ਸੀਚੇਵਾਲ ਵੱਲੋਂ ਜਾਗਰੂਕਤਾ ਰੈਲੀ ਭਲਕੇ

ਲੋਹੀਆਂ ਖਾਸ, 17 ਅਕਤੂਬਰ (ਸੁਰਜੀਤ ਸਿੰਘ ਸੀਚੇਵਾਲ) ਨਿਰਮਲ ਕੁਟੀਆ ਸੀਚੇਵਾਲ ਵੱਲੋਂ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਦੀ ਅਗਵਾਈ ’ਚ ਦਿਵਾਲੀ ਦਾ ਤਿਉਹਾਰ ਪ੍ਰਦੂਸ਼ਨ ਰਹਿਤ ਮਨਾਉਣ ਦਾ ਸੱਦਾ ਦਿੰਦੀ ਰੈਲੀ 19 ਅਕਤੂਬਰ ਨੂੰ ਕੱਢੀ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਨਿਰਮਲ ਕੁਟੀਆ ਦੇ ਬੁਲਾਰੇ ਸੁਰਜੀਤ ਸਿੰਘ ਸ਼ੰਟੀ ਨੇ ਦੱਸਿਆ ਕਿ ਇਹ ਰੈਲੀ ਨਿਰਮਲ ਕੁਟੀਆ ਤੋਂ ਸ਼ੁਰੂ ਹੋ ਕੇ ਪਿੰਡ ਚੱਕਚੇਲਾ, ਬਾੜਾ ਜਗੀਰ, ਤਾਸ਼ਪੁਰ ਮੋੜ ਤੋਂ ਹੁੰਦੀ ਹੋਈ ਸੁਲਤਾਨਪੁਰ ਲੋਧੀ ਵਿਖੇ ਪਵਿੱਤਰ ਕਾਲੀ ਵੇਈਂ ਦੇ ਕੰਢੇ ਨਿਰਮਲ ਕੁਟੀਆ ਵਿਖੇ ਪਹੁੰਚ ਕੇ ਸਮਾਪਤ ਹੋਵੇਗੀ। ਉਨ•ਾਂ ਦੱਸਿਆ ਕਿ ਰੈਲੀ ਦੌਰਾਨ ਜਿੱਥੇ ਸੰਤ ਬਲਬੀਰ ਸਿੰਘ ਸੀਚੇਵਾਲ ਲੋਕਾਂ ਨੂੰ ਪ੍ਰਦੂਸ਼ਣ ਰਹਿਤ ਦਿਵਾਲੀ ਮਨਾਉਣ ਲਈ ਪ੍ਰੇਰਿਤ ਕਰਨਗੇ, ਉੱਥੇ ਉਕਤ ਸੜਕਾਂ ਦੇ ਕੰਢਿਆਂ ’ਤੇ ਬੂਟੇ ਵੀ ਲਗਾਏ ਜਾਣਗੇ।

Geef een reactie

Het e-mailadres wordt niet gepubliceerd. Vereiste velden zijn gemarkeerd met *