ਦੀਵਾਲੀ

ਖੁਸ਼ੀਆਂ ਵੰਡਦੀ ਹੈ ਫਿਰ ਰਾਤ ਕਾਲ੍ਹੀ ,
ਜਦੋਂ ਆਉਦੀ ਹੈ ਸਾਲ ਪਿੱਛੋ ਦੀਵਾਲੀ ।

ਲੋਕੀ ਕਰਦੇ ਨੇ ਘਰਾਂ ਦੀ ਸਫਾਈ ,
ਰਹਿੰਦੀ ਬਜਾਰਾਂ ਚੋਂ ਮਸਤੀ ਛਾਈ ।
ਹਰ ਥਾਂ ਰੌਣਕ ਹੁੰਦੀ ਹੈ ਬਾਹਲੀ….

ਬੱਚਿਆਂ ਦੇ ਚਾਅ ਨਹੀਂ ਸੰਭਾਲੇ ਜਾਂਦੇ ,
ਸਭ ਰਲ-ਮਿਲ ਕੇ ਦੀਪ ਨੇ ਜਲਾਂਦੇ ।
ਕੋਈ ਲੜ੍ਹੀ ਚਲਾਏ ਪਟਾਕਿਆਂ ਵਾਲੀ…

ਸਾਨੂੰ ਇਤਿਹਾਸ ਨਾਲ ਹੈ ਇਹ ਜੋੜਦੀ,
ਗਿੱਲ ਬੁਰੇ ਕੰਮਾਂ ਤੋਂ ਵੀ ਇਹ ਹੈ ਮੋੜਦੀ ।
ਕਰੀਏ ਹਰ ਧੀ-ਭੈਣ ਦੀ ਰਖਵਾਲੀ….

ਮਨਦੀਪ ਗਿੱਲ ਧੜਾਕ

Geef een reactie

Het e-mailadres wordt niet gepubliceerd. Vereiste velden zijn gemarkeerd met *