ਪੈਰਿਸ ਚ’ ਪ੍ਰਦੂਸ਼ਣ ਨੂੰ ਭਾਂਪਦਿਆਂ ਆਉਣ ਵਾਲੇ ਸਮੇਂ ਵਿੱਚ ਡੀਜ਼ਲ ਤੇ ਪੈਟਰੌਲ ਵਾਲੇ ਚਾਰ ਪਹੀਆਂ ਵਾਹਨਾਂ ਨੂੰ ਬੰਦ ਕਰਨ ਸਬੰਧੀ ਵਿਚਾਰਾਂ।

ਪੈਰਿਸ (ਸੁਖਵੀਰ ਸਿੰਘ ਸੰਧੂ) ਇਥੇ ਦੇ ਪ੍ਰਸ਼ਾਸਇੱਕ ਅਧਿਕਾਰੀਆਂ ਵਲੋਂ ਪੈਰਿਸ ਨੂੰ ਪ੍ਰਦੂਸ਼ਣ ਤੋਂ ਰਾਹਤ ਦਵਾਉਣ ਲਈ ਇੱਕ ਮੀਟਿੰਗ ਬੁਲਾਈ ਗਈ।ਜਿਸ ਵਿੱਚ ਸਹਿਤ ਵਿਭਾਗ ਦੇ ਮਹਿਕਮੇ ਨੇ ਫਰਾਂਸ ਵਿੱਚ ਪ੍ਰਦੂਸਣ ਨਾਲ ਹੋ ਰਹੀਆਂ ਮੌਤਾਂ ਦੀ ਗਿਣਤੀ ਨੂੰ ਤੀਸਰੇ ਨੰਬਰ ਉਪਰ ਦੱਸਿਆ ਹੈ।ਇਸ ਵਾਰੇ ਖਾਸ ਤਵੱਜੋ ਦੇਣ ਦੀ ਨਸੀਹਤ ਵੀ ਕੀਤੀ ਹੈ।ਮੀਟਿੰਗ ਵਿੱਚ ਸਾਲ 2030 ਤੋਂ ਪੈਟਰੌਲ ਨਾਲ ਚੱਲਣ ਵਾਲੇ ਵਾਹਨਾਂ ਨੂੰ ਪੈਰਿਸ ਅੰਦਰ ਦਾਖਲ ਨਾ ਹੋਣ ਲਈ ਵਿਚਾਰ ਵਟਾਦਰਾਂ ਕੀਤਾ ਗਿਆ।ਡੀਜ਼ਲ ਨਾਲ ਚੱਲਣ ਵਾਲੇ ਵਾਹਨਾਂ ਨੂੰ ਸਾਲ 2024 ਤੱਕ ਬੰਦ ਕਰਨ ਸਬੰਧੀ ਵੀ ਵਿਚਾਰਾਂ ਹੋਈਆਂ।ਪ੍ਰਸ਼ਾਸਨ ਨੇ ਪੈਰਿਸ ਅੰਦਰ ਬਿਜਲੀ ਨਾਲ ਚੱਲਣ ਵਾਲੀਆਂ ਗੱਡੀਆਂ ਨੂੰ ਤਰਜੀਹ ਦਿੱਤੀ ਹੈ।ਯਾਦ ਰਹੇ ਕਿ ਪੈਰਿਸ ਦੇ ਹਰ ਇਲਾਕੇ ਵਿੱਚ ਬਿਜਲੀ ਨਾਲ ਚੱਲਣ ਵਾਲੀਆਂ ਕਾਰਾਂ ਦੇ ਪਹਿਲਾਂ ਹੀ ਸੈਲਫ ਸਰਵਿਸ ਸਟੈਂਡ ਬਣੇ ਹੋਏ ਹਨ।ਜਿਥੋਂ ਕੋਈ ਵੀ ਕਿਸੇ ਵਕਤ ਕਾਰ ਲੈ ਸਕਦਾ ਹੈ।ਜਿਸ ਦੀ ਭੁਗਤਾਨ ਕਰੈਡਿਟ ਕਾਰਡ ਰਾਂਹੀ ਕਿਲੋਮੀਟਰ ਦੇ ਹਿਸਾਬ ਨਾਲ ਹੁੰਦੀ ਹੈ।ਇਹ ਸਭ ਕੁਝ ਲਈ ਇੱਕ ਵਾਰ ਪ੍ਰਸ਼ਾਸਨ ਕੋਲ ਆਪਣੀ ਰਜ਼ਿਸਟ੍ਰੇਸ਼ਨ ਕਰਾਉਣੀ ਪੈਂਦੀ ਹੈ।

Geef een reactie

Het e-mailadres wordt niet gepubliceerd. Vereiste velden zijn gemarkeerd met *