ਪਿੰਡ ਖਲਵਾੜਾ ਦੇ ਕਿਸਾਨ ਨੇ ਲਾਇਆ ਗੰਦੇ ਨਾਲੇ ਦੀ ਸਫਾਈ ਨਾ ਹੋਣ ਕਰਕੇ ਬਾਸਮਤੀ ਦੀ ਫਸਲ ਦੇ ਨੁਕਸਾਨ ਦਾ ਦੋਸ਼

ਫਗਵਾੜਾ 26 ਅਕਤੂਬਰ (ਰਵੀਪਾਲ ਸ਼ਰਮਾ) ਪਿੰਡ ਖਲਵਾੜਾ ਦੇ ਕਿਸਾਨ ਜਰਨੈਲ ਸਿੰਘ ਪੁ¤ਤਰ ਅਨੰਤਾ ਸਿੰਘ ਨੇ ਪਿੰਡ ਦੀ ਬਾਜੀਗਰ ਬਸਤੀ ਤੇ ਖਲਵਾੜਾ ਕਲੋਨੀ ਦੇ ਗੰਦੇ ਪਾਣੀ ਦੀ ਨਿਕਾਸੀ ਲਈ ਪੰਚਾਇਤ ਵਲੋਂ ਬਣਾਏ ਨਾਲੇ ਦੀ ਸਫਾਈ ਨਾ ਹੋਣ ਨਾਲ ਆਪਣੀ ਫਸਲ ਦਾ ਨੁਕਸਾਨ ਹੋਣ ਦਾ ਦੋਸ਼ ਲਾਇਆ ਹੈ। ਅ¤ਜ ਇ¤ਥੇ ਗ¤ਲਬਾਤ ਕਰਦਿਆਂ ਕਿਸਾਨ ਜਰਨੈਲ ਸਿੰਘ ਨੇ ਦ¤ਸਿਆ ਇਹ ਨਾਲਾ ਸੜਕ ਦੇ ਨਾਲ-ਨਾਲ ਬਣਿਆ ਹੋਇਆ ਹੈ ਜਿਸਦੇ ਨਾਲ ਉਹਨਾਂ ਦੀ ਖੇਤੀਬਾੜੀ ਦੀ ਜਮੀਨ ਲਗਦੀ ਹੈ ਜਿਸ ਵਿਚ ਉਹ ਕਣਕ ਅਤੇ ਬਾਸਮਤੀ ਦੀ ਫਸਲ ਬੀਜਦੇ ਹਨ। ਉਹਨਾਂ ਦ¤ਸਿਆ ਕਿ ਨਾਲੇ ਦੀ ਸਫਾਈ ਨਾ ਹੋਣ ਕਾਰਨ ਗੰਦਾ ਪਾਣੀ ਉਹਨਾਂ ਦੇ ਖੇਤ ਵਿਚ ਵੜ ਜਾਂਦਾ ਹੈ। ਉਹਨਾਂ ਦੀਆਂ ਤਿੰਨ ਫਸਲਾਂ ਖਰਾਬ ਹੋ ਚੁ¤ਕੀਆਂ ਹਨ ਅਤੇ ਚੌਥੀ ਫਸਲ ਵੀ ਖਰਾਬ ਹੋਣ ਦੇ ਕੰਡੇ ਹੈ। ਉਹਨਾਂ ਦ¤ਸਿਆ ਕਿ ਇਸ ਬਾਰੇ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਤੋਂ ਲੈ ਕੇ ਐਸ.ਡੀ.ਐਮ. ਫਗਵਾੜਾ ਅਤੇ ਡਿਪਟੀ ਕਮੀਸ਼ਨਰ ਕਪੂਰਥਲਾ ਨੂੰ ਲਿਖਿਤ ਤੌਰ ਤੇ ਜਾਣੂ ਕਰਵਾਇਆ ਜਾ ਚੁ¤ਕਾ ਹੈ ਪਰ ਕੋਈ ਸੁਣਵਾਈ ਨਹੀਂ ਹੋਈ ਜਿਸ ਕਰਕੇ ਉਹ ਕਾਫੀ ਪਰੇਸ਼ਾਨ ਹਨ। ਉਹਨਾਂ ਕਿਹਾ ਕਿ ਸਰਪੰਚ ਜਸਵੀਰ ਕੁਮਾਰ ਨੂੰ ਵੀ ਇਸ ਬਾਰੇ ਕਈ ਵਾਰ ਦ¤ਸਿਆ ਪਰ ਸਮ¤ਸਿਆ ਦਾ ਕੋਈ ਹਲ ਨਹੀ ਕੀਤਾ ਗਿਆ। ਉਹਨਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਹਨਾਂ ਦੇ ਹੋਏ ਨੁਕਸਾਨ ਦੀ ਪੂਰਤੀ ਕੀਤੀ ਜਾਵੇ ਅਤੇ ਗੰਦੇ ਨਾਲੇ ਦੀ ਤੁਰੰਤ ਸਫਾਈ ਕਰਵਾਈ ਜਾਵੇ ਤਾਂ ਜੋ ਭਵਿ¤ਖ ਵਿਚ ਉਹਨਾਂ ਨੂੰ ਕਿਸੇ ਤਰ•ਾਂ ਦੀ ਪਰੇਸ਼ਾਨੀ ਨਾ ਹੋਵੇ। ਦੂਸਰੇ ਪਾਸੇ ਸਰਪੰਚ ਜਸਵੀਰ ਕੁਮਾਰ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਨਹੀਂ ਹੋ ਸਕਿਆ।
ਤਸਵੀਰ-200-ਕਪੈਸ਼ਨ-ਪਿੰਡ ਖਲਵਾੜਾ ਵਿਖੇ ਸਫਾਈ ਨੂੰ ਤਰਸਦਾ ਗੰਦਾ ਨਾਲਾ, ਖੇਤ ’ਚ ਖਰਾਬ ਹੋਈ ਬਾਸਮਤੀ ਦੀ ਫਸਲ ਅਤੇ ਗ¤ਲਬਾਤ ਕਰਦੇ ਹੋਏ ਕਿਸਾਨ ਜਰਨੈਲ ਸਿੰਘ।

Geef een reactie

Het e-mailadres wordt niet gepubliceerd. Vereiste velden zijn gemarkeerd met *