ਹਿੰਦੂ ਕੰਨਿਆ ਕਾਲਜ ’ਚ ਦੀਵਾਲੀ ਮੇਲੇ ਵਿ¤ਚ ਵਿਦਿਆਰਥੀਆਂ ਨੇ ਵੇਚੇ ਆਪਣੇ ਬਣਾਏ ਪ੍ਰੋਡੈਕਟਸ

ਕਪੂਰਥਲਾ, 17 ਅਕਤੂਬਰ, ਇੰਦਰਜੀਤ ਸਿੰਘ
ਦੀਵਾਲੀ ਦੇ ਸ਼ੁਭ ਮੌਕੇ ਹਿੰਦੂ ਕੰਨਿਆ ਕਾਲਜ ਦੇ ਪ੍ਰੋਡੈਕਟਿਵ ਸੈਂਟਰ ਵਲੋਂ ਲਗਾਏ ਗਏ ਦੀਵਾਲੀ ਮੇਲੇ ਵਿ¤ਚ ਖਰੀਦਦਾਰੀ ਵਾਸਤੇ ਭਾਰੀ ਉਤਸਾਹ ਵੇਖਿਆ ਗਿਆ। ਕਾਲਜ ਵਿਦਿਆਰਥੀਆਂ ਨੇ ਉਹਨਾਂ ਦੇ ਹੀ ਸਾਥੀਆਂ ਦੁਆਰਾ ਤਿਆਰ ਕੀਤੇ ਸਮਾਨ ਦੀ ਬੜੀ ਸ਼ਲਾਘਾ ਕੀਤੀ ਅਤੇ ਖੁਲ ਕੇ ਸਮਾਨ ਖਰੀਦਿਆ।ਦੀਵਾਲੀ ਮੇਲੇ ਦਾ ਉਦਘਾਟਨ ਕਾਲਜ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਸ਼੍ਰੀ ਤਿਲਕ ਰਾਜ ਅਗ¤ਰਵਾਲ ਨੇ ਕੀਤਾ। ਇਸ ਮੇਲੇ ਵਿ¤ਚ ਵਿਦਿਆਰਥਣਾ ਵਲੋਂ ਤਿਆਰ ਕੀਤੇ ਰੰਗੋਲੀ ਵਾਸਤੇ ਰੰਗ, ਹੈਂਡੀਕਰਾਫਟ ਆਈਟਮਸ, ਲੈਂਪ ਸ਼ੇਡਸ, ਗ੍ਰੀਟਿੰਗ ਕਾਰਡ, ਸ਼ੋ-ਪੀਸ, ਡੋਰ ਅਤੇ ਵਾਲ ਹੈਗਿੰਗਸ, ਜ਼ਿਊਲਰੀ, ਹੈਂਡ ਬੈਗ ਆਦਿ ਸਮਾਨ ਵਿਕਰੀ ਲਈ ਲਗਾਏ ਗਏ।ਕਾਲਜ ਪ੍ਰਿੰਸੀਪਲ ਡਾ. ਅਰਚਨਾ ਗਰਗ ਨੇ ਪ੍ਰੋਡੈਕਟਿਵ ਸੈਂਟਰ ਬਾਰੇ ਜਾਣਕਾਰੀ ਦਿੰਦਆ ਦ¤ਸਿਆ ਕਿ ਇਹ ਕਾਲਜ ਵਲੋਂ ਸ਼ੁਰੂ ਕੀਤੀ ਪਹਿਲ ਹੈ ਜਿਸ ਵਿ¤ਚ ਵਿਦਿਆਰਥਣਾਂ ਲਈ ਪੜਾਈ ਦੇ ਨਾਲ ਨਾਲ ਕਮਾਈ ਕਰਨ ਦੀ ਸੁਵਿਧਾ ਦਿ¤ਤੀ ਜਾਂਦੀ ਹੈ। ਠਪ੍ਰੋਡੈਕਟਿਵ ਸੈਂਟਰ ਵਲੋਂ ਇਸ ਤੋਂ ਪਹਿਲਾਂ ਇ¤ਕ ਪੇਟਿੰਗ ਐਗਜੀਬਿਸ਼ਨ, ਕਰਵਾ-ਚੌਥ ਦੇ ਮੌਕੇ ਮੇਹਿੰਦੀ ਦਾ ਸਟਾਲ ਲਗਾਇਆ ਗਿਆ ਸੀ ਅਤੇ ਅ¤ਜ ਵਿਦਿਆਰਥੀਆਂ ਨੂੰ ਉਹਨਾਂ ਦੁਆਰਾ ਤਿਆਰ ਕੀਤੇ ਗਏ ਆਈਟਮਾਂ ਨੂੰ ਵੇਚਣ ਦਾ ਪਲੈਟਫਾਰਮ ਮੁਹੈਇਆ ਕਰਵਾਇਆ ਗਿਆ ਹੈ।