ਮਗਨਰੇਗਾ ਦੇ ਕੰਮਾ ਦਾ ਤਿੰਨ ਰੋਜਾ ਸੋਸ਼ਲ ਆਡਿਟ ਨਰੀਖਣ ਕੀਤਾ

ਪਿੰਡ ਦੇਵਾ ਸਿੰਘ ਵਾਲਾ/ਵਰਿਆਹਾਂ ਵਿਖੇ ਮਗਨਰੇਗਾ ਕੰਮਾਂ ਦੇ ਸੋਸ਼ਲ ਆਡਿਟ ਦੇ ਦ੍ਰਿਸ਼।

ਫਗਵਾੜਾ 25 ਅਕਤੂਬਰ (ਰਵੀਪਾਲ ਸ਼ਰਮਾ) ਸੋਸ਼ਲ ਆਡਿਟ ਅਥਾਰਿਟੀ ਮੋਹਾਲੀ ਚੰਡੀਗੜ• ਦੇ ਹੁਕਮਾ ਅਨੁਸਾਰ ਡਾਇਰੈਕਟਰ ਨਰਿੰਦਰ ਸਿੰਘ ਦੀ ਅਗਵਾਈ ਹੇਠ ਪਿੰਡ ਦੇਵਾ ਸਿੰਘ ਵਾਲਾ/ਵਰਿਆਹਾਂ ਵਿਖੇ ਮਗਨਰੇਗਾ ਦੇ ਕੰਮਾ ਦਾ ਤਿੰਨ ਰੋਜਾ ਸੋਸ਼ਲ ਆਡਿਟ ਨਰੀਖਣ ਕੀਤਾ ਗਿਆ। ਜਿਸ ਵਿਚ ਪਹਿਲੇ ਦਿਨ ਅਥਾਰਿਟੀ ਵਲੋਂ ਰਜਿਸਟਰ ਚੈਕ ਕੀਤੇ ਗਏ। ਦੂਸਰੇ ਦਿਨ ਅਥਾਰਿਟੀ ਵਲੋਂ ਘਰ ਘਰ ਜਾ ਕੇ ਜੋਬ ਕਾਰਡ ਅਤੇ ਬੈਂਕ ਦੀਆਂ ਪਾਸਬੁ¤ਕਾਂ ਚੈਕ ਕੀਤੀਆਂ ਗਈਆਂ ਅਤੇ ਤੀਸਰੇ ਦਿਨ ਪਿੰਡ ਵਿਚ ਆਮ ਇਜਲਾਸ ਬੁਲਾਇਆ ਗਿਆ। ਜਿਸ ਵਿਚ ਵ¤ਡੀ ਗਿਣਤੀ ਵਿਚ ਪਿੰਡ ਵਾਸੀਆਂ ਅਤੇ ਵੋਟਰਾਂ ਨੇ ਸ਼ਿਰਕਤ ਕੀਤੀ। ਇਸ ਮੌਕੇ ਵਿਜੀਲੈਂਸ ਕਮੇਟੀ ਦੀ ਚੋਣ ਵੀ ਕੀਤੀ ਗਈ ਅਤੇ ਆਉਣ ਵਾਲੇ ਮਾਲੀ ਵਰ•ੇ ਦੌਰਾਨ ਹੋਣ ਵਾਲੇ ਕੰਮਾ ਦੇ ਮਤੇ ਸਰਬ ਸੰਮਤੀ ਨਾਲ ਪਾਸ ਕੀਤੇ ਗਏ। ਆਮ ਇਜਲਾਸ ਨੂੰ ਡਾਇਰੈਕਟਰ ਨਰਿੰਦਰ ਸਿੰਘ, ਜਗਜੀਵਨ ਕੁਮਾਰ ਅਤੇ ਰਣਦੀਪ ਨੇ ਸੰਬੋਧਨ ਕੀਤਾ ਅਤੇ ਸੋਸ਼ਲ ਆਡਿਟ ਬਾਰੇ ਜਾਣਕਾਰੀ ਦਿ¤ਤੀ ਗਈ। ਇਸ ਮੌਕੇ ਏ.ਪੀ.ਓ. ਸੁਰਿੰਦਰ ਕੁਮਾਰ, ਤਲਵਿੰਦਰ ਸਿੰਘ ਸਕ¤ਤਰ ਮਗਨਰੇਗਾ, ਸਰਪੰਚ ਗੁਰਦੀਪ ਸਿੰਘ ਘੁੰਮਣ, ਪੰਚਾਇਤ ਮੈਂਬਰ ਗੁਰਵਿੰਦਰ ਕੌਰ, ਕੁਲਵੰਤ ਸਿੰਘ, ਸਤਨਾਮ ਸਿੰਘ, ਜਸਬੀਰ ਕੌਰ ਤੋਂ ਇਲਾਵਾ ਮਹਿੰਦਰ ਸਿੰਘ, ਵਰਿੰਦਰ ਕੌਰ, ਹਰੀ ਰਾਮ, ਤਰਸੇਮ ਲਾਲ, ਸੁਖਵਿੰਦਰ ਸਿੰਘ, ਕਰਨੈਲ ਸਿੰਘ, ਕਮਲਜੀਤ ਕੌਰ, ਸਰਬਜੀਤ ਕੌਰ, ਅਮਰਜੀਤ ਕੌਰ, ਪਰਮਜੀਤ ਕੌਰ, ਸੋਹਨ ਲਾਲ, ਬਲਵਿੰਦਰ ਕੌਰ, ਲਸ਼ਮੀ ਦੇਵੀ, ਹਰਪ੍ਰੀਤ ਕੌਰ, ਬਲਦੇਵ ਸਿੰਘ, ਚਮਨ ਲਾਲ, ਸੇਵਾ ਸਿੰਘ, ਬਿਮਲਾ ਦੇਵੀ ਤੋਂ ਇਲਾਵਾ ਦਵਿੰਦਰ ਕੌਰ, ਲਵਪ੍ਰੀਤ ਹੈਪੀ, ਹਰਜੀਤ ਸਿੰਘ ਲੰਬੜਦਾਰ, ਬਲਦੇਵ ਸਿੰਘ, ਅਮਰ ਸਿੰਘ ਅਤੇ ਜਸਵਿੰਦਰ ਸਿੰਘ ਪੰਚ ਆਦਿ ਵੀ ਹਾਜਰ ਸਨ।

Geef een reactie

Het e-mailadres wordt niet gepubliceerd. Vereiste velden zijn gemarkeerd met *