ਆਲ ਇੰਡੀਆ ਐਂਟੀ ਕੁਰ¤ਪਸ਼ਨ ਫੋਰਮ ਨੇ ਕੀਤੀਆਂ ਸਿਲਾਈ ਮਸ਼ੀਨਾਂ ਅਤੇ ਰਾਸ਼ਨ ਵੰਡ ਸਮਾਗਮ ਦੀਆਂ ਤਿਆਰੀਆਂ ਬਾਰੇ ਵਿਚਾਰਾਂ

 ਰਾਸ਼ਨ ਵੰਡ ਸਮਾਗਮ ਦੀਆਂ ਤਿਆਰੀਆਂ ਸਬੰਧੀ ਵਿਚਾਰਾਂ ਕੀਤੀਆਂ
ਫਗਵਾੜਾ 26 ਅਕਤੂਬਰ (ਰਵੀਪਾਲ ਸ਼ਰਮਾ) ਆਲ ਇੰਡੀਆ ਐਂਟੀ ਕੁਰ¤ਪਸ਼ਨ ਫੋਰਮ ਦੀ ਇਕ ਮੀਟਿੰਗ ਸਥਾਨਕ ਬਸੰਤ ਪਲਾਜਾ ਵਿਖੇ ਸਿਟੀ ਪ੍ਰਧਾਨ ਗੁਰਦੀਪ ਸਿੰਘ ਕੰਗ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿਚ ਜਿਲ•ਾ ਪ੍ਰਧਾਨ ਚੰਦਰ ਸ਼ੇਖਰ ਖੁ¤ਲਰ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਇਸ ਮੌਕੇ 5 ਨਵੰਬਰ ਨੂੰ ਫੋਰਮ ਵਲੋਂ ਕਰਵਾਏ ਜਾਣ ਵਾਲੇ 15ਵੇਂ ਸਿਲਾਈ ਮਸ਼ੀਨਾਂ ਅਤੇ ਰਾਸ਼ਨ ਵੰਡ ਸਮਾਗਮ ਦੀਆਂ ਤਿਆਰੀਆਂ ਸਬੰਧੀ ਵਿਚਾਰਾਂ ਕੀਤੀਆਂ ਗਈਆਂ। ਗੁਰਦੀਪ ਸਿੰਘ ਕੰਗ ਨੇ ਦ¤ਸਿਆ ਕਿ ਸਮਾਗਮ ਦੌਰਾਨ ਲੋੜਵੰਦ ਗਰੀਬ ਔਰਤਾਂ ਨੂੰ ਆਤਮ ਨਿਰਭਰ ਬਨਾਉਣ ਦੇ ਉਦੇਸ਼ ਨਾਲ ਸਿਲਾਈ ਮਸ਼ੀਨਾ ਅਤੇ ਗਰੀਬੀ ਪਰਿਵਾਰਾਂ ਨੂੰ ਇਕ ਮਹੀਨੇ ਦਾ ਰਾਸ਼ਨ ਵੰਡਣ ਤੋਂ ਇਲਾਵਾ ਪੜ•ਾਈ ਵਿਚ ਚੰਗੀ ਕਾਰਗੁਜਾਰੀ ਕਰਨ ਵਾਲੇ ਚੋਣਵੇਂ ਵਿਦਿਆਰਥੀਆਂ ਅਤੇ ਸਮਾਜ ਸੇਵਾ ਵਿਚ ਯੋਗਦਾਨ ਪਾਉਣ ਵਾਲੇ ਸੀਨੀਅਰ ਨਾਗਰਿਕਾਂ ਨੂੰ ਸਨਮਾਨਤ ਕੀਤਾ ਜਾਵੇਗਾ। ਮੀਟਿੰਗ ਦੌਰਾਨ ਫੋਰਮ ਵਿਚ ਸ਼ਾਮਲ ਹੋਏ ਨਵੇਂ ਮੈਂਬਰਾਂ ਨੂੰ ਸਨਮਾਨਤ ਵੀ ਕੀਤਾ ਗਿਆ। ਇਸ ਮੌਕੇ ਫੋਰਮ ਦੇ ਮੀਤ ਪ੍ਰਧਾਨ ਵੀ.ਪੀ. ਸਿੰਘ ਅਰੋੜਾ, ਹਰਭਜਨ ਸਿੰਘ ਲ¤ਕੀ, ਰਮਨ ਸ਼ਰਮਾ, ਜਨਰਲ ਸਕ¤ਤਰ ਰਮਨ ਨੇਹਰਾ, ਸਕ¤ਤਰ ਅਤੁਲ ਜੈਨ, ਕੈਸ਼ੀਅਰ ਹਰਮੋਹਨ ਜੁਨੇਜਾ, ਕਾਨੂੰਨੀ ਸਲਾਹਕਾਰ ਐਸ.ਕੇ. ਅ¤ਗਰਵਾਲ ਤੋਂ ਇਲਾਵਾ ਅਮਰਜੀਤ ਬਸੂਟਾ, ਅਸ਼ਵਨੀ ਬਘਾਣੀਆ, ਵਿਨੇ ਕੁਮਾਰ ਬਿ¤ਟੂ, ਅਮਰਜੀਤ ਡੰਗ, ਰਾਮਪਾਲ, ਸੰਜੀਵ ਲਾਂਬਾ, ਪਵਨ ਭਾਟੀਆ, ਜਗਦੀਸ਼ ਕਟਾਰੀਆ, ਬੂਟਾ ਰਾਮ, ਰਮੇਸ਼ ਕਪੂਰ, ਧੀਰਜ ਕੁਮਾਰ, ਵਿਪਨ ਕੁਮਾਰ, ਪਵਨ ਕੁਮਾਰ, ਮਾਸਟਰ ਸੁਭਾਸ਼ ਚੰਦਰ ਦੁਆ, ਪਵਨ ਚਾਵਲਾ, ਦਵਿੰਦਰ ਜੋਸ਼ੀ, ਤਜਿੰਦਰ ਸਿੰਘ, ਬਲਰਾਜ ਦੁ¤ਗਲ ਆਦਿ ਵੀ ਹਾਜਰ ਸਨ।

Geef een reactie

Het e-mailadres wordt niet gepubliceerd. Vereiste velden zijn gemarkeerd met *