ਵਿਦਿਆਰਥੀਆਂ ਦੇ ਹੁਨਰ ਅਤੇ ਉਹਨਾਂ ਦੇ ਉਤਸ਼ਾਹ ਨੂੰ ਵੇਖ ਕੇ ਸਾਨੂੰ ਇਸ ਪਹਿਲ ਲਈ ਬੜਾ ਮਾਨ ਪ੍ਰਾਪਤ ਹੋ ਰਿਹਾ ਹੈ,ਠ ਡਾ. ਗਰਗ ਨੇ ਦ¤ਸਿਆ।ਠਇਸ ਸੈਂਟਰ ਰਾਹੀਂ ਬ¤ਚਿਆਂ ਨੂੰ ਪੜਾਈ ਦੇ ਨਾਲ ਨਾਲ ਹੋਰ ਕਮਾਈ ਕਰਨ ਦੇ ਮੌਕੇ ਦਿ¤ਤੇ ਜਾਂਦੇ ਹਨ ਅਤੇ ਅਸੀਂ ਹੋਰ ਕਈ ਸੰਭਾਵਨਾਵਾਂ ਦੀ ਤਲਾਸ਼ ਵੀ ਕਰ ਰਹੇ ਹਾਂ,ਠ ਡਾ. ਗਰਗ ਨੇ ਅ¤ਗੇ ਦ¤ਸਿਆ।ਠਮੈ ਧੰਨਵਾਦ ਕਰਦੀ ਹਾਂ ਕਾਲਜ ਦਾ ਜਿੰਨਾਂ ਨੇ ਸਾਡੇ ਵਿਚ ਆਤਮ ਵਿਸ਼ਵਾਸ ਪੈਦਾ ਕੀਤਾ ਕਿਉਕਿ ਸ਼ੁਰੂ ਤੋ ਹੀ ਮੈਨੂੰ ਕ੍ਰਿਏਟਿਵ ਚੀਜ਼ਾ ਬਣਾਉਣ ਦਾ ਸ਼ੋਕ ਹੈ ਪਰ ਜਦੋ ਤੁਹਾਡੀ ਬਣਾਈ ਚੀਜ਼ ਦੀ ਪ੍ਰਸੰਸਾ ਅਤੇ ਮੁ¤ਲ ਪੈਦਾ ਹੈ ਤਾਂ ਬਹੁਤ ਹੀ ਖੁਸ਼ੀ ਹੁੰਦੀ ਹੈ,ਠ ਕਾਲਜ ਦੀ ਵਿਦਿਅਰਥਣ ਡਿੰਪਲ ਪੂਰੀ ਨੇ ਕਿਹਾ।
ਦਿਵਾਲੀ ਮੇਲੇ ਦਾ ਆਯੋਜਨ ਕਾਲਜ ਦੇ ਹੋਮ ਸਾਇੰਸ, ਫੈਸ਼ਨ ਡਿਜਾਇਨੰਗ ਅਤੇ ਫਾਈਨ-ਆਰਟਸ ਵਿਭਾਗ ਦੁਆਰਾ ਮੈਡਮ ਸ਼੍ਰੀਮਤੀ ਸਾਰਿਕਾ ਕਾਂਡਾ ਦੀ ਦੇਖ-ਰੇਖ ਵਿ¤ਚ ਕੀਤਾ ਗਿਆ। ਪ੍ਰਬੰਧਕ ਕਮੇਟੀ ਦੇ ਸਲਾਹਾਕਾਰ ਮੈਡਮ ਕੁਸਮ ਵਰਮਾ ਵਲੋਂ ਵੀ ਇਸ ਮੌਕੇ ਵਿਦਿਆਰਥੀਆਂ ਦੇ ਹੁਨਰ ਦੀ ਬੜੀ ਸ਼ਲਾਘਾ ਕੀਤੀ ਅਤੇ ਉਹਨਾਂ ਨੂੰ ਹੋਰ ਲਗਨ ਅਤੇ ਮਿਹਨਤ ਨਾਲ ਅ¤ਗੇ ਵਧਨ ਲਈ ਕਿਹਾ।

Geef een reactie

Het e-mailadres wordt niet gepubliceerd. Vereiste velden zijn gemarkeerd met *