ਜਦੋਂ ਬੇ ਘਰ ਹੋਇਆ ਆਦਮੀ ਤੇਰਾਂ ਬਿੱਲੀਆਂ ਨਾਲ ਕਾਰ ਵਿੱਚ ਰੈਣ ਬਸੇਰਾ ਕਰਨ ਲਈ ਮਜਬੂਰ ਹੋਇਆ !


ਪੈਰਿਸ (ਸੁਖਵੀਰ ਸਿੰਘ ਸੰਧੂ) ਇਥੇ ਦੇ ਏਸੋਨ ਇਲਾਕੇ ਵਿੱਚ ਇੱਕ 50 ਸਾਲ ਦਾ ਹੈਨਰੀ ਨਾਂ ਦਾ ਆਦਮੀ ਤੇਰਾਂ ਪਾਲਤੂ ਬਿੱਲੀਆਂ ਨਾਲ ਕਾਰ ਵਿੱਚ ਰਹਿ ਰਿਹਾ ਸੀ।ਇਹ ਕਾਰ ਉਸ ਨੇ ਸ਼ੋਪਿੰਗ ਸੈਂਟਰ (ਮਾਲ) ਦੀ ਕਾਰ ਪਾਰਕਿੰਗ ਵਿੱਚ ਪਾਰਕ ਕੀਤੀ ਹੋਈ ਸੀ।ਪਸ਼ੂ ਪਾਲਣ ਸੰਸਥਾ ਨਾਲ ਆਪਣੀ ਦਰਦ ਭਰੀ ਕਹਾਣੀ ਬਿਆਨ ਕਰਦੇ ਹੋਏ ਦੱਸਿਆ,ਕਿ ਮੈਂ ਇੱਕ ਸੋਸਲ ਵਰਕਰ ਹਾਂ, ਤੇ ਆਪਣੇ ਪਿਤਾ ਨਾਲ ਇੱਕ ਅਪਾਰਟਮੈਂਟ ਵਿੱਚ ਰਹਿਦਾ ਹੋਇਆ ਨੌਕਰੀ ਪੇਸ਼ਾ ਵੀ ਕਰਦਾ ਸੀ।ਅਚਾਨਕ ਮੇਰੇ ਪਿਤਾ ਬੀਮਾਰ ਹੋ ਗਏ।ਮੈਂ ਉਹਨਾਂ ਦਾ ਵੱਧ ਤੋਂ ਵੱਧ ਧਿਆਨ ਰੱਖਣ ਲੱਗ ਪਿਆ।ਮੈਂ ਉਹਨਾਂ ਨਾਲ ਕਦੇ ਘਰ ਤੇ ਕਦੇ ਹਸਪਤਾਲ , ਜਿਆਦਾ ਸਮਾਂ ਉਹਨਾਂ ਨਾਲ ਹਸਪਤਾਲ ਵਿੱਚ ਗੁਜ਼ਾਰਦਾ, ਸਾਡਾ ਘਰ ਵੱਲ ਧਿਆਨ ਘਟਦਾ ਗਿਆ।ਸਾਲ 2010 ਵਿੱਚ ਸਾਡੇ ਕੋਲ ਤਿੰਨ ਬਿੱਲੀਆਂ ਸਨ। ਉਹ ਕਈ ਮਹੀਨੇ ਹਸਪਤਾਲ ਰਹੇ,ਅਖੀਰ ਉਹਨਾਂ ਦੀ ਮੌਤ ਹੋ ਗਈ।ਇਸ ਅਰਸੇ ਦੌਰਾਨ ਬਿੱਲੀਆਂ ਦਾ ਪ੍ਰਵਾਰ ਵੀ ਵਧਦਾ ਗਿਆ।ਕੰਮ ਤੇ ਜਿਆਦਾ ਦੇਰ ਗੈਰ ਹਾਜ਼ਰ ਰਹਿਣ ਕਾਰਨ ਮੇਰੀ ਨੌਕਰੀ ਵੀ ਚਲੀ ਗਈ।