ਭਗਵਾਨ ਵਾਲਮੀਕਿ ਕ੍ਰਾਂਤੀ ਸੈਨਾ ਵੱਲੋ ਭਗਵਾਨ ਵਾਲਮੀਕਿ ਜੀ ਦਾ ਪ੍ਰਗਟ ਦਿਵਸ ਮਨਾਇਆ

ਕਪੂਰਥਲਾ, 11 ਅਕਤੂਬਰ, ਭਗਵਾਨ ਵਾਲਮੀਕਿ ਕ੍ਰਾਂਤੀ ਸੈਨਾ ਰਜ਼ਿ ਪੰਜਾਬ ਵੱਲੋਂ ਕਪੂਰਥਲਾ ਦੇ ਸੁਭਾਸ਼ ਪੈਲੇਸ ਵਿਖੇ ਜਿਲ੍ਹਾ ਪ੍ਰਧਾਨ ਸਰਵਣ ਸੱਭਰਵਾਲ ਦੀ ਅਗਵਾਈ ਹੇਠ ਭਗਵਾਨ ਵਾਲਮੀਕਿ ਜੀ ਦਾ ਪ੍ਰਗਟ ਦਿਵਸ ਬੜੀ ਹੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਭਗਵਾਨ ਵਾਲਮੀਕਿ ਕ੍ਰਾਂਤੀ ਸੈਨਾ ਦੇ ਪੰਜਾਬ ਪ੍ਰਧਾਨ ਸ਼੍ਰੀ ਸਰਵਣ ਗਿੱਲ ਆਪਣੀ ਪੰਜਾਬ ਟੀਮ ਨਾਲ ਵਿਸ਼ੇਸ਼ ਤੌਰ ’ਤੇ ਪਹੁੰਚੇ। ਸਮਾਗਮ ਦੀ ਸ਼ੁਰੂਆਤ ਰਾਸ਼ਟ੍ਰੀਆ ਧਰਮ ਪ੍ਰਚਾਰਕ ਸ਼੍ਰੀ ਨਿਰਮਲ ਗਿੱਲ ਕੀਤੀ ਗਈ ਅਤੇ ਉਨ੍ਹਾਂ ਵੱਲੋਂ ਆਈ ਹੋਈ ਸੰਗਤ ਨੂੰ ਵਾਲਮੀਕਿ ਮਹਾਰਾਜ ਜੀ ਦੇ ਦਰਸਾਏ ਹੋਏ ਮਾਰਗ ਉੱਪਰ ਚੱਲਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਆਪਣੇ ਪ੍ਰਵਚਨਾਂ ਰਾਹੀਂ ਦੱਸਿਆ ਕਿ ਭਗਵਾਨ ਵਾਲਮੀਕਿ ਜੀ ਦੇ ਹੱਥ ਵਿੱਚ ਕਲਮ ਹੈ ਹੈ ਜੋ ਸਾਨੂੰ ਹਮੇਸ਼ਾ ਹੀ ਇਹ ਸੰਦੇਸ਼ ਦਿੰਦੀ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਪੜਾਈਏ ਤਾਂ ਜੋ ਸਮਾਜ ਦੀ ਸਿਰਜਣਾ ਵਧੀਆ ਤਰੀਕੇ ਨਾਲ ਹੋ ਸਕੇ। ਇਸ ਮੌਕੇ ਪੰਜਾਬ ਪ੍ਰਧਾਨ ਸ਼੍ਰੀ ਸਰਵਣ ਗਿੱਲ ਨੇ ਕਿਹਾ ਕਿ ਭਗਵਾਨ ਵਾਲਮੀਕਿ ਜੀ ਦੇ ਜੀਵਨ ਤੋਂ ਸਾਨੂੰ ਭਗਤੀ, ਸ਼ਕਤੀ, ਪਵਿੱਤਰਤਾ, ਸੰਗੀਤ ਅਤੇ ਪ੍ਰੇਮ ਦਾ ਉਪਦੇਸ਼ ਮਿਲਦਾ ਹੈ। ਉਨ੍ਹਾਂ ਕਿਹਾ ਕਿ ਜਦੋਂ ਅਸੀਂ ਆਪਣੇ ਗੁਰੂ ਦੇ ਮਾਰਗ ਤੋਂ ਪਿੱਛੇ ਹੱਟਕੇ ਨਸ਼ਾ ਜਾਂ ਹੋਰ ਬੁਰਾਈਆਂ ਵੱਲ ਵੱਧਦੇ ਹਾਂ ਤਾਂ ਅਸੀਂ ਆਪਣੇ ਗੁਰੂ ਭਗਵਾਨ ਵਾਲਮੀਕਿ ਜੀ ਦਾ ਨਿਰਾਦਰ ਕਰਦੇ ਹਾਂ। ਇਸ ਲਈ ਭਗਵਾਨ ਵਾਲਮੀਕਿ ਕ੍ਰਾਂਤੀ ਸੈਨਾ ਵੱਲੋਂ ਭਗਵਾਨ ਵਾਲਮੀਕਿ ਜੀ ਦੇ ਦਰਸਾਏ ਹੋਏ ਮਾਰਗ ’ਤੇ ਚੱਲਕੇ ਆਪਣਾ ਅਤੇ ਸਮੂੰਹ ਸਮਾਜ ਦਾ ਕਲਿਆਣ ਕਰਨਾ ਮੁੱਖ ਉਦੇਸ਼ ਹੈ। ਇਸ ਮੌਕੇ ਸੰਤ ਬਾਬਾ ਸੇਵਕ ਨਾਥ ਜੀ ਨੇ ਆਈ ਹੋਈ ਸੰਗਤ ਨੂੰ ਦੱਸਿਆ ਕਿ ਅੱਜ ਸਮੇਂ ਦੀ ਲੋੜ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਪੜਾ ਕੇ ਵਿਦਵਾਨ ਬਣਾਈਏ ਤਾਂ ਜੋ ਭਗਵਾਨ ਵਾਲਮੀਕਿ ਜੀ ਦੁਆਰਾ ਰਚਿਤ ਰਾਮਾਇਣ ਦਾ ਘਰ ਘਰ ਪ੍ਰਚਾਰ ਕਰੀਏ ਅਤੇ ਭਗਵਾਨ ਦੀ ਮਹਿਮਾਂ ਨੂੰ ਵਧਾਈਏ।

Geef een reactie

Het e-mailadres wordt niet gepubliceerd. Vereiste velden zijn gemarkeerd met *