ਪ੍ਰੈਸ ਨੋਟਪ੍ਰੈਸ ਨੋਟਸਮਾਜ ਸੁਧਾਰ ਫਿਲਮ ‘‘ਬਟਵਾਰਾ ਇੱਕ ਦੁਖਾਂਤੂ ਰਿਲੀਜ

ਪਟਿਆਲਾ : 24 ਅਕਤੂਬਰ : ਸ਼ਾਹੀ ਸ਼ਹਿਰ ਪਟਿਆਲਾ ਦੇ ਹੋਟਲ ਇਕਬਾਲ ਇਨ ਵਿੱਚ ਅੱਜ ਇੱਕ ਸਮਾਗਮ ਦੌਰਾਨ ਸਮਾਜ ਸੁਧਾਰਕ ਵਿਸ਼ੇ ਉਪਰ ਬਣੀ ਟੈਲੀ ਫਿਲਮ, ਪੰਜਾਬੀ ਵਿਦਵਾਨ ਡਾ. ਜਗਮੇਲ ਸਿੰਘ ਭਾਠੂਆਂ ਵੱਲੋਂ ਰਿਲੀਜ ਕੀਤੀ ਗਈ। ਇਸ ਮੌਕੇ ਉ¤ਘੇ ਫਿਲਮਕਾਰ ਇਕਬਾਲ ਗੱਜਣ ਨੇ ਫਿਲਮ ਬਟਵਾਰਾ ਦੇ ਡਾਇਰੈਕਟਰ ਰਵਿੰਦਰ ਰਵੀ ਸਮਾਣਾ ਅਤੇ ਪ੍ਰੋਡਿਊਸਰ ਵੇਦ ਚੰਦ ਮੰਡੋਰ ਦੀ ਸ਼ਲਾਘਾ ਕਰਦਿਆਂ ਦੱਸਿਆ ਕਿ ਫਿਲਮਕਾਰ ਰਵੀ ਸਮਾਣਾ ਵਲੋਂ ਸਾਫ ਸੁਥਰੀਆਂ ਫਿਲਮਾਂ ਤਿਆਰ ਕਰਕੇ ਮਾਂ ਬੋਲੀ ਪੰਜਾਬੀ ਦੀ ਵਡਮੁੱਲੀ ਸੇਵਾ ਕੀਤੀ ਜਾ ਰਹੀ ਹੈ। ਇਸ ਮੌਕੇ ਹਾਜ਼ਰ ਫਿਲਮ ਦੀ ਹੀਰੋਇਨ ਦੀਪਾ ਚਨਾਲੀਆ ਨੇ ਦੱਸਿਆ ਕਿ ‘ਸਿਮਰਤ ਮਿਊਜਿਕ’ ਬੈਨਰ ਹੇਠ ਤਿਆਰ ਫਿਲਮ ਬਟਵਾਰਾ ਦਾ ਸੰਗੀਤ ਮੈਕ.ਵੀ. ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਅਸਿਸਟੈਂਟ ਪ੍ਰੋਫੈਸਰ ਡਾ. ਰਵਿੰਦਰ ਕੌਰ ਰਵੀ ਵੱਲੋਂ ਮਿਲਕੇ ਤਿਆਰ ਕੀਤਾ ਗਿਆ ਹੈ। ਇਸ ਮੌਕੇ ਫਿਲਮ ਦੇ ਕਲਾਕਾਰ ਬਾਲਾ ਹਰਵਿੰਦਰ ਸਿੰਘ, ਮੱਖਣ ਸਿੰਘ ਘੁਮਾਣ, ਅੰਮ੍ਰਿਤ ਖੋਖਰ ਅਤੇ ਫਿਲਮ ਐਕਟਰ ਕੁਮਾਰ ਗੌਰਵ, ਮਹਿਤਾਬ ਮੱਟੂ ਤੇ ਉ¤ਘੇ ਗਾਇਕ ਹਨੀ ਹੰਟਾਲ ਹਾਜ਼ਰ ਸਨ।
ਫੋਟੋ ਕੈਪਸ਼ਨ : ਫਿਲਮ ‘ਬਟਵਾਰਾ ਏਕ ਦੁਖਾਂਤ’ ਰਿਲੀਜ਼ ਕਰਦੇ ਹੋਏ ਫਿਲਮਕਾਰ ਇਕਬਾਲ ਗੱਜਣ, ਡਾ. ਜਗਮੇਲ ਭਾਠੂਆਂ, ਵੇਦ ਚੰਦ ਮੰਡੋਰ, ਰਵਿੰਦਰ ਰਵੀ ਸਮਾਣਾ, ਦੀਪਾ ਚਨਾਲੀਆ ਤੇ ਸਮੂੰਹ ਕਲਾਕਾਰ।ਜਾਰੀ ਕਰਤਾਗੁਰਜੋਤ ਫਿਲਮਜ਼ ਐਂਡ ਸਿਮਰਤ ਮਿਊਜਿਕ,

Geef een reactie

Het e-mailadres wordt niet gepubliceerd. Vereiste velden zijn gemarkeerd met *