ਮੈਂ ਇੱਕਲਾ ਇਹਨਾਂ ਤੇਰਾਂ ਬਿਲੀਆਂ ਨਾਲ ਘਰ ਵਿੱਚ ਰਹਿ ਗਿਆ।ਉਸ ਨੇ ਅੱਗੇ ਕਿਹਾ,ਮੇਰੇ ਇੱਕ ਗੁਆਂਢੀ ਨੇ ਘਰ ਵਿੱਚ ਜਿਆਦਾ ਬਿੱਲੀਆਂ ਰੱਖਣ ਤੇ ਕਿਸੇ ਬੀਮਾਰੀ ਫੈਲਣ ਦੇ ਡਰੋਂ ਮੇਰੇ ਉਪਰ ਕੇਸ ਕਰ ਦਿੱਤਾ।ਮੈਂ ਕਿਸੇ ਵੀ ਹਾਲਤ ਵਿੱਚ ਇਹਨਾਂ ਤੋਂ ਵੱਖ ਹੋਣਾ ਨਹੀ ਚਾਹੁੰਦਾ ਸੀ।ਆਖਰ ਮੈਂ ਬਿੱਲੀਆਂ ਨੂੰ ਛੱਡਣ ਨਾਲੋਂ ਘਰ ਛੱਡਣ ਨੂੰ ਤਰਜੀਹ ਦਿੱਤੀ। ਅਗਸਤ ਮਹੀਨੇ ਵਿੱਚ ਮੈਥੋਂ ਉਹ ਕਰਾਏ ਦਾ ਘਰ ਖਾਲੀ ਕਰਵਾ ਲਿਆ ਗਿਆ।ਮੈਂ ਆਪਣੇ ਕਿਸੇ ਰਿਸ਼ਤੇਦਾਰ ਕੋਲੋਂ ਇਹ ਕਾਰ ਉਧਾਰੀ ਲਈ ਹੁਣ ਮੈਂ ਤਿੰਨ ਮਹੀਨੇ ਤੋਂ ਇਸ ਕਾਰ ਵਿੱਚ ਰਹਿ ਰਿਹਾ ਹਾਂ।ਉਸ ਨੇ ਅੱਗੇ ਕਿਹਾ ਇਹ ਬਿੱਲੀਆਂ ਵਾਰੇ ਵੀ ਮੈਂ ਕਿਸੇ ਕੋਲ ਗੱਲ ਨਹੀ ਕੀਤੀ ਸੀ।ਹੁਣ ਘਰ ਅਤੇ ਕੰਮ ਦੀ ਤਲਾਸ਼ ਵਿੱਚ ਹਾਂ,ਜਦੋਂ ਵੀ ਮਿਲ ਗਿਆ ਉਥੇ ਚਲਾ ਜਾਵਾਂਗਾ।ਪਸ਼ੂ ਪਾਲਣ ਸੰਸਥਾ ਨੇ ਡਾਕਟਰੀ ਮੁਆਇਨਾ ਕਰਨ ਲਈ ਸਾਰੀਆਂ ਬਿੱਲੀਆਂ ਨੂੰ ਪਕੜ੍ਹ ਲਿਆ ਹੈ।ਜਿਹਨਾਂ ਵਿੱਚ ਕੁਝ ਕਾਰ ਦੇ ਸੀਟਾਂ ਥੱਲੇ ਲੁਕੀਆਂ ਹੋਈਆਂ ਸਨ। ਇੱਕ ਲੋਕ ਭਲਾਈ ਸੰਸਥਾ ਨੇ ਉਸ ਨੂੰ ਹਰ ਤਰਾਂ ਦੀ ਮੱਦਦ ਦੇਣ ਦੀ ਪੇਸ਼ਕਸ਼ ਵੀ ਕੀਤੀ ਹੈ।

Geef een reactie

Het e-mailadres wordt niet gepubliceerd. Vereiste velden zijn gemarkeerd met *