ੍ਰਧਾਨ ਉਮਾ ਸ਼ੰਕਰ, ਜੋਨਲ ਕੈਸ਼ੀਅਰ ਸੋਹਨ ਬੈਠਾ ਅਤੇ ਦਮਨਪ੍ਰੀਤ ਸਿੰਘ ਫਿਲੌਰ ਆਦਿ ਨੇ ਸਾਂਝੇ ਤੌਰ ਤੇ ਇ¤ਕ ਸੁਰ ਵਿ¤ਚ ਕਿਹਾ ਕਿ ਬਾਬੂ ਜੀ ਇ¤ਕ ਵਿਅਕਤੀ ਨਹੀਂ ਸਨ ਉਹ ਇ¤ਕ ਅੰਦੋਲਨ ਦਾ ਨਾਮ ਸਨ ਜਿਨ੍ਹੂਾਂ ਨੇ ਇਸ ਦੇਸ਼ ਦੀ ਆਮ ਜਨਤਾ ਨੂੰਂ ਵੋਟ ਦੀ ਤਾਕਤ ਨਾਲ ਸਤਾ ਪ੍ਰੀਵਰਤਨ ਦੀ ਲੜਾਈ ਲਈ ਪ੍ਰੇਰਿਤ ਕੀਤਾ। ਅ¤ਜ ਦੇਸ਼ ਦਾ ਲੋਕਤੰਤਰ ਜਾਤੀ ਸੰਘਰਸ ਵਿ¤ਚ ਤਬਦੀਲ ਹੋ ਚੁ¤ਕਿਆ ਹੈ ਜੋ ਦੇਸ਼ ਲਈ ਬਹੁਤ ਘਾਤਕ ਹੈ। ਬਹੁਜਨ ਸਮਾਜ ਦੇ ਲੋਕਾਂ ਨੂੰ ਬਾਬੂ ਕਾਂਸ਼ੀ ਰਾਮ ਵਲੋਂ ਸ਼ੁਰੂ ਕੀਤੇ ਗਏ ਸਮਾਜਿਕ ਪ੍ਰੀਵਰਤਨ ਵਾਲੇ ਅੰਦੋਲਨ ਨੂੰ ਜਾਰੀ ਰ¤ਖਣਾ ਹੋਵੇਗਾ ਨਹੀਂ ਤਾਂ ਦੇਸ਼ ਨੂੰ ਸੰਪਰਦਾਇਕ ਦੰਗਿਆਂ ਦਾ ਸਾਹਮਣਾ ਕਰਨਾ ਪਵੇਗਾ। ਸਮਾਗਮ ਵਿ¤ਚ ਵਿਸ਼ੇਸ਼ ਤੌਰ ਤੇ ਬਾਮਸੇਫ ਦੇ ਕੰਨਵੀਨਰ ਕਸ਼ਮੀਰ ਸਿੰਘ, ਐਸਸੀ/ਐਸਟੀ ਦੇ ਜੋਨਲ ਵਰਕਿੰਗ ਪ੍ਰਧਾਨ ਰਣਜੀਤ ਸਿੰਘ, ਸੀਨੀਅਰ ਉ¤ਪ ਪ੍ਰਧਾਨ ਵਿਜੇ ਕੁਮਾਰ, ਐਡਸ਼ੀਨਲ ਸਕ¤ਤਰ ਕਰਣ ਸਿੰਘ, ਭਾਰਤੀਆ ਬੋਧ ਮਹਾ ਸਭਾ ਪੰਜਾਬ ਦੇ ਜਨਰਲ ਸਕ¤ਤਰ ਸੁਰੇਸ਼ ਚੰਦਰ ਬੋਧ, ਬਾਮਸੇਫ ਦੇ ਬ੍ਰਹਮ ਪਾਲ ਸਿੰਘ, ਬਦਰੀ ਪ੍ਰਸਾਦ, ਸ਼੍ਰੀ ਗੁਰੂ ਰਵਿਦਾਸ ਸੇਵਕ ਸਭਾ ਦੇ ਪ੍ਰਧਾਨ ਅਮਰਜੀਤ ਸਿੰਘ ਮ¤ਲ, ਗੁਰਤੇਜ ਸਿੰਘ, ਕ੍ਰਿਸ਼ਨ ਸਿੰਘ, ਓਬੀਸੀ ਤੋਂ ਆਰ. ਕੇ. ਪਾਲ, ਅਰਵਿੰਦ ਕੁਮਾਰ, ਭਗਵਾਨ ਵਾਲਮੀਕਿ ਨੌਜੁਆਨ ਸਭਾ ਤੋਂ ਵਿਜੇ ਚਾਵਲਾ, ਸੰਜੀਵ ਨਾਹਰ, ਬਾਬਾ ਜੀਵਨ ਸਿੰਘ ਸੁਸਾਇਟੀ ਦੇ ਪ੍ਰਧਾਨ ਹਰਵਿੰਦਰ ਪਾਲ ਖਹਿਰਾ, ਕੋਸ਼ਿਸ਼ ਖੂਨਦਾਨ ਸੁਸਾਇਟੀ ਪ੍ਰਧਾਨ ਹਰਪਾਲ ਸਿੰਘ, ਟੇਕ ਚੰਦ ਅਤੇ ਗੁਰੁ ਖਾਲਸਾ ਸੇਵਾ ਸੁਸਾਇਟੀ ਦੇ ਸੁਖਦੇਵ ਸਿੰਘ ਮੋਗਾ ਤੋਂ ਇਲਾਵਾ ਸੁਸਾਇਟੀ ਦੇ ਅਹੁਦੇਦਾਰ ਸੰਤੋਖ ਰਾਮ ਜਨਾਗਲ, ਨਿਰਮਲ ਸਿੰਘ, ਪੂਰਨ ਚੰਦ, ਪ੍ਰਮੋਦ ਸਿੰਘ, ਸੰਧੂਰਾ ਸਿੰਘ, ਜਗਜੀਵਨ ਰਾਮ ਆਦਿ ਨੇ ਪ੍ਰਮੁ¤ਖ ਭੂਮਿਕਾ ਨਿਭਾਈ।ਇਸ ਮੌਕੇ ਤੇ ਸੁਸਾਇਟੀ ਵਲੋਂ ਐਡਵੋਕੇਟ ਸੰਜੀਵ ਕੁਮਾਰ ਭੌਰਾ ਅਤੇ ਕੋਸ਼ਿਸ਼ ਖੂਨਦਾਨ ਸੁਸਾਇਟੀ ਦੇ ਪ੍ਰਧਾਨ ਹਰਪਾਲ ਸਿੰਘ ਨੂੰ ਸਮਾਜ ਪ੍ਰਤੀ ਕੀਤੀਆਂ ਗਈਆਂ ਸੇਵਾਵਾਂ ਦੇ ਬਦਲੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।