ਗੁਰਦੁਆਰਾ ਸੰਗਤ ਸਾਹਿਬ ਸੰਤਰੂੰਧਨ ਵਲੋ 29 ਅਕਤੂੰਬਰ ਨੂੰ ਨਗਰ ਕੀਰਤਨ ਸਜਾਇਆ ਜਾ ਰਿਹਾ ਹੈ

ਬੈਲਜੀਅਮ 17 ਅਕਤੂਬਰ (ਹਰਚਰਨ ਸਿੰਘ ਢਿੱਲੋਂ) ਗੁਰਦੁਆਰਾ ਪ੍ਰਬੰਧਿਕ ਸੇਵਾਦਾਰ ਸ੍ਰ ਕਰਨੈਲ ਸਿੰਘ ਅਤੇ ਸਾਥੀ ਸੇਵਾਦਾਰਾਂ ਵਲੋ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ, ਬੈਲਜੀਅਮ ਦੇ ਸ਼ਹਿਰ ਸੰਤਰੂੰਧਨ ਦੇ ਗੁਰਦੁਆਰਾ ਸੰਗਤ ਸਾਹਿਬ ਦੀ ਪ੍ਰਬੰਧਿਕ ਕਮੇਟੀ ਅਤੇ ਬੈਲਜੀਅਮ ਦੀ ਸਾਰੀ ਸੰਗਤ ਮਿਲ ਕੇ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਦੀ ਖੁਸ਼ੀ ਵਿਚ ਵਿਸ਼ਾਲ ਨਗਰ ਕੀਰਤਨ ਸਜਾ ਰਹੇ ਹਨ, ਜੋ 29 ਅਕਤੂਬਰ ਦਿਨ ਐਤਵਾਰ ਸਵੇਰੇ 12 ਵਜੇ ਗੁਰਦੁਆਰਾ ਸੰਗਤ ਸਾਹਿਬ ਤੋ ਅਰੰਭ ਹੋ ਸੰਤਰੂੰਧਨ ਸ਼ਹਿਰ ਸੈਂਟਰ ਪਹੂੰਚੇਗਾ ਜਿਥੇ ਸੰਗਤਾਂ ਦੀ ਸੇਵਾ ਵਿਚ ਚਾਹ ਪਾਣੀ ਲੰਗਰ ਅਤੇ ਹੋਰ ਕਈ ਕਿਸਮ ਦੇ ਖਾਣੇ ਸੇਵਾਦਾਰਾਂ ਵਲੋ ਸੇਵਾ ਨਿਭਾਈ ਜਾਵੇਗੀ ਅਤੇ ਨਗਰ ਕੀਰਤਨ ਦੀ ਵਾਪਸੀ ਸ਼ਾਮੀ 4.00 ਵਜੇ ਗੁਰਦੁਆਰਾ ਸੰਗਤ ਸਾਹਿਬ ਹੋਵੇਗੀ, ਪ੍ਰਬੰਦਕਾਂ ਵਲੋ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਪਰਿਵਾਰ ਰ ਸਮੇਤ ਇਸ ਵਿਸ਼ਾਲ ਨਗਰ ਕੀਰਤਨ ਵਿਚ ਪਹੂੰਚ ਕੇ ਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ , ਅਤੇ ਸੇਵਾ ਦੇ ਚਾਹਵਾਨ ਸੱਜਣ ਗੁਰਦੁਆਰਾ ਪ੍ਰਬੰਧਿਕ ਸੇਵਾਦਾਰਾਂ ਨਾਲ ਰਾਪਤਾ ਕਰੋ ਜੀ।

Geef een reactie

Het e-mailadres wordt niet gepubliceerd. Vereiste velden zijn gemarkeerd met *