ੳਰਲ ਕੈਂਸਰ ਪ੍ਰਤੀ ਜਾਗਰੂਕ ਕਰਨਾ ਮੁੱਖ ਮੰਤਵ – ਡਾ.ਸੁਰਿੰਦਰ ਮੱਲ

28 ਵਾਂ ਦੰਦਾਂ ਦਾ ਪੰਦਰਵਾੜਾ 15 ਨਵੰਬਰ ਤੋਂ
ਲ਼ਗਾਏ ਜਾਣਗੇ ਮੁਫਤ ਡੈਂਚਰ
ਫਗਵਾੜਾ-ਕਪੂਰਥਲਾ 26 ਅਕਤੂਬਰ (ਰਵੀਪਾਲ ਸ਼ਰਮਾ) ਸਿਹਤ ਵਿਭਾਗ ਕਪੂਰਥਲਾ ਵੱਲੋਂ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ 15 ਨਵੰਬਰ ਤੋਂ 30 ਨਵੰਬਰ ਤੱਕ 28 ਵੇਂ ਦੰਦਾਂ ਦੇ ਪੰਦਰਵਾੜੇ ਦਾ ਆਯੋਜਨ ਕੀਤਾ ਜਾ ਰਿਹਾ ਹੈ।ਇਹ ਜਾਣਕਾਰੀ ਦਿੰਦਿਆਂ ਜਿਲਾ ਡੈਂਟਲ ਹੈਲਥ ਅਫਸਰ ਡਾ.ਸੁਰਿੰਦਰ ਮੱਲ ਨੇ ਦੱਸਿਆ ਕਿ ਸਿਵਲ ਸਰਜਨ ਡਾ.ਹਰਪ੍ਰੀਤ ਸਿੰਘ ਕਾਹਲੋਂ ਦੀ ਰਹਿਨੁਮਾਈ ਹੇਠ ਆਯੋਜਿਤ ਹੋਣ ਵਾਲੇ ਇਸ ਪੰਦਰਵਾੜੇ ਦੌਰਾਨ ਜਿਲਾ ਹਸਪਤਾਲ ਤੇ ਤਿੰਨ ਸਬ ਡਵੀਜਨਲ ਹਸਪਤਾਲਾਂ ਵਿੱਚ ਬਜੁਰਗਾਂ ਨੂੰ ਮੁਫਤ ਜਬਾੜੇ ਲਗਾਏ ਜਾਣਗੇ ਨਾਲ ਹੀ ਦੰਦਾਂ ਦੀਆਂ ਬੀਮਾਰੀਆਂ ਦਾ ਮੁਫਤ ਇਲਾਜ ਕੀਤਾ ਜਾਏਗਾ।ਉਨ੍ਹਾਂ ਇਹ ਵੀ ਕਿਹਾ ਕਿ ਬੱਚਿਆਂ ਵਿੱਚ ਆਪਣੇ ਦੰਦਾਂ ਪ੍ਰਤੀ ਜਾਗਰੂਕ ਰਹਿਣ ਦੀ ਆਦਤ ਵਿਕਸਿਤ ਕਰਨ ਲਈ ਸਕੂਲਾਂ ਵਿੱਚ ਵਿਸ਼ੇਸ਼ ਗਤੀਵਿਧੀਆਂ ਕੀਤੀਆਂ ਜਾਣਗੀਆਂ । ਇਸ ਤੋਂ ਇਲਾਵਾ ੳਰਲ ਕੈਂਸਰ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨਾ ਡੈਂਟਲ ਡਾਕਟਰਾਂ ਦੀ ਟੀਮ ਦਾ ਮੁੱਖ ਮੰਤਵ ਰਹੇਗਾ। ਉਨ੍ਹਾਂ ਦੱਸਿਆ ਕਿ ਗਾਈਡੈਂਸ ਦੀ ਕਮੀ ਦੇ ਚੱਲਦਿਆਂ ਅੱਜ ਦੀ ਨੌਜੂਆਨ ਪੀੜੀ ਸਿਗਰਟਨੋਸ਼ੀ ਤੇ ਤੰਬਾਕੂਨੋਸ਼ੀ ਨੂੰ ਸਟੇਟਸ ਸਿੰਬਲ ਸਮਝਦੀ ਹੈ। ਇਸ ਪੰਦਰਵਾੜੇ ਦੌਰਾਨ ਨੌਜੂਆਨ ਪੀੜੀ ਨੂੰ ਇਸ ਬੁਰੀ ਅਲਾਮਤ ਨੂੰ ਛੱਡਣ ਵਾਸਤੇ ਵੱਖੋ ਵੱਖ ਤਰੀਕਿਆਂ ਨਾਲ ਸੰਦੇਸ਼ ਤਾਂ ਦਿੱਤਾ ਹੀ ਜਾਏਗਾ ਨਾਲ ਹੀ ਡੈਂਟਲ ਵਿਭਾਗ ਦੇ ਮਾਹਰ ਡਾਕਟਰਾਂ ਵੱਲੋਂ ਕਾਊਂਸਲਿੰਗ ਵੀ ਕੀਤੀ ਜਾਏਗੀ।ਇੱਥੇ ਇਹ ਜਿਕਰਯੋਗ ਹੈ ਕਿ ਸਿਵਲ ਹਸਪਤਾਲ ਕਪੂਰਥਲਾ ਦਾ ਡੈਂਟਲ ਵਿਭਾਗ ਵਧੀਆ ਸਿਹਤ ਸਹੂਲਤਾਂ ਸਦਕਾ ਆਪਣੀ ਵੱਖਰੀ ਪਛਾਣ ਬਣਾ ਚੁੱਕਿਆ ਹੈ।ਡਾ.ਸੁਰਿੰਦਰ ਮੱਲ ਅਨੁਸਾਰ ਇਸ ਪੰਦਰਵਾੜੇ ਦੌਰਾਨ ਡੈਂਟਲ ਵਿਭਾਗ ਵਧੀਆ ਸਿਹਤ ਸਹੂਲਤਾਂ ਦੇਣ ਲਈ ਵਚਨਬੱਧ ਰਹੇਗਾ।

Geef een reactie

Het e-mailadres wordt niet gepubliceerd. Vereiste velden zijn gemarkeerd met *