ਸਾਦਾ ਜੀਵਨ ਤੇ ਸਕਾਰਾਤਮਕ ਜੀਵਨ ਦ੍ਰਿਸ਼ਟੀਕੋਣ ਸਫ਼ਲਤਾ ਦੀ ਕੂੰਜੀ : ਜੇ.ਐਸ.ਸਰੋਆ, ਐਸ.ਪੀ. (ਡਿਟੈਕਟਿਵ)

-ਕੌਮੀ ਸੇਵਾ ਯੋਜਨਾ ਦਾ ਇਕ ਰੋਜ਼ਾ ਕੈਂਪ ਆਈ.ਕੇ.ਜੀ.ਪੀ.ਟੀ.ਯੂ. ਵਿਚ ਆਯੋਜਿਤ
ਕਪੂਰਥਲਾ, 11 ਅਕਤੂਬਰ, ਇੰਦਰਜੀਤ ਸਿੰਘ
ਸਾਦਾ ਜੀਵਨ ਤੇ ਸਕਾਰਾਤਮਕ ਜੀਵਨ ਦ੍ਰਿਸ਼ਟੀਕੋਣ ਸਫ਼ਲਤਾ ਦੀ ਕੂੰਜੀ ਹੈ ਇਹ ਸ਼ਬਦ ਕਪੂਰਥਲਾ ਦੇ ਐਸ.ਪੀ. ਡਿਟੈਕਟਿਵ ਸ੍ਰੀ ਜਗਜੀਤ ਸਿੰਘ ਸਰੋਆ ਨੇ ਆਈ.ਕੇ.ਜੀ.ਪੀ.ਟੀ.ਯੂ. ਵਿਚ ਆਯੋਜਿਤ ਇਕ ਰੋਜ਼ਾ ਐਨ.ਐਸ.ਐਸ. ਕੈਂਪ ਦੌਰਾਨ ਵਿਦਿਆਰਥੀਆਂ ਨੂੰ ਮੁਖਾਤਿਬ ਹੁੰਦਿਆ ਕਹੇ। ਉਨ੍ਹਾਂ ਕਿਹਾ ਕਿ ਜੀਵਨ ਦੀ ਕਿਸੇ ਵੀ ਕਾਰਜ ਲਈ ਮਨ ਅਤੇ ਸਰੀਰ ਦਾ ਤਾਲਮੇਲ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਇਸ ਤਾਲਮੇਲ ਤੋਂ ਬਿਨਾਂ ਤਾਂ ਵਿਅਕਤੀ ਦੁਬਿਧਾ ਵਿਚ ਸੜਕ ਵੀ ਪਾਰ ਨਹੀਂ ਕਰ ਸਕਦਾ, ਜ਼ਿੰਦਗੀ ਕਿਵੇਂ ਪਾਰ ਕਰੇਗਾ। ਉਨ੍ਹਾਂ ਕਿਹਾ ਕਿ ਸਾਨੂੰ ਸਾਦਾ ਤੇ ਸਹਿਜ ਜੀਵਨ ਜੀਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਆਪਣੇ ਚੁਣੇ ਹੋਏ ਕੋਰਸ ਨਾਲ ਦਿਲੋਂ ਪਿਆਰ ਕਰਨਾ ਚਾਹੀਦਾ ਹੈ ਤਾਂ ਹੀ ਅਸੀਂ ਆਪਣੀ ਸਿ¤ਖਿਆ ਨਾਲ ਨਿਆਂ ਕਰ ਸਕਾਂਗੇ। ਉਨ੍ਹਾਂ ਕਿਹਾ ਕਿ ਉਹ ਖੁਦ ਆਪਣੇ ਪੇਸ਼ੇ ਨੂੰ ਮੁਹ¤ਬਤ ਕਰਦੇ ਹਨ। ਇਸੇ ਤਰ੍ਹਾਂ ਉਨ੍ਹਾਂ ਵਿਦਿਆਰਥੀਆਂ ਨੂੰ ਦੇਸ਼ ਭਗਤੀ ਦੀਆਂ ਭਾਵਨਾਵਾਂ ਅਪਣਾਉਣ ਲਈ ਪ੍ਰੇਰਿਤ ਕੀਤਾ।ਇਸ ਮੌਕੇ ਨਸ਼ਾ ਮੁਕਤੀ ਕੇਂਦਰ ਕਪੂਰਥਲਾ ਦੇ ਮੁਖੀ ਡਾ. ਸੰਦੀਪ ਭੋਲਾ ਨੇ ਵਿਦਿਆਰਥੀਆਂ ਨੂੰ ਨਸ਼ੇ ਵਰਗੀਆਂ ਲਾਹਣਤਾਂ ਤੋਂ ਬਚਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਜਿ¤ਥੇ ਪਿਆਰ ਨਹੀਂ ਮਿਲਦਾ ਵਿਅਕਤੀ ਉਥੇ ਨਸ਼ਾ ਕਰਨ ਵ¤ਲ ਵ¤ਧਦਾ ਹੈ, ਸਾਨੂੰ ਸਮਾਜ ਦੇ ਹਰ ਬਾਸ਼ਿੰਦੇ ਨਾਲ ਪਿਆਰ ਭਾਵ ਨਾਲ ਰਹਿਣਾ ਚਾਹੀਦਾ ਹੈ। ਉਨ੍ਹਾਂ ਇਸ ਦੌਰਾਨ ਉਨ੍ਹਾਂ ਕਾਰਨਾਂ ਦੀ ਪਛਾਣ ਕੀਤੀ ਜਿੰਨ੍ਹਾਂ ਨਾਲ ਸਮਾਜ ਵਿਚ ਨਸ਼ਾ ਖੋਰੀ ਵ¤ਧਦੀ ਹੈ। ਉਨ੍ਹਾਂ ਕਿਹਾ ਕਿ ਅ¤ਜ ਦੀ ਤਣਾਓ ਪੂਰਣ ਜਿੰਦਗੀ ਵਿਚੋਂ ਰਾਹਤ ਲੈਣ ਦਾ ਇਕੋ ਇਕ ਜ਼ਰੀਆ ਸੇਵਾ ਹੈ। ਇਹ ਸੇਵਾ ਐਨ.ਐਸ.ਐਸ. ਦੇ ਮਾਧਿਆਮ ਰਾਹੀਂ ਬਹੁਤ ਬਿਹਤਰ ਤਰੀਕੇ ਨਾਲ ਨਿਭਾਈ ਜਾ ਸਕਦੀ ਹੈ।ਇਸੇ ਤਰ੍ਹਾਂ ਇਸ ਕੈਂਪ ਨੂੰ ਹਾਰਟੀਕਲਚਰ ਡਵੀਜਨ ਲੁਧਿਆਣਾ ਦੇ ਕਾਰਜਕਾਰੀ ਇੰਜੀਨੀਅਰ ਜਰਨੈਲ ਸਿੰਘ ਨੇ ਵੀ ਸੰਬੋਧਨ ਕੀਤਾ। ਉਨ੍ਹਾਂ ਵਿਦਿਆਰਥੀਆਂ ਨੂੰ ਆਪਣੇ ਆਲੇ ਦੁਆਲੇ ਦੀ ਵਾਤਾਵਰਣ ਸੰਭਾਲ ਬਾਰੇ ਜਾਗਰੂਕ ਹੋਣ ਲਈ ਕਿਹਾ। ਉਨ੍ਹਾਂ ਕਿਹਾ ਕਿ ਰੋਜ਼ਾਨਾ ਵ¤ਧ ਰਹੇ ਪ੍ਰਦੂਸ਼ਣ ਤੇ ਬਿਮਾਰੀਆਂ ਤੋਂ ਬਚਾਅ ਦਾ ਇਕੋ ਇਕ ਹ¤ਲ ਵਾਤਾਵਰਣ ਦੀ ਸੁਰ¤ਖਿਆ ਹੈ।ਇਸ ਕੈਂਪ ਦੇ ਉਦਘਾਟਨੀ ਸ਼ੈਸਨ ਵਿਚ ਆਏ ਹੋਏ ਮਹਿਮਾਨਾਂ ਦਾ ਸਵਾਗਤ ਯੂਨੀਵਰਸਿਟੀ ਦੇ ਡਾਇਰੈਕਟਰ ਵਿਦਿਆਰਥੀ ਭਲਾਈ ਡਾ. ਸੁਖਬੀਰ ਸਿੰਘ ਆਹਲੂਵਾਲੀਆ ਨੇ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਅਜਿਹੇ ਕੈਂਪਾਂ ਦੇ ਮਾਧਿਅਮ ਰਾਹੀਂ ਵਿਦਿਆਰਥੀਆਂ ਦਾ ਸਰਵਪ¤ਖੀ ਵਿਕਾਸ ਕਰਨ ਲਈ ਵਚਨਬ¤ਧ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਡੀਨ ਅਕਾਦਮਿਕ ਡਾ. ਬਲਕਾਰ ਸਿੰਘ, ਸਹਾਇਕ ਰਜਿਸਟਰਾਰ ਸੰਦੀਪ ਮਹਿਮੀ, ਐਨ.ਐਸ.ਐਸ. ਪ੍ਰੋਗਰਾਮ ਕੋਆਰਡੀਨੇਟਰ ਵਿਨੇ ਕਹਿਰ ਅਤੇ ਯੂਨੀਵਰਸਿਟੀ ਦੇ ਐਨ.ਐਸ.ਐਸ. ਪ੍ਰੋਗਰਾਮ ਅਫ਼ਸਰ ਡਾ. ਸਰਬਜੀਤ ਸਿੰਘ ਹਾਜ਼ਰ ਸਨ।

Geef een reactie

Het e-mailadres wordt niet gepubliceerd. Vereiste velden zijn gemarkeerd met *