ਇਸ ਮਹੀਨੇ ਦੀ ਗਰਮੀ ਨੇ ਪੈਰਿਸ ‘ਚ 145 ਸਾਲ ਪੁਰਾਣਾ ਰੀਕਾਰਡ ਤੋੜ ਦਿੱਤਾ।

ਫਰਾਂਸ (ਸੁਖਵੀਰ ਸਿੰਘ ਸੰਧੂ) ਇਥੇ ਦੀ ਰਾਜਧਾਨੀ ਪੈਰਿਸ ਵਿੱਚ ਅਕਤੂਬਰ ਦੇ ਦੂਸਰੇ ਹਫਤੇ ਲਗਾਤਾਰ ਅੱਠ ਦਿੱਨ ਪਈ ਗਰਮੀ ਨੇ 145 ਸਾਲ ਪੁਰਾਣਾ ਰੀਕਾਰਡ ਤੋੜ ਦਿੱਤਾ ਹੈ।ਪੈਰਿਸ ਦੀ ਪਤਝੜ ਰੁੱਤ ਵਿੱਚ ਗਰਮੀਆਂ ਦਾ ਮੌਸਮ ਬਣਿਆ ਹੋਇਆ ਸੀ।ਫਰਾਂਸ ਦੇ ਮੌਸਮ ਵਿਭਾਗ (ਮੈਟਓ ਫਰਾਂਸ) ਦੇ ਦੱਸਣ ਮੁਤਾਬਕ ਲਗਾਤਾਰ ਅੱਠ ਦਿੱਨ 20-25 ਡਿਗਰੀ ਪੈ ਰਹੀ ਗਰਮੀ ਨੇ ਇੱਕ ਸਦੀ ਤੋਂ ਵੀ ਵੱਧ ਦਾ ਰੀਕਾਰਡ ਤੋੜ ਦਿੱਤਾ ਹੈ।ਇਥੇ ਇਹ ਵੀ ਯਿਕਰ ਯੋਗ ਹੈ ਕਿ ਇਸ ਤੋਂ ਪਹਿਲਾਂ ਸਾਲ 1872 ਇਹੋ ਜਿਹਾ ਮੌਸਮ ਨੋਟ ਕੀਤਾ ਗਿਆ ਸੀ।

Geef een reactie

Het e-mailadres wordt niet gepubliceerd. Vereiste velden zijn gemarkeerd